ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿਮ ਤਹਿਤ ਵੱਖ-ਵੱਖ ਮੁਕੱਦਮਿਆਂ 'ਚ ਬਰਾਮਦ ਨਸ਼ਾ ਨਸ਼ਟ
ਦੀਦਾਰ ਗੁਰਨਾ
ਲੁਧਿਆਣਾ, 4 ਅਕਤੂਬਰ 2022 - ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿਮ ਤਹਿਤ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਜਾਰੀ ਹੁਕਮ ਅਨੁਸਾਰ ਕਸਮ਼ਿਨਰ ਪੁਲਿਸ ਲੁਧਿਆਣਾ ਦੀਆਂ ਹਦਾਇਤਾਂ ਮੁਤਾਬਕ NDPS Act. ਅਧੀਨ ਦਰਜ ਮੁਕੱਦਮਿਆਂ ਦਾ ਮਾਲ ਨਸ਼ਟ ਕਰਨ ਲਈ ਗਠਿਤ ਕੀਤੀ ਗਈ ਡਰੱਗ ਡਿਜ਼ਪੋਜ਼ਲ ਕਮੇਟੀ ਵੱਲੋਂ ਮਿਤੀ 30.06.2022 ਨੂੰ 70 ਮੁਕੱਦਮਿਆਂ ਦਾ ਮਾਲ ਮੁਕੱਦਮਾ ਹੈਰੋਇਨ - 1 ਕਿਲੋ 498 ਗਰਾਮ, ਭੁੱਕੀ-7 ਕੁਇੰਟਲ 97 ਕਿਲੋ 846 ਗਰਾਮ, ਚਰਸ-1 ਕਿਲੋ 877 ਗਰਾਮ, ਗਾਂਜਾ-2 ਕੁਇੰਟਲ 41 ਕਿਲੋ 710 ਗਰਾਮ, ਨਸ਼ੀਲਾ ਪਾਊਡਰ-20 ਗਰਾਮ, ਗੋਲੀਆਂ-86550, ਕੈਪਸ਼ੂਲ-16032 ਨਿਯਮਾਂ ਮੁਤਾਸਬਕ ਨਸ਼ਟ ਕੀਤਾ ਗਿਆ। ਇਸ ਤੋਂ ਬਾਅਦ ਮਿਤੀ 04.10.2022 ਨੂੰ ਡਰੱਗ ਡਿਸਪੋਜ਼ਲ ਕਮੇਟੀ ਵਰਿੰਦਰ ਬਰਾੜ PPS ਸਡਪਟੀ ਕਸਮ਼ਿਨਰ ਪੁਲਿਸ ਇੰਨਵੈਸਟੀਗੇਸ਼ਨ ਲੁਧਿਆਣਾ (ਚੇਅਰਮੈਨ), ਮਿਸ ਰੁਪਿੰਦਰ ਕੌਰ ਸਰਾਂ PPS ਵਧੀਕ ਡਿਪਟੀ ਕਸਮ਼ਿਨਰ ਪੁਲਿਸ ਜੋਨ-1 ਕਮ ਇੰਨਵੈਸਟੀਗੇਸ਼ਨ ਲੁਧਿਆਣਾ (ਮੈਂਬਰ), ਸੁਮਿਤ ਸੂਦ PPS ਸਹਾਇਕ ਕਸਮ਼ਿਨਰ ਪੁਲਿਸ ਇੰਨਵੈਸਟੀਗੇਸ਼ਨ ਲੁਧਿਆਣਾ (ਮੈਂਬਰ) ਵੱਲੋਂ ਕੁੱ 36 ਮਕੱਦਮਿਆਂ ਦਾ ਮਾਲ ਮੁਕੱਦਮਾ ਹੈਰੋਇਨ-1 ਕਿੱਲ 99 ਗਰਾਮ, ਭੁੱਕੀ-1 ਕੁਇੰਟਲ 63 ਕਿੱਲੋ, ਗਾਂਜਾ-5 ਕਿੱਲੋ 985 ਗਰਾਮ, ਨਸ਼ੀਲਾ ਪਾਊਡਰ- 30 ਗਰਾਮ, ਨਸ਼ੀਲੀਆਂ ਗੋਲੀਆਂ-3500 ਨਿਯਮਾਂ ਮੁਤਾਬਕ ਨਸ਼ਟ ਕੀਤੀਆਂ ਗਈਆਂ ਸਨ।