ਸੰਗਰੂਰ ਜ਼ਿਮਨੀ ਚੋਣ : ਸਿਮਰਨਜੀਤ ਮਾਨ ਦੀ ਲੀਡ ਫਿਰ ਘਟੀ ਪਰ ਜਿੱਤ ਵਲ ਕਦਮ ਜਾਰੀ
ਸੰਗਰੂਰ, 26 ਜੂਨ, 2022: ਸੰਗਰੂਰ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਵਿਚ ਹੁਣ ਤਾਜ਼ਾ ਰਿਪੋਰਟ ਮੁਤਾਬਕ ਇਕ ਵਾਰ ਫਿਰ ਸਿਮਰਨਜੀਤ ਮਾਨ ਦੀ ਲੀਡ ਫਿਰ ਘਟੀ ਪਰ ਜਿੱਤ ਵਲ ਕਦਮ ਜਾਰੀ ਹਨ। ਬੇਸ਼ੱਕ ਇਹ ਲੀਡ ਘਟ ਗਈ ਹੈ ਪਰ ਫਿਰ ਵੀ ਲੱਗਭਗ 3816 ਵੋਟਾਂ ਦੀ ਲੀਡ ਨਾਲ ਸਿਮਰਨਜੀਤ ਸਿੰਘ ਮਾਨ ਲੱਗੇ ਚਲ ਰਹੇ ਹਨ। ਇਸ ਤੋਂ ਇਲਾਵਾ ਹੁਣ ਤਕ ਲੱਗਭਗ 2 ਲੱਖ ਵੋਟਾਂ ਦੀ ਗਿਣਤੀ ਬਾਕੀ ਰਹਿ ਗਈ ਹੈ।