ਪੰਚਾਇਤ ਅਫਸਰਾਂ ਨੇ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਦੇ ਖਿਲਾਫ ਲਗਾਇਆ ਧਰਨਾ, ਪੜ੍ਹੋ ਕਿਉਂ ?
ਇੰਦਰਜੀਤ ਸਿੰਘ
- ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਉੱਤੇ ਲਗਾਏ ਡੀਡੀਪੀਓ ਫ਼ਾਜ਼ਿਲਕਾ ਦੇ ਨਾਲ ਗਾਲੀ ਗਲੋਚ ਕਰਨ ਦੇ ਇਲਜ਼ਾਮ
ਫ਼ਾਜ਼ਿਲਕਾ, 24 ਸਤੰਬਰ 2021 - ਫ਼ਾਜ਼ਿਲਕਾ ਬੀਡੀਪੀਓ ਦਫ਼ਤਰ ਵਿੱਚ ਅੱਜ ਜ਼ਿਲ੍ਹੇ ਭਰ ਦੇ ਪੰਚਾਇਤ ਅਫ਼ਸਰਾਂ ਦੇ ਵੱਲੋਂ ਸੈਕਟਰੀਆਂ ਦੇ ਨਾਲ ਮਿਲ ਕੇ ਬੀਡੀਪੀਓ ਦਫਤਰ ਵਿੱਚ ਜਲਾਲਾਬਾਦ ਦੇ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਖਿਲਾਫ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਗਿਆ। ਜਿੱਥੇ ਕਿ ਪੰਚਾਇਤ ਅਫਸਰਾਂ ਵਲੋਂ ਲਗਾਏ ਗਏ ਇਸ ਜ਼ਿਲ੍ਹਾ ਪੱਧਰੀ ਰੋਸ ਧਰਨੇ ਵਿਚ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਡੀਡੀਪੀਓ ਫ਼ਾਜ਼ਿਲਕਾ ਦੇ ਨਾਲ ਗਾਲੀ ਗਲੋਚ ਕਰਨ ਵਾਲੇ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਉੱਤੇ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ।
ਜਿੱਥੇ ਕਿ ਪੰਚਾਇਤ ਅਫ਼ਸਰਾਂ ਦੇ ਵੱਲੋਂ ਲਗਾਏ ਗਏ ਜ਼ਿਲ੍ਹਾ ਪੱਧਰੀ ਧਰਨੇ ਵਿਚ ਗੱਲਬਾਤ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਵੱਲੋਂ ਫ਼ਾਜ਼ਿਲਕਾ ਦੇ ਡੀਡੀਪੀਓ ਦੇ ਨਾਲ ਕਿਸੇ ਮਾਮਲੇ ਨੂੰ ਲੈ ਕੇ ਗਾਲੀ ਗਲੋਚ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਮਾਰ ਕੁਟਾਈ ਕਰਨ ਦੇ ਲਈ ਕੁਝ ਬੰਦੇ ਵੀ ਦਫ਼ਤਰ ਦੇ ਵਿਚ ਭੇਜੇ ਗਏ ਸਨ ਜਿਸ ਨੂੰ ਲੈ ਕੇ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਵਲੋਂ ਡੀਡੀਪੀਓ ਫਾਜ਼ਿਲਕਾ ਸੁਖਪਾਲ ਸਿੰਘ ਦੇ ਨਾਲ ਕੀਤੀ ਗਈ ਇਸ ਬਦਸਲੂਕੀ ਦੇ ਵਿਰੋਧ ਵਿਚ ਉਨ੍ਹਾਂ ਵੱਲੋਂ ਆਪਣੇ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਤੇ ਐੱਸਐੱਸਪੀ ਫਾਜ਼ਿਲਕਾ ਸਮੇਤ ਆਫੀਸਰ ਯੂਨੀਅਨਾਂ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਡੀਡੀਪੀਓ ਫ਼ਾਜ਼ਿਲਕਾ ਦੇ ਨਾਲ ਵਿਧਾਇਕ ਰਮਿੰਦਰ ਸਿੰਘ ਆਂਵਲਾ ਵੱਲੋਂ ਕੀਤੀ ਗਈ ਬਦਸਲੂਕੀ ਦੇ ਮਾਮਲੇ ਵਿੱਚ ਵਿਧਾਇਕ ਦੇ ਉੱਤੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕ ਆਂਵਲਾ ਦੇ ਉੱਤੇ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਅਫ਼ਸਰ ਯੂਨੀਅਨ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਹੜਤਾਲ ਕੀਤੀ ਜਾਏਗੀ।