ਹਾੜੀ ਦੀਆਂ ਫਸਲਾਂ ਦੀਆਂ ਕੀਮਤਾਂ 'ਚ ਕੀਤੇ ਵਾਧੇ ਨੂੰ ਕਿਸਾਨ ਆਗੂਆਂ ਨੇ ਦੱਸਿਆ ਕੋਝਾ ਮਜ਼ਾਕ
ਅਸ਼ੋਕ ਵਰਮਾ
ਬਠਿੰਡਾ, 4 ਅਕਤੂਬਰ 2026 : ਕੇਂਦਰ ਸਰਕਾਰ ਵੱਲੋਂ ਇਸ ਵਾਰ ਹਾੜੀ ਦੀਆਂ ਫਸਲਾਂ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਵਿਚ ਕਣਕ ਦੇ ਭਾਅ ਨੂੰ 25 ਰੁਪਏ (25 ਪੈਸੇ ਕਿੱਲੋ,,ਪ੍ਰਤੀ ਕੁਇੰਟਲ ਜੋ ਕਿ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਹੈ)ਦੇ ਕੀਤੇ ਵਾਧੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਕੋਝਾ ਮਜ਼ਾਕ ਦੱਸਿਆ ਉਨ੍ਹਾਂ ਕਿਹਾ ਕਿ ਇਹ ਨਾ ਮਾਤਰ ਕੀਤਾ ਵਾਧਾ ਭਾਰਤ ਦੇ ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕਰਨ ਅਤੇ ਭਾਰਤ ਅਮਰੀਕਾ ਵਪਾਰ ਸਮਝੌਤਾ ਲਾਗੂ ਕਰਕੇ ਅਮਰੀਕਾ ਦਾ ਅਨਾਜ ਭਾਰਤ ਦੀਆਂ ਮੰਡੀਆਂ ਵਿੱਚ ਵੇਚਣ ਦੀ ਖੁੱਲ ਦੇਣ ਦੀ ਨੀਤੀ ਹੈ ਜਿਸ ਨਾਲ ਭਾਰਤੀ ਮੀਡੀਆ ਤੇ ਕਬਜ਼ਾ ਕਰ ਕੇ ਮੰਡੀਆਂ ਦਾ ਖਾਤਮਾ ਹੋ ਜਾਵੇਗਾ। ਉਨ੍ਹਾ ਕਿਹਾ ਕਿ ਖੇਤੀ ਲਈ ਖਾਦਾਂ ਤੇ ਹੋਰ ਵਸਤਾਂ ਅਤੇ ਘਰੇਲੂ ਵਸਤਾਂ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਹੋ ਚੁੱਕਿਆ ਹੈ ਜੋ (ਮਹਿੰਗਾਈ ਦਰ ਲੱਗ ਭੱਗ 8% ਵਾਧਾ ਨੋਟ ਹੋ ਚੁੱਕਾ ਹੈ)ਜਿਸ ਕਾਰਨ ਕਿਸਾਨ ਮਜ਼ਦੂਰ ਤੇ ਹੋਰ ਗਰੀਬ ਲੋਕ ਆਰਥਿਕ ਤੰਗੀਆਂ ਨਾਲ ਜੂਝ ਰਹੇ ਹਨ ਤੇ ਕਰਜੇ ਵਿੱਚ ਜਕੜੇ ਪਏ ਹਨ।
ਉਨ੍ਹਾਂ ਕਿਹਾ ਕਿ ਕਣਕ ਦੇ ਭਾਅ ਵਿੱਚ ਇਸ ਨਾ ਮਾਤਰ ਕੀਤੇ ਵਾਧੇ ਨਾਲ ਕਿਸਾਨਾਂ ਸਿਰ ਕਰਜੇ ਦੀ ਪੰਡ ਹੋਰ ਭਾਰੀ ਹੋ ਜਾਵੇਗੀ। ਉਹਨਾਂ ਨੇ ਕੇਂਦਰ ਦੇ ਮੰਤਰੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ ਕੀਤੇ ਪੰਜਾਬ ਦੇ ਦੌਰੇ ਦੌਰਾਨ ਪੰਜਾਬ ਅਤੇ ਕਿਸਾਨਾਂ ਲਈ ਕੋਈ ਆਰਥਿਕ ਪੈਕਜ ਨਾ ਦਿੱਤੇ ਜਾਣ ਦੀ ਵੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਦੋਹਾਂ ਮੰਤਰੀਆਂ ਨੇ ਪੰਜਾਬ ਦੇ ਕਿਸੇ ਵੀ ਬੁਨਿਆਦੀ ਮੁਦਿਆਂ ਨੂੰ ਛੋਹਿਆ ਤੱਕ ਨਹੀਂ।ਕਿਸਾਨ ਆਗੂਆਂ ਨੇ ਮੰਗ ਕੀਤੀ ਤੇ ਕਣਕ ਦੇ ਭਾਅ ਵਿੱਚ ਡਾਕਟਰ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ ਮੁਤਾਬਿਕ C2 +50% ਮੁਨਾਫੇ ਦੇ ਹਿਸਾਬ ਨਾਲ ਕੀਮਤ ਮਿਥ ਕੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ ਅਤੇ ਗਰੀਬ ਲੋਕਾਂ ਲਈ ਮੁਫਤ ਜਾਂ ਸਸਤਾ ਅਨਾਜ ਦੇਣ ਲਈ ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕਰਦਿਆਂ ਇਹ ਸਕੀਮ ਅਧੀਨ ਕਣਕ ਦੇ ਵਿਸ਼ੇਸ਼ ਭੰਡਾਰ ਕੀਤਾ ਜਾਵੇ।
- Download Babushahi App
-
-