PSTSE ਪ੍ਰੀਖਿਆ 'ਚ ਬਹਾਦਰਗੜ੍ਹ ਸਕੂਲ ਦੀ ਵਿਦਿਆਰਥਣ ਦਾ ਸ਼ਾਨਦਾਰ ਪ੍ਰਦਰਸ਼ਨ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 29 ਅਪ੍ਰੈਲ 2025:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਪਟਿਆਲਾ ਦੀ ਪਿਛਲੇ ਸੈਸ਼ਨ ਦੀ ਦਸਵੀਂ-ਏ ਜਮਾਤ ਦੀ ਵਿਦਿਆਰਥਣ ਨਵਦੀਪ ਕੌਰ ਪੁੱਤਰੀ ਸ਼੍ਰੀ ਸ਼ਿਵਜੀ ਰਾਮ ਨੇ ਪੰਜਾਬ ਸਟੇਟ ਟੇਲੈਂਟ ਸਰਚ ਇਗਜ਼ਾਮੀਨੇਸ਼ਨ (PSTSE) ਪ੍ਰੀਖਿਆ ਵਿੱਚ 180 ਵਿੱਚੋਂ 110 ਨੰਬਰ ਹਾਸਲ ਕਰਕੇ ਸਕੂਲ ਬਹਾਦਰਗੜ੍ਹ ਅਤੇ ਬਲਾਕ ਪਟਿਆਲਾ-1 ਨਾਮ ਰੋਸ਼ਨ ਕੀਤਾ। ਪੀ.ਐਸ.ਟੀ.ਐਸ.ਈ. ਦੇ ਇਸ ਟੈਸਟ ਵਿੱਚ ਵਿਦਿਆਰਥਣ ਨਵਦੀਪ ਕੌਰ ਦੇ ਜਮਾਤ ਇੰਚਾਰਜ ਮੈਡਮ ਰਾਜਿੰਦਰ ਕੌਰ ਅਤੇ ਰਮਨਦੀਪ ਕੌਰ , ਗੁਰਪ੍ਰੀਤ ਕੌਰ, ਸਪਨਾ ਰਾਣੀ, ਹੀਨਾ , ਕਮਲਪ੍ਰੀਤ ਸਿੰਘ ਅਤੇ ਰਮਨਜੀਤ ਕੌਰ ਵੱਲੋਂ ਬੱਚਿਆਂ ਨੂੰ ਪੂਰੀ ਮਿਹਨਤ ਕਰਵਾਈ ਗਈ। ਪ੍ਰਿੰਸੀਪਲ ਤੇ ਸਮੂਹ ਸਟਾਫ ਨੇ ਵਿਦਿਆਰਥਣ ਅਤੇ ਉਸਦੇ ਮਾਪਿਆਂ ਨੂੰ ਇਸ ਪ੍ਰਾਪਤੀ ਲਈ ਬਹੁਤ -ਬਹੁਤ ਵਧਾਈ ਦਿੱਤੀ।
ਸਕੂਲ ਦੇ ਪ੍ਰਿੰਸੀਪਲ ਰੰਧਾਵਾ ਸਿੰਘ ਨੇ ਬੱਚਿਆ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੀ ਪ੍ਰੀਖਿਆ ਵਜ਼ੀਫਾ ਨਾਲ ਵਿੱਦਿਆਰਥੀਆਂ ਨੂੰ ਸਰਕਾਰ ਵਲੋਂ ਵਜ਼ੀਫ਼ਾ ਰਾਸ਼ੀ ਮਿਲਦੀ ਹੈ ਜਿਸ ਨਾਲ ਵਿਦਿਆਰਥੀ ਆਪਣੀ ਭਵਿੱਖ ਦੀ ਪੜ੍ਹਾਈ ਹੋਰ ਵਧੀਆ ਤਰੀਕੇ ਨਾਲ ਕਰ ਸਕਦਾ ਹੈ। ਇਸ ਨਾਲ ਮਾਂ ਪਿਓ ਤੇ ਵਿੱਤੀ ਲੋੜ ਵੀ ਘੱਟ ਪੈਂਦਾ ਹੈ ਇਸ ਲਈ ਹਰ ਵਿਦਿਆਰਥੀ ਨੂੰ ਇਸ ਤਰ੍ਹਾਂ ਦੇ ਮੁਕਾਬਲੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ,ਅਤੇ ਨਾਲ -ਨਾਲ ਵਿਦਿਆਰਥੀਆਂ ਨੂੰ ਹੋਰ ਵੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਵੀ ਮਿਲਦੀ ਰਹਿੰਦੀ ਹੈ ।