PSEB 10th Class Result 2025: 10ਵੀਂ ਜਮਾਤ ਦਾ ਨਤੀਜਾ ਪੰਜਾਬ ਸਕੂਲ ਬੋਰਡ ਕੱਲ੍ਹ ਐਲਾਨੇਗਾ
ਚੰਡੀਗੜ੍ਹ, 15 ਮਈ 2025- ਪੰਜਾਬ ਸਕੂਲ ਸਿੱਖਿਆ ਬੋਰਡ (PSEB) 10ਵੀਂ ਜਮਾਤ ਦਾ ਨਤੀਜਾ ਕੱਲ੍ਹ (16 ਮਈ 2025) ਦੁਪਹਿਰ 2:30 ਵਜੇ ਐਲਾਨਿਆ ਜਾਵੇਗਾ। ਇਹ ਜਾਣਕਾਰੀ ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਹੁਰਾਂ ਵੱਲੋਂ ਦਿੱਤੀ ਗਈ। ਵਿਦਿਆਰਥੀਆਂ ਨੂੰ ਬੋਰਡ ਨੇ ਆਪਣੇ ਨਤੀਜੇ ਲਈ PSEB ਦੀ ਅਧਿਕਾਰਤ ਵੈੱਬਸਾਈਟ www.pseb.ac.in ਦੇਖਣ ਸਲਾਹ ਦੀ ਸਲਾਹ ਦਿੱਤੀ ਹੈ।
ਨਤੀਜਾ ਕਰੋ ਚੈੱਕ
- ਸਭ ਤੋਂ ਪਹਿਲਾਂ PSEB ਦੀ ਵੈੱਬਸਾਈਟ www.pseb.ac.in 'ਤੇ ਜਾਓ।
- ਹੋਮਪੇਜ 'ਤੇ "10ਵੀਂ ਦੇ ਨਤੀਜੇ 2025" ਲਿੰਕ 'ਤੇ ਕਲਿੱਕ ਕਰੋ।
- ਆਪਣਾ ਰੋਲ ਨੰਬਰ ਅਤੇ ਜਨਮ ਮਿਤੀ (DOB) ਦਰਜ ਕਰੋ।
- "ਸਬਮਿਟ" ਬਟਨ 'ਤੇ ਕਲਿੱਕ ਕਰੋ ਅਤੇ ਤੁਹਾਡਾ ਨਤੀਜਾ ਸਕ੍ਰੀਨ 'ਤੇ ਦਿਖਾਈ ਦੇਵੇਗਾ।
- ਭਵਿੱਖ ਵਿੱਚ ਵਰਤੋਂ ਲਈ ਨਤੀਜਾ ਡਾਊਨਲੋਡ ਜਾਂ ਪ੍ਰਿੰਟ ਕਰੋ।
ਨਤੀਜਿਆਂ ਤੋਂ ਬਾਅਦ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:
ਜੇਕਰ ਨਤੀਜੇ ਤੋਂ ਬਾਅਦ ਕੋਈ ਸਮੱਸਿਆ ਆਉਂਦੀ ਹੈ, ਤਾਂ ਤੁਸੀਂ ਆਪਣੇ ਸਕੂਲ ਜਾਂ PSEB ਹੈਲਪਲਾਈਨ ਨਾਲ ਸੰਪਰਕ ਕਰ ਸਕਦੇ ਹੋ। ਜੇਕਰ ਵੈੱਬਸਾਈਟ 'ਤੇ ਬਹੁਤ ਜ਼ਿਆਦਾ ਲੋਡ ਹੈ, ਤਾਂ ਕਿਰਪਾ ਕਰਕੇ ਕੁਝ ਸਮਾਂ ਕੱਢ ਕੇ ਦੁਬਾਰਾ ਕੋਸ਼ਿਸ਼ ਕਰੋ। ਤੁਸੀਂ ਨਤੀਜਾ ਜ਼ਰੂਰ ਦੇਖੋਗੇ।