Breaking: IAS ਬੀਬੀ ਦੇ ਗੰਨਮੈਨ 'ਤੇ ਗੋਲੀ ਚਲਾਉਣ ਦਾ ਦੋਸ਼, ਵਿਅਕਤੀ ਜ਼ਖ਼ਮੀ
ਚੰਡੀਗੜ੍ਹ, 21 ਜੂਨ 2025- ਜਲੰਧਰ ਦੇ ਗੜ੍ਹਾ ਰੋਡ ਉੱਤੇ ਪਿਮਸ ਹਸਪਤਾਲ ਨੇੜੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਗੋਲੀ ਚਲਾਉਣ ਦਾ ਦੋਸ਼ ਆਈਏਐਸ ਬਬੀਤਾ ਕਲੇਰ ਦੇ ਗੰਨਮੈਨ ਸੁਖਕਰਨ ਸਿੰਘ ਉੱਪਰ ਲੱਗਿਆ ਹੈ। ਆਈਏਐਸ ਬਬੀਤਾ ਕਲੇਰ ਦੇ ਪਤੀ ਸਟੀਫਨ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਇੱਕ ਖਾਲੀ ਪਲਾਟ ’ਚ ਕੁਝ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਨ੍ਹਾਂ ਨੇ ਮਜ਼ਦੂਰ ਨੂੰ ਮਾਲਕ ਨਾਲ ਗੱਲ ਕਰਨ ਲਈ ਕਿਹਾ ਪਰ ਉਹ ਲੋਕ ਬਹਿਸ ਕਰਨ ਲੱਗ ਪਏ।
ਬਹਿਸ ਤੋਂ ਬਾਅਦ ਉਹ ਅੰਦਰ ਚਲਾ ਗਿਆ ਪਰ ਬਾਅਦ ’ਚ ਕੁਝ ਲੋਕ ਆਏ ਜਿਨ੍ਹਾਂ ਨੇ ਉਸਦੇ ਗੰਨਮੈਨ ਨਾਲ ਲੜਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਦੂਜੀ ਧਿਰ ਕੋਲ ਵੀ ਹਥਿਆਰ ਸੀ, ਜਦੋਂ ਉਨ੍ਹਾਂ ਨੇ ਗੰਨਮੈਨ 'ਤੇ ਹਮਲਾ ਕਰਨਾ ਸ਼ੁਰੂ ਕੀਤਾ ਤਾਂ ਗੰਨਮੈਨ ਨੇ ਆਪਣੀ ਸੁਰੱਖਿਆ ਲਈ ਗੋਲੀ ਚਲਾਈ ਜੋ ਦੂਜੇ ਵਿਅਕਤੀ ਦੀ ਲੱਤ ’ਚ ਲੱਗੀ। ਜ਼ਖਮੀ ਵਿਅਕਤੀ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਉਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ
ਮੌਕੇ 'ਤੇ ਪਹੁੰਚੇ ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ 'ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਆਈਐਸ ਬਬੀਤਾ ਕਲੇਰ ਦਾ ਇੱਕ ਗੰਨਮੈਨ ਹੈ। ਉਸ ਦੀ ਪਲਾਟ ’ਚ ਕੰਮ ਕਰਨ ਆਏ ਲੋਕਾਂ ਨਾਲ ਲੜਾਈ ਹੋਈ ਸੀ। ਜਿਸ ਦੌਰਾਨ ਗੰਨਮੈਨ ਨੇ ਗੋਲੀ ਚਲਾ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸੁੱਖ ਕਰਨ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Click to Follow Babushahi Facebook page →