Breaking: ਚੰਡੀਗੜ੍ਹ ਵੱਲ ਵਧੇ ਕਿਸਾਨ, ਪੁਲਿਸ ਨੇ ਕੀਤਾ ਲਾਠੀ ਚਾਰਜ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 15 ਮਈ 2026
ਪੰਜਾਬ ਤੋਂ ਆਏ ਕਿਸਾਨ ਜਦੋਂ ਚੰਡੀਗੜ੍ਹ ਪਹੁੰਚਣ ਲੱਗੇ ਤਾਂ ਮੋਹਾਲੀ ਅਤੇ ਚੰਡੀਗੜ੍ਹ ਸਰਹੱਦ ਉੱਤੇ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਜਦੋਂ ਕਿਸਾਨਾਂ ਨੇ ਚੰਡੀਗੜ੍ਹ ਦਾਖਲ ਹੋਣ ਦੀ ਜਬਰਨ ਕੋਸ਼ਿਸ਼ ਕੀਤੀ ਬੈਰੀਕੇਡ ਧੱਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਹਨਾਂ ਉੱਤੇ ਲਾਠੀ ਚਾਰਜ ਕਰ ਦਿੱਤਾ।। ਇੱਥੇ ਦੱਸ ਦਈਏ ਕਿ ਪੰਜਾਬ ਦੇ ਕਿਸਾਨ ਪਾਣੀਆਂ ਦੇ ਮੁੱਦੇ, MSP ਅਤੇ ਕਰਜ਼ੇ ਤੇ ਆਪਣਾ ਰੋਸ ਜਾਹਰ ਕਰਨ ਲਈ ਚੰਡੀਗੜ੍ਹ ਜਾਣਾ ਚਾਹੁੰਦੇ ਸਨ। ਉਹਨਾਂ ਦਾ ਇਹ ਰੋਸ ਮੁਜ਼ਾਰਾ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਦੱਸਿਆ ਜਾ ਰਿਹਾ।
- Download Babushahi App
-
-