ਜ਼ਹਿਰੀਲੀ ਸ਼ਰਾਬ ਨਾਲ ਤਿੰਨ ਧੀਆਂ ਦੇ ਪਿਤਾ ਦੀ ਹੋਈ ਮੌਤ
ਬਲਰਾਜ ਸਿੰਘ
ਬਿਆਸ, 20 ਮਈ 2025 - ਹਲਕਾ ਮਜੀਠਾ ਦੇ ਪਿੰਡ ਅਰਜਨਮਾਂਗਾ ਵਿਖੇ ਬੀਤੀ ਰਾਤ, ਸਤਨਾਮ ਸਿੰਘ ਪੁੱਤਰ ਫਕੀਰ ਸਿੰਘ ਦੀ ਜਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ।
ਮ੍ਰਿਤਕ ਦੀ ਪਤਨੀ ਕੁਲਵੰਤ ਕੌਰ ਮਾਤਾ ਗੁਰਮੀਤ ਕੌਰ ਤੇ ਪਿਤਾ ਫਕੀਰ ਸਿੰਘ ਨੇ ਰੋਦੇ ਹੋਏ ਦੱਸਿਆ ਕੇ ਇਹ ਦੋ ਭਰਾਂ ਸਨ ਲੱਕੜਾ ਵੱਡਣ ਦੇ ਕੰਮ ਕਰਦਾ ਸੀ ਮ੍ਰਿਤਕ ਸਤਨਾਮ ਸਿੰਘ ਹੋਰ ਕੋਈ ਨਸ਼ਾ ਨਹੀ ਸੀ ਕਰਦਾ ਪਰ ਰੋਜ਼ਾਨਾ ਨੇੜਲੇ ਪਿੰਡ ਲਾਧੂਭਾਣਾ ਤੋਂ ਦੇਸ਼ੀ ਸ਼ਰਾਬ ਪੀ ਕੇ ਆਉਦਾ ਸੀ ਬੀਤੀ ਰਾਤ ਵੀ ਜਦੋਂ ਕੰਮ ਤੋਂ ਘਰ ਵਾਪਸ ਆਇਆ ਤਾਂ ਸਵੇਰੇ ਜਦੋਂ ਉਠਿਆ ਨਹੀ ਜਗਾਉਣ ਦੀ ਕੋਸਿਸ ਕੀਤੀ ਵੇਖਿਆ ਕੇ ਉਸਦੀ ਮੌਤ ਹੋ ਚੁੱਕੀ ਸੀ।
ਜਿਸ ਸਬੰਧੀ ਥਾਣਾ ਮਹਿਤਾ ਚੌਕ ਵਿਖੇ ਇਤਲਾਹ ਦੇ ਦਿਤੀ ਗਈ ਹੈ ਪੁਲੀਸ਼ ਨਾ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਭੇਜ਼ ਦਿੱਤੀ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਕਿਹਾ ਕੇ ਗਰੀਬ ਪਰਿਵਾਰ ਵਿੱਚ ਮ੍ਰਿਤਕ ਸਤਨਾਮ ਸਿੰਘ ਦੀਆ ਤਿੰਨ ਮਸੂਮ ਕੁੜੀਆ ਹਨ ਸਰਕਾਰ ਬਣਦੀ ਮਾਲੀ ਸਹਾਇਤਾ ਕਰੇ ਅਤੇ ਨਸ਼ੇ ਦੇ ਸੋਦਾਗਰਾਂ 'ਤੇ ਚੰਗੀ ਤਰ੍ਹਾਂ ਨਕੇਲ ਕੱਸੀ ਜਾਵੇ।