ਅੱਧੀ ਰਾਤ ਨੂੰ DC ਵਰਜੀਤ ਵਾਲੀਆ ਰਾਹਤ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ
ਦੀਦਾਰ ਗੁਰਨਾ
ਰੂਪਨਗਰ 5 ਸਤੰਬਰ 2025 : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੇ ਭਾਰੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ , ਰੂਪਨਗਰ ਜ਼ਿਲ੍ਹਾ ਵੀ ਇਸ ਕੁਦਰਤੀ ਆਫ਼ਤ ਤੋਂ ਗੰਭੀਰ ਤੌਰ 'ਤੇ ਪ੍ਰਭਾਵਿਤ ਹੋਇਆ ਹੈ , ਕਈ ਪਿੰਡਾਂ ਅਤੇ ਆਬਾਦੀ ਵਾਲੇ ਇਲਾਕਿਆਂ ਵਿੱਚ ਪਾਣੀ ਘਰਾਂ ਵਿੱਚ ਘੁਸ ਚੁੱਕਾ ਹੈ , ਜਿਸ ਕਾਰਨ ਸਥਾਨਕ ਵਾਸੀਆਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,
ਇਸ ਗੰਭੀਰ ਹਾਲਾਤ ਵਿੱਚ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਸੂਬੇ ਦੇ ਅਧਿਕਾਰੀਆਂ ਲਈ ਮਿਸਾਲ ਬਣ ਕੇ ਸਾਹਮਣੇ ਆਏ ਹਨ , ਉਨ੍ਹਾਂ ਨੇ ਰਾਤ 2 ਵਜੇ ਤੱਕ ਖ਼ੁਦ ਮੈਦਾਨ ਵਿੱਚ ਉਤਰ ਕੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕੀਤਾ, ਵਰਦੇ ਹੋਏ ਪਾਣੀ ਅਤੇ ਚਿੱਕੜ ਵਿਚੋਂ ਲੰਘ ਕੇ ਲੋਕਾਂ ਦੀਆਂ ਹਾਲਤਾਂ ਨੂੰ ਵੇਖਿਆ ਅਤੇ ਸਾਰੇ ਰਾਹਤ ਕਾਰਜਾਂ ਦੀ ਨਿਗਰਾਨੀ ਉਹ ਆਪ ਕਰ ਰਹੇ ਹਨ
DC ਵਾਲੀਆ ਨੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦੇ ਅਤੇ ਹੱਲ ਕਰਦੇ ਹਨ , ਇਸ ਤੋਂ ਇਲਾਵਾ, ਬੱਚਿਆਂ, ਬਜ਼ੁਰਗਾਂ ਅਤੇ ਬੀਮਾਰ ਲੋਕਾਂ ਲਈ ਵਿਸ਼ੇਸ਼ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ
DC ਵਰਜੀਤ ਵਾਲੀਆ ਦੀ ਮਿਹਨਤ ਅਤੇ ਜ਼ਮੀਨੀ ਸਥਰ 'ਤੇ ਮੌਜੂਦਗੀ ਨੇ ਨਿਰਾਸ਼ ਹੋ ਰਹੇ ਲੋਕਾਂ ਵਿੱਚ ਇੱਕ ਨਵੀਂ ਉਮੀਦ ਜਗਾਈ ਹੈ , ਉਨ੍ਹਾਂ ਦੇ ਇਹ ਯਤਨ ਸਾਬਤ ਕਰਦੇ ਹਨ ਕਿ ਜਦੋਂ ਅਧਿਕਾਰੀ ਖ਼ੁਦ ਮੈਦਾਨ ਵਿੱਚ ਉਤਰਨ, ਤਾਂ ਕਿਸੇ ਵੀ ਆਫ਼ਤ ਦਾ ਸਾਮਣਾ ਮਜਬੂਤੀ ਨਾਲ ਕੀਤਾ ਜਾ ਸਕਦਾ ਹੈ
