ਹਵਾ ਵਾਲੇ ਗੁਬਾਰੇ ਨੂੰ ਅੱਗ ਲੱਗੀ, ਅੱਠ ਲੋਕਾਂ ਦੀ ਮੌਤ, ਹਾਦਸੇ ਦਾ ਵੀਡੀਓ ਵਾਇਰਲ
ਨਵੀਂ ਦਿੱਲੀ, 21 ਜੂਨ 2025 - ਬ੍ਰਾਜ਼ੀਲ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਕ ਗਰਮ ਹਵਾ ਵਾਲੇ ਗੁਬਾਰੇ ਦੇ ਹਾਦਸੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ। ਸੈਂਟਾ ਕੈਟਰੀਨਾ ਦੇ ਦੱਖਣੀ ਖੇਤਰ ਵਿੱਚ ਇੱਕ ਗਰਮ ਹਵਾ ਦੇ ਗੁਬਾਰੇ ਨਾਲ ਹੋਏ ਹਾਦਸੇ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਹੈ।
ਗਵਰਨਰ ਜੋਰਗਿਨਹੋ ਮੇਲੋ ਨੇ ਕਿਹਾ ਕਿ ਬਚਾਅ ਟੀਮਾਂ ਹੋਰਾਂ ਦੀ ਭਾਲ ਕਰ ਰਹੀਆਂ ਹਨ, ਕਿਉਂਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਗੁਬਾਰੇ ਵਿੱਚ 22 ਲੋਕ ਸਵਾਰ ਸਨ। ਸਥਾਨਕ ਮੀਡੀਆ ਨੇ ਦੱਸਿਆ ਕਿ ਇੱਕ ਗਰਮ ਹਵਾ ਵਾਲੇ ਗੁਬਾਰੇ ਨੂੰ ਅਸਮਾਨ ਵਿੱਚ ਉੱਡਦੇ ਸਮੇਂ ਅੱਗ ਲੱਗ ਗਈ ਅਤੇ ਫਿਰ ਇਹ ਹਵਾ ਵਿੱਚੋਂ ਉੱਡਦਾ ਹੋਇਆ ਜ਼ਮੀਨ 'ਤੇ ਡਿੱਗ ਪਿਆ।
Click to Follow Babushahi Facebook page →