ਜਥੇਦਾਰ ਗੜਗੱਜ ਦੀ ਦਸਤਾਰਬੰਦੀ ਸਮਾਗਮ ਤੋਂ ਧੁੰਮੇ ਗਰੁੱਪ ਦਾ ਕਿਨਾਰਾ
ਸ੍ਰੀ ਆਨੰਦਪੁਰ ਸਾਹਿਬ, 25 ਅਕਤੂਬਰ, 2025: ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਅੱਜ ਇਥੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੋ ਰਹੇ ਦਸਤਾਰਬੰਦੀ ਸਮਾਗਮ ਤੋਂ ਕਿਨਾਰਾ ਕਰ ਲਿਆ ਹੈ। ਪਰ ਉਹਨਾਂ ਨੂੰ ਛੱਡ ਕੇ ਬਾਕੀ ਪੰਥਕ ਧਿਰਾਂ ਸਮਾਗਮ ਵਿਚ ਪਹੁੰਚ ਰਹੀਆਂ ਹਨ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਐਡੀਸ਼ਨਲ ਹੈਡ ਗ੍ਰੰਥੀ ਗੁਰਦਿਆਲ ਸਿੰਘ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਵੀ ਇਹਨਾਂ ਵਿਚ ਸ਼ਾਮਲ ਹਨ।