ਸੀਬੀਐਸਈ ਵਿੱਚੋਂ 500 ਵਿੱਚੋਂ 497 ਨੰਬਰ ਹਾਸਿਲ ਕਰਕੇ ਰਾਜਬੀਰ ਨੇ ਕੀਤਾ ਜਿਲੇ ਤੇ ਮਾਪਿਆ ਦਾ ਨਾਂ ਰੋਸ਼ਨ
ਰਣਜੀਤ ਸਾਗਰ ਅਕੈਡਮੀ ਦਾ ਟੈਸਟ ਵੀ ਕੀਤਾ ਕਲੀਅਰ
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੇ ਦਿਨ ਸੀ ਬੀ ਐਸ ਸੀ ਦਾ ਦਸਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ। ਜਿਸ ਵਿੱਚ ਜ਼ਿਲ੍ਹੇ ਵਿੱਚੋਂ ਦੋ ਬੱਚਿਆਂ ਨੇ ਬਰਾਬਰ ਅੰਕ ਹਾਸਲ ਕਰਕੇ ਟੋਪ ਕੀਤਾ ਹੈ ਜਿਨਾਂ ਵਿੱਚ ਇੱਕ ਲੜਕੀ ਤੇ ਇੱਕ ਰਾਜਬੀਰ ਨਾਂ ਦਾ ਲੜਕਾ ਸ਼ਾਮਿਲ ਹੈ ਜੋ ਗੋਬਿੰਦ ਪਬਲਿਕ ਸਕੂਲ ਦੀਨਾਨਗਰ ਦਾ ਵਿਦਿਆਰਥੀ ਹੈ। ਰਾਜਬੀਰ ਨੇ 500 ਵਿੱਚੋਂ 497 ਅੰਕ ਹਾਸਲ ਕਰਕੇ ਜ਼ਿਲ੍ਹੇ ਅਤੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕੀਤਾ ਹੈ। ਐਨ ਡੀ ਏ ਰਾਹੀਂ ਆਰਮੀ ਅਫਸਰ ਬਣਨ ਦਾ ਇਰਾਦਾ ਰੱਖਦਾ ਰਾਜਬੀਰ ਉਨਾ 48 ਵਿਦਿਆਰਥੀਆਂ ਵਿੱਚੋਂ ਵੀ ਇੱਕ ਹੈ ਜਿਨਾਂ ਨੇ ਰਣਜੀਤ ਸਾਗਰ ਅਕੈਡਮੀ ਦਾ ਟੈਸਟ ਕਲੀਅਰ ਕੀਤਾ ਹੈ ਤੇ ਹੁਣ ਉਸ ਦੀ ਅੱਗੇ ਦੀ ਪੜਾਈ ਵਿੱਚ ਚੰਡੀਗੜ੍ਹ ਵਿਖੇ ਰਣਜੀਤ ਸਾਗਰ ਅਕੈਡਮੀ ਵਿਖੇ ਸਰਕਾਰ ਵੱਲੋਂ ਹੋਵੇਗੀ। ਇਹ ਟੈਸਟ ਕਰੀਬ ਸਾਢੇ ਤਿੰਨ ਹਜ਼ਾਰ ਵਿਦਿਆਰਥੀਆਂ ਨੇ ਦਿੱਤਾ ਸੀ ।
ਰਾਜਬੀਰ ਦੇ ਮਾਂ ਬਾਪ ਦੱਸਦੇ ਹਨ ਕਿ ਰਾਜਬੀਰ ਨੇ ਬਿਨਾਂ ਕਿਸੇ ਟਿਊਸ਼ਨ ਤੋਂ ਇਹ ਮੁਕਾਮ ਹਾਸਲ ਕੀਤਾ ਹੈ ਤੇ ਉਸ ਨੂੰ ਕਦੇ ਵੀ ਪੜਨ ਲਈ ਮਜਬੂਰ ਕਰਨ ਦੀ ਲੋੜ ਨਹੀਂ ਪਈ ਬਲਕਿ ਉਹ ਆਪ ਹੀ ਸਵੇਰੇ ਜਲਦੀ ਉੱਠ ਕੇ ਅਤੇ ਦੇਰ ਰਾਤ ਤੱਕ ਆਪਣੀ ਪੜ੍ਹਾਈ ਜਾਰੀ ਰੱਖਦਾ ਸੀ ।
Click to Follow Babushahi Facebook page →