ਸਰਕਾਰੀ ਡਾਕਟਰਾਂ ਵੱਲੋਂ ਵੀ 27 ਅਗਸਤ ਨੂੰ ਹੜਤਾਲ ਕਰਨ ਦਾ ਐਲਾਨ, OPD ਸਿਹਤ ਸੇਵਾਵਾਂ ਰਹਿਣਗੀਆਂ ਬੰਦ
ਫਤਿਹਗੜ ਸਾਹਿਬ :-26 ਅਗਸਤ (ਗੁਰਪ੍ਰੀਤ ਸਿੰਘ ਜਖਵਾਲੀ ) ਸੂਬੇ ਦੇ ਸਮੂਹ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਵਿੱਚ ਸਰਕਾਰੀ ਡਾਕਟਰ ਵੀ ਸਮੂਲੀਅਤ ਕਰਨਗੇ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫਤਿਹਗੜ੍ਹ ਸਾਹਿਬ ਦੀ ਸਰਕਾਰੀ ਡਾਕਟਰਾਂ ਦੀ ਯੂਨੀਅਨ ਦੇ ਜਨਰਲ ਸਕੱਤਰ ਡਾਕਟਰ ਅਮਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਪੀ.ਸੀ.ਐਮ.ਐਸ. ਐਸੋਸੀਏਸ਼ਨ ਪੰਜਾਬ ਸਟੇਟ ਮਿਨਿਸਟ੍ਰੀਅਲ ਸਰਵਿਸ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਰਾਜ ਦੇ ਸਰਕਾਰੀ ਕਰਮਚਾਰੀਆਂ ਦੀਆਂ ਜਾਇਜ਼ ਮੰਗਾ ਲਈ ਸ਼ੁਰੂ ਕੀਤੇ ਸੰਘਰਸ਼ ਪ੍ਰਤੀ ਪੂਰਨ ਸਮਰਥਨ ਦਾ ਪ੍ਰਗਟਾਵਾ ਕਰਦੀ ਹੈ। ਪੀ.ਸੀ.ਐਮ.ਐਸ. ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾ ਰਹੀਆਂ ਜਾਇਜ਼ ਮੰਗਾਂ ਜਿਵੇਂ ਕਿ ਓ.ਪੀ.ਐਸ. ਲਾਗੂ ਕਰਨਾ, ਡੀ.ਏ. ਦੀਆਂ ਕਿਸ਼ਤਾਂ/ਬਕਾਇਆ, ਸਤਵੇ ਤਨਖਾਹ ਕਮਿਸ਼ਨ ਦੀਆਂ ਖਾਮੀਆਂ ਦਾ ਨਿਪਟਾਰਾ ਅਤੇ ਠੇਕੇ/ਐਡਹਾਕ/ਆਊਟਸੋਰਸ ਭਰਤੀ ਬੰਦ ਕਰਨ ਦੇ ਮੁੱਦਿਆਂ ਤੇ ਹਮਦਰਦੀ ਨਾਲ ਵਿਚਾਰ ਕਰਦੇ ਹੋਏ ਇਹਨਾਂ ਮੰਗਾ ਦਾ ਨਿਪਟਾਰਾ ਕਰੇ।
ਓਹਨਾ ਦੱਸਿਆ ਕਿ ਪੀ.ਐਮ.ਐਸ.ਐਮ.ਯੂ. ਦੀ ਡੀ. ਐਚ. ਐਸ. ਇਕਾਈ ਨੇ 27 ਅਗਸਤ ਦੀ ਹੜਤਾਲ ਵਿੱਚ ਪੀ.ਸੀ.ਐਮ.ਐਸ. ਐਸੋਸੀਏਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ ,ਜਿਸ ਵਿੱਚ ਕਲੈਰੀਕਲ ਅਤੇ ਪੈਰਾਮੈਡੀਕਲ ਸਟਾਫ਼ (ਏ.ਐਨ.ਐਮ., ਸਟਾਫ਼ ਨਰਸਾਂ, ਰੇਡੀਓਗ੍ਰਾਫ਼ਰ, ਐਮ.ਪੀ.ਐਚ.ਡਬਲਿਊ., ਐਮ.ਐਲ.ਟੀ., ਆਪਥਾਲਮਿਕ ਅਫ਼ਸਰ ਅਤੇ ਫਾਰਮੇਸੀ ਅਫ਼ਸਰ ਦੀ ਨੁਮਾਇੰਦਗੀ ਕਰਨ ਵਾਲੀਆਂ ਐਸੋਸੀਏਸ਼ਨਾਂ/ਯੂਨੀਅਨਾਂ ਨੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਮੁਕੰਮਲ ਬੰਦ ਰੱਖਣ ਦਾ ਐਲਾਨ ਕੀਤਾ ਸੀ।
ਉਹਨਾਂ ਦੱਸਿਆ ਕਿ ਯੂਨੀਅਨ ਵੱਲੋਂ ਵਿਚਾਰ-ਵਟਾਂਦਰਾ ਅਤੇ ਅਗਲੇ ਐਕਸ਼ਨ ਦੀ ਰੂਪਰੇਖਾ ਤਿਆਰ ਕਰਨ ਲਈ PCMSA ਦੀ ਸੂਬਾ ਪੱਧਰੀ ਜਨਰਲ ਬਾਡੀ ਮੀਟਿੰਗ ਬੁਲਾਈ ਗਈ। ਜਿਸ ਵਿੱਚ ਬਹੁਮਤ ਨਾਲ ਇਹ ਫੈਸਲਾ ਲਿਆ ਗਿਆ ਕਿ *ਸੂਬੇ ਦੀਆਂ ਸਾਥੀ ਜਥੇਬੰਦੀਆਂ/ਯੂਨੀਅਨਾਂ ਪ੍ਰਤੀ ਸਮਰਥਨ ਅਤੇ ਇੱਕਜੁੱਟਤਾ ਦੇ ਪ੍ਰਤੀਕ ਵਜੋਂ*, ਪੀ.ਸੀ.ਐਮ.ਐਸ. ਐਸੋਸੀਏਸ਼ਨ 27 ਅਗਸਤ ਨੂੰ "*ਇੱਕ ਦਿਨ ਲਈ ਓ.ਪੀ.ਡੀ. (OPD) ਪੂਰੀ ਤਰ੍ਹਾਂ ਬੰਦ*" ਰੱਖਣ ਦਾ ਐਲਾਨ ਤੇ ਅਮਲ ਕਰੇਗੀ ਅਤੇ ਇਸ ਦਿਨ ਇਲੈਕਟਿਵ ਸਰਜਰੀਆਂ ਵੀ ਮੁਲਤਵੀ ਰਹਿਣਗੀਆਂ। ਜਦਕਿ ਐਮਰਜੈਂਸੀ ਸੇਵਾਵਾਂ / ਜੱਚਾ ਬੱਚਾ ਸੇਵਾਵਾਂ / ਐਮਰਜੈਂਸੀ ਸਰਜਰੀਆਂ / ਦਾਖਲ ਮਰੀਜ਼ਾਂ ਦੀ ਭਰਤੀ ਅਤੇ ਇਲਾਜ / ਮੈਡੀਕੋ-ਲੀਗਲ ਅਤੇ ਪੋਸਟਮਾਰਟਮ ਨਾਲ ਸਬੰਧਤ ਕੰਮ / ਨਿਆਇਕ ਮੈਡੀਕਲ ਜਾਂਚਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।
ਅਮਰਿੰਦਰਪਾਲ ਨੇ ਦੱਸਿਆ ਕਿ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਪੀ.ਸੀ.ਐਮ.ਐਸ. ਐਸੋਸੀਏਸ਼ਨ ਨਾਲ ਲੋਕ-ਪੱਖੀ ਅਤੇ ਕੈਡਰ ਦੇ ਮੁੱਦਿਆਂ 'ਤੇ *ਸਕਾਰਾਤਮਕ* ਤੌਰ ਤੇ ਜੁੜੀ ਹੋਈ ਹੈ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਮੁੱਦਿਆਂ ਤੇ *ਹਾਂ ਪੱਖੀ* ਹੁੰਗਾਰਾ ਦਿੱਤਾ ਗਿਆ ਹੈ।
ਹਾਲ ਹੀ ਦੇ ਸਮੇਂ ਵਿੱਚ ਸਰਕਾਰ ਦੇ ਇਸ ਸਕਾਰਾਤਮਕ ਰਵੱਈਏ ਨੂੰ ਦੇਖਦੇ ਹੋਏ, ਪੀ.ਸੀ.ਐਮ.ਐਸ. ਐਸੋਸੀਏਸ਼ਨ *ਆਸਵੰਦ* ਹੈ ਕਿ ਸਰਕਾਰ ਪੂਰੇ ਪੰਜਾਬ ਦੇ ਕਰਮਚਾਰੀ ਸੰਗਠਨਾਂ ਦੀਆਂ ਮੌਜੂਦਾ ਜਾਇਜ਼ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਪਹਿਲ ਦੇ ਆਧਾਰ ਤੇ ਹੱਲ ਕਰੇਗੀ।
- Download Babushahi App
-
-