ਸਰਕਾਰੀ ਕਾਲਜ ਰੋਪੜ ਵਿਖੇ ਸੈਸ਼ਨ 2026-27 ਲਈ ਵਿਦਿਆਰਥੀਆਂ ਵਿੱਚ ਦਾਖ਼ਲੇ ਲਈ ਭਾਰੀ ਉਤਸ਼ਾਹ
ਵਿਦਿਆਰਥੀ ਪੰਜਾਬ ਸਰਕਾਰ ਦੇ ਦਾਖ਼ਲਾ ਪੋਰਟਲ ਤੇ ਆਨਲਾਈਨ ਕਰ ਸਕਦੇ ਹਨ ਅਪਲਾਈ
ਮਨਪ੍ਰੀਤ ਸਿੰਘ
ਰੂਪਨਗਰ, 21 ਮਈ 2026- ਜ਼ਿਲ੍ਹਾ ਰੂਪਨਗਰ ਦੀ ਨੈਕ ਵੱਲੋਂ ‘ਏ’ ਗ੍ਰੇਡ ਨਾਲ ਪ੍ਰਮਾਣਿਤ ਵਿੱਦਿਅਕ ਸੰਸਥਾ ਸਰਕਾਰੀ ਕਾਲਜ ਰੋਪੜ ਵਿਖੇ ਸੈਸ਼ਨ 2026-27 ਲਈ ਦਾਖ਼ਲੇ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ-2020 ਅਧੀਨ ਅੰਡਰ ਗ੍ਰੈਜੂਏਟ ਕੋਰਸ ਬੀ.ਏ. (ਆਨਰਜ਼) ਮਲਟੀਡਿਸਿਪਲਿਨਰੀ, ਬੀ.ਕਾਮ (ਆਨਰਜ਼) ਸਿੰਗਲ ਮੇਜਰ, ਬੀ.ਐੱਸ.ਸੀ. (ਆਨਰਜ਼) ਮੈਡੀਕਲ/ ਨਾਨ-ਮੈਡੀਕਲ ਮਲਟੀਡਿਸਿਪਲਿਨਰੀ, ਬੀ.ਸੀ.ਏ.(ਆਨਰਜ਼) ਸਿੰਗਲ ਮੇਜਰ, ਪੋਸਟ ਗ੍ਰੈਜੂਏਟ ਕੋਰਸ ਐੱਮ.ਏ. (ਪੰਜਾਬੀ / ਅੰਗਰੇਜ਼ੀ / ਰਾਜਨੀਤੀ ਸ਼ਾਸ਼ਤਰ), ਪੀ.ਜੀ.ਡੀ.ਸੀ.ਏ. ਅਤੇ ਐੱਮ.ਐੱਸ.ਸੀ. (ਆਈ.ਟੀ.- ਲੇਟਰਲ ਐਂਟਰੀ) ਦੇ ਨਾਲ-ਨਾਲ ਨਵੇਂ ਕਿੱਤਾ ਮੁਖੀ ਕੋਰਸ ਬੀ.ਕਾਮ- ਟੈਕਸ ਪਲਾਨਿੰਗ ਐਂਡ ਮੈਨੇਜਮੈਂਟ, ਬੀ.ਬੀ.ਏ. - ਬੈਂਕਿੰਗ ਫਾਈਨੈਂਸ਼ਿਅਲ ਸਰਵਿਸਜ ਐਂਡ ਇੰਸੌਰੈਂਸ, ਬੀ.ਬੀ.ਏ.-ਲੋਜਿਸਟਿਕ ਐਂਡ ਸਪਲਾਈ ਚੇਨ ਮੈਨੇਜਮੈਂਟ ਉਪਲਬਧ ਹਨ।
ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਸਿੰਘ ਨੇ ਦੱਸਿਆ ਕਿ ਕਾਲਜ ਦੀਆਂ ਅਕਾਦਮਿਕ ਖੇਤਰ ਵਿੱਚ ਪ੍ਰਾਪਤੀਆਂ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ, ਖੇਡਾਂ, ਐੱਨ.ਸੀ.ਸੀ., ਐੱਨ.ਐੱਸ.ਐੱਸ., ਰੈੱਡ ਰਿਬਨ ਕਲੱਬ, ਰੈੱਡ ਕਰਾਸ ਵਿੱਚ ਅਹਿਮ ਪ੍ਰਾਪਤੀਆਂ ਹਨ।
ਕਾਲਜ ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ ਨੇ ਦੱਸਿਆ ਕਿ ਅੰਡਰ ਗ੍ਰੈਜੂਏਟ ਕੋਰਸਾਂ ਲਈ ਆਨਲਾਈਨ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਵਿਦਿਆਰਥੀ ਪੰਜਾਬ ਸਰਕਾਰ ਦੇ ਦਾਖ਼ਲਾ ਪੋਰਟਲ www.admission.punjab.gov.in ’ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਦਾਖ਼ਲਾ ਅਪਲਾਈ ਕਰਨ ਲਈ ਆਖ਼ਰੀ 30 ਮਈ 2026 ਹੈ।
ਉਨ੍ਹਾਂ ਦੱਸਿਆ ਕਿ ਦਾਖ਼ਲੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁੱਛ-ਗਿੱਛ ਜਾਂ ਸਹਾਇਤਾ ਲਈ ਵਿਦਿਆਰਥੀ ਕਾਲਜ ਵਿਖੇ ਸਥਾਪਿਤ ਹੈਲਪ-ਡੈਸਕ ’ਤੇ ਆ ਕੇ ਸੰਪਰਕ ਕਰ ਸਕਦੇ ਹਨ। ਵਿਦਿਆਰਥੀਆਂ ਲਈ ਕਾਲਜ ਵਿਖੇ ਦਾਖ਼ਲੇ ਲਈ ਆਨਲਾਈਨ ਅਪਲਾਈ ਕਰਨ ਦੀ ਸੁਵਿਧਾ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਕਾਲਜ ਵੈੱਬਸਾਈਟ www.govtcollegeropar.org ਤੋਂ ਹਾਸਿਲ ਕਰ ਸਕਦੇ ਹਨ।
- Download Babushahi App
-
-