ਸਕੂਲ ਵੈਨ ਲਗਾਉਣ ਤੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਨੌਜਵਾਨ ਦਾ ਕੀਤਾ ਕਤਲ
ਦੋਸ਼ੀਆਂ ਵਿੱਚ ਦੋਸ਼ੀ ਦੀ ਪਤਨੀ ਅਤੇ ਤਿੰਨ ਬੇਟੀਆਂ ਵੀ ਸ਼ਾਮਿਲ , ਪੁਲਿਸ ਨੇ ਦੋ ਘੰਟੇ ਵਿੱਚ ਸਾਰੇ ਦੋਸ਼ੀ ਕੀਤੇ ਗਿਰਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ , 10 ਨਵੰਬਰ 2025 :
ਮਮੂਲੀ ਜਿਹੇ ਵਿਵਾਦ ਦੇ ਚਲਦਿਆਂ 25 ਸਾਲਾ ਨੌਜਵਾਨ ਦਾ ਛੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਵਿੱਚ ਇੱਕੋ ਪਰਿਵਾਰ ਦੀਆਂ ਚਾਰ ਔਰਤਾਂ ਵੀ ਸ਼ਾਮਿਲ ਸਨ।ਮਾਮਲਾ ਨਜ਼ਦੀਕੀ ਕਸਬਾ ਦੀਨਾ ਨਗਰ ਦੇ ਸਰਹੱਦੀ ਪਿੰਡ ਚੌਂਤਾ ਦਾ ਹੈ ।ਜਾਣਕਾਰੀ ਅਨੁਸਾਰ ਵਿਵਾਦ ਸਕੂਲ ਦੀ ਗੱਡੀ ਇੱਕ ਜਗ੍ਹਾ ਤੇ ਪਾਰਕ ਕਰਨ ਤੋਂ ਭਖਿਆ ਸੀ । ਸੁਨੀਲ ਕੁਮਾਰ ਜੋ ਕਿ ਸਕੂਲ ਵੈਨ ਚਲਾਉਂਦਾ ਸੀ ਤਰਸੇਮ ਦੀ ਜਗਹਾ ਤੇ ਵੈਨ ਪਾਰਕ ਕਰ ਦਿੰਦਾ ਸੀ ਜਿਸ ਨੂੰ ਤਰਸੇਮ ਨੇ ਇੱਕ ਵਾਰ ਰੋਕਿਆ ਸੀ । ਅੱਜ ਸੁਨੀਲ ਇਕੱਲਾ ਕੀਤੇ ਜਾ ਰਿਹਾ ਸੀ ਕਿ ਤਰਸੇਮ ਨਾਂ ਵਿਅਕਤੀ ਨੇ ਪਹਿਲਾ ਉਸਦੇ ਚਪੇੜ ਮਾਰੀ ਤੇ ਕਿਹਾ ਕਿ ਇਸ ਨੂੰ ਅੱਜ ਸਾਡੀ ਜਗ੍ਹਾ ਤੇ ਵੈਨ ਲਗਾਉਣ ਦਾ ਮਜਾ ਚਖਾ ਦਿਓ ਫਿਰ ਉਸਦੇ ਘਰਦੀਆਂ ਔਰਤਾਂ ਨੇ ਵੀ ਉਸਨੂੰ ਫੜ ਲਿਆ ਅਤੇ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ । ਔਰਤਾਂ ਵਿੱਚ ਤਰਸੇਮ ਦੀ ਪਤਨੀ ਅਤੇ ਤਿੰਨ ਬੇਟੀਆਂ ਸ਼ਾਮਿਲ ਸਨ। ਇਨੇ ਵਿੱਚ ਤਰਸੇਮ ਨਾਂ ਦੇ ਵਿਅਕਤੀ ਨੇ ਛੁਰੀ ਕੱਢ ਕੇ ਮਨੀਸ਼ ਦੇ ਢਿੱਡ ਵਿੱਚ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ । ਉਧਰ ਦੀਨਾ ਨਗਰ ਪੁਲਿਸ ਦੇ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਦੀਨਾ ਨਗਰ ਥਾਣੇ ਵਿੱਚ ਵੱਲੋਂ ਚਾਰ ਔਰਤਾਂ ਸਮੇਤ ਸੇਮੇ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਸਾਰੇ ਦੇ ਸਾਰੇ ਦੋਸ਼ੀ ਪੁਲਿਸ ਵੱਲੋਂ ਦੋ ਘੰਟੇ ਦੇ ਅੰਦਰ ਅੰਦਰ ਹੀ ਗਿਰਫਤਾਰ ਕਰ ਲਏ ਗਏ ਹਨ ਜਿਨਾਂ ਵਿੱਚ ਤਰਸੇਮ ਸਿੰਘ ਉਸ ਦੀ ਪਤਨੀ ਅਤੇ ਤਿੰਨ ਬੇਟੀਆਂ ਸ਼ਾਮਿਲ ਹਨ।