ਸ਼ੱਕੀ ਹਾਲਾਤਾਂ 'ਚ ਜ਼ਖ਼ਮੀ ਨੌਜਵਾਨ 'ਤੇ ਪਰਚੇ ਦਾ ਮਾਮਲਾ! ਅੱਧੀ ਰਾਤ ਨੂੰ ਕਿਸਾਨ ਜਥੇਬੰਦੀਆਂ ਨੇ ਘੇਰ ਲਿਆ ਥਾਣਾ
ਮਾਮਲਾ ਸ਼ੱਕੀ ਹਾਲਾਤਾਂ ਵਿੱਚ ਜਖਮੀ ਹੋਏ ਨੌਜਵਾਨ ਦਾ ਪਰਚਾ ਦਰਜ ਨਾ ਕਰਨ ਦਾ , ਦੋ ਘੰਟੇ ਥਾਣੇ ਵਿੱਚ ਹੋਏ ਹੰਗਾਮੇ ਤੋਂ ਬਾਅਦ ਜਖਮੀ ਨੌਜਵਾਨ ਦੇ ਮਾਪਿਆਂ ਦੇ ਬਿਆਨ ਪੁਲਿਸ ਨੇ ਕੀਤੇ ਕਲਮਬੱਧ
ਰੋਹਿਤ ਗੁਪਤਾ, ਗੁਰਦਾਸਪੁਰ
ਥਾਣਾ ਕਾਹਨੂੰਵਾਨ ਵਿੱਚ ਉਸ ਮੌਕੇ ਹੰਗਾਮਾ ਹੋ ਗਿਆ ਜਦੋਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਅਤੇ ਬੀਬੀ ਦਵਿੰਦਰ ਕੌਰ ਦੀ ਅਗਵਾਈ ਪਿੰਡ ਰੰਧਾਵਾ ਕਲੋਨੀ ਦੇ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਨੌਜਵਾਨ ਦੇ ਮਾਪਿਆਂ ਨੂੰ ਇਨਸਾਫ ਨਾ ਮਿਲਣ ਦੇ ਵਿਰੋਧ ਵਿੱਚ ਥਾਣੇ ਪਹੁੰਚ ਗਏ । ਵਿਰੋਧ ਜਤਾਉਣ ਵਾਲਿਆਂ ਦਾ ਕਹਿਣਾ ਸੀ ਕਿ ਵਾਰਦਾਤ ਨੂੰ ਤਿੰਨ ਦਿਨ ਤੋਂ ਜਿਆਦਾ ਸਮਾਂ ਬੀਤ ਚੁੱਕਿਆ ਹੈ ਪਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮਾਮਲਾ ਤਾਂ ਕੀ ਦਰਜ ਕਰਨਾ ਹੈ ਉਲਟਾ ਇਸ ਮਾਮਲੇ ਨੂੰ ਐਕਸੀਡੈਂਟ ਦਾ ਸਰੂਪ ਦਿੱਤਾ ਜਾ ਰਿਹਾ ਹੈ ਜਦੋਂ ਕਿ ਇਹ ਸਿੱਧੇ ਤੌਰ ਤੇ ਨੌਜਵਾਨ ਉੱਤੇ ਕਾਤਲਾਨਾ ਹਮਲਾ ਹੋਇਆ ਹੈ ਜੋ ਕਿ ਇਸ ਵੇਲੇ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਤਜਿੰਦਰ ਸਿੰਘ ਦਾ ਨਾਮ ਦਾ ਪਿੰਡ ਰੰਧਾਵਾ ਕਲੋਨੀ ਦਾ ਰਹਿਣ ਵਾਲਾ ਨੌਜਵਾਨ ਪਿੰਡ ਭੂਸ ਵਿੱਚ ਆਪਣੀ ਮਿੱਤਰ ਨੂੰ ਮਿਲਣ ਗਿਆ ਸੀ ਜਿੱਥੋਂ ਵਾਪਸ ਮੁੜਦੇ ਸਮੇਂ ਉੱਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਸੀ ,ਉਸ ਦੇ ਸਿਰ ਵਿੱਚ ਤੇਜ਼ਧਾਰ ਹਥਿਆਰਾਂ ਦੇ ਜਖਮ ਹਨ ਇਸ ਤੋਂ ਇਲਾਵਾ ਉਸ ਦੀਆਂ ਲੱਤਾਂ ਬਾਵਾਂ ਵੀ ਤੋੜ ਦਿੱਤੀਆਂ ਗਈਆਂ ਹਨ। ਪਰ ਇਸ ਵੱਡੇ ਮਾਮਲੇ ਨੂੰ ਥਾਣਾ ਕਾਹਨੂੰਵਾਨ ਦੀ ਪੁਲਿਸ ਇੱਕ ਟਰੈਕਟਰ ਨਾਲ ਮੋਟਰਸਾਈਕਲ ਦਾ ਹਾਦਸਾ ਦੱਸ ਰਹੀ ਹੈ।
ਬਲਵਿੰਦਰ ਸਿੰਘ ਰਾਜੂ ਔਲਖ ਅਤੇ ਬੀਬੀ ਦਵਿੰਦਰ ਕੌਰ ਨੇ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਕਰਨ ਦੀ ਥਾਂ ਪੁਲਿਸ ਇਸ ਮਾਮਲੇ ਨੂੰ ਉਲਝਾ ਰਹੀ ਹੈ ਉਹਨਾਂ ਨੇ ਕਿਹਾ ਕਿ ਇੱਕ ਮਾਪਿਆਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਕੋਈ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਇਸ ਮੌਕੇ ਰਾਜੂ ਔਲਖ ਵੱਲੋਂ ਮੌਕੇ ਤੇ ਜ਼ਿਲ੍ਾ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਾਮਲੇ ਦੀ ਗੰਭੀਰਤਾ ਅਤੇ ਹੋ ਰਹੇ ਹੰਗਾਮੇ ਤੋਂ ਜਾਣੂ ਕਰਵਾਇਆ ਜਿਸ ਉਪਰੰਤ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਕਾਹਨੂੰਵਾਨ ਦੀ ਪੁਲਿਸ ਮਾਪਿਆਂ ਦੇ ਬਿਆਨ ਕਲਮਬੰਦ ਕਰਨ ਲਈ ਰਾਜੀ ਹੋਈ ਦੂਸਰੇ ਪਾਸੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਹ ਕੁਝ ਵੀ ਬਿਆਨ ਕਰਨ ਤੋਂ ਅਸਮਰੱਥ ਹੈ।
- Download Babushahi App
-
-