ਵੱਡੀ ਖ਼ਬਰ: PM ਮੋਦੀ ਦੇ ਦੌਰੇ ਵਿਚਾਲੇ ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਰਵੀ ਜੱਖੂ
ਚੰਡੀਗੜ੍ਹ, 17 ਜੁਲਾਈ 2026- ਹਰਿਆਣਾ ਦੇ ਜੀਂਦ ਵਿਖੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੀ ਪਹਿਲੀ ਹਾਈਡਰੋਜਨ ਟਰੇਨ ਦਾ ਉਦਘਾਟਨ ਕੀਤਾ ਅਤੇ ਹਰੀ ਝੰਡੀ ਦੇ ਕੇ ਰੇਲ ਨੂੰ ਰਵਾਨਾ ਕੀਤਾ। ਉੱਥੇ ਹੀ ਦੂਜੇ ਪਾਸੇ ਮੋਦੀ ਦੇ ਇਸ ਦੌਰੇ ਦੌਰਾਨ ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੂਤਰਾਂ ਮੁਤਾਬਿਕ, ਧਮਕੀ ਤੋਂ ਬਾਅਦ ਹਰਿਆਣਾ ਸਕੱਤਰੇਤ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ ਅਤੇ ਪੁਲਿਸ ਪ੍ਰਸਾਸ਼ਨ ਵੱਡੇ ਪੱਧਰ ਤੇ ਮੌਕੇ ਤੇ ਪਹੁੰਚ ਗਿਆ ਹੈ। ਜਾਣਕਾਰੀ ਮੁਤਾਬਿਕ, ਪਹਿਲਾਂ ਵੀ ਕਈ ਵਾਰ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ। ਹਾਲਾਂਕਿ ਇਸ ਧਮਕੀ ਮਗਰੋਂ ਪੁਲਿਸ ਵੱਲੋਂ ਸਕੱਤਰੇਤ ਦੀ ਤਲਾਸ਼ੀ ਲਈ ਜਾ ਰਹੀ ਹੈ।
- Download Babushahi App
-
-