ਵੱਡੀ ਖ਼ਬਰ: CBI ਨੇ ਸੀਐੱਮ ਦੇ OSD ਸਮੇਤ 6 ਖਿਲਾਫ਼ ਦਰਜ ਕੀਤੀ FIR
Ravi Jakhu/Babushahi Network
ਚੰਡੀਗੜ੍ਹ, 6 ਅਕਤੂਬਰ 2026- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਅਤੇ ਈਡੀ (ED) ਦੀ ਰਿਪੋਰਟ ਦੇ ਆਧਾਰ 'ਤੇ ਕੇਂਦਰੀ ਤਫ਼ਤੀਸ਼ੀ ਏਜੰਸੀ ਸੀਬੀਆਈ (CBI) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਦੇ ਓਐੱਸਡੀ (OSD) ਰਾਜਬੀਰ ਘੁੰਮਣ ਸਮੇਤ ਛੇ ਵਿਅਕਤੀਆਂ ਵਿਰੁੱਧ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਗੰਭੀਰ ਦੋਸ਼ਾਂ ਹੇਠ ਐੱਫਆਈਆਰ (FIR) ਦਰਜ ਕੀਤੀ ਹੈ।
ਸੀਬੀਆਈ ਵੱਲੋਂ ਦਰਜ ਕੀਤੀ ਗਈ FIR ਵਿੱਚ ਦੋ ਸਰਕਾਰੀ ਮੁਲਾਜ਼ਮਾਂ ਸਮੇਤ ਵਿਚੋਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹਨਾਂ ਵਿੱਚ, ਰਾਜਬੀਰ ਘੁੰਮਣ (OSD to Chief Minister, Punjab), ਨਿਤਿਨ ਗੋਹਲ (Nitin Gohal), ਜਿਤਿਨ ਗੋਹਲ ਉਰਫ਼ ਰਾਜਾ (Jitin Gohal alias Raja), ਰੋਮੀ ਰਾਜਾ ਮਹਾਜਨ (Romi Raja Mahajan), ਬੀਰ ਦੇਵਿੰਦਰ (Bir Devinder), ਆਰ. ਐੱਸ. ਨਾਗਰਾ (R.S. Nagra) ਸ਼ਾਮਲ ਹਨ।
- Download Babushahi App
-
-