ਵਿਭਾਗ ਵਲੋਂ ਗਲਤ ਅੰਕੜੇ ਦਿਖਾ ਹੋਈਆਂ ਬਦਲੀਆ ਨਾਲ ਅਧਿਆਪਕ ਹੋਏ ਪ੍ਰੇਸ਼ਾਨ -ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਜਲਦ ਦੁਬਾਰਾ ਸਟੇਸ਼ਨ ਚੁਆਇਸ ਕਰਵਾਈ ਜਾਵੇ -ਜਸਵਿੰਦਰ ਸਿੰਘ ਸਮਾਣਾ
ਆਨਲਾਈਨ ਬਦਲੀ ਨੀਤੀ ਨੂੰ ਸਰਕਾਰ ਤੋੜਨਾ ਚਾਹੁੰਦੀ - ਪਰਮਜੀਤ ਸਿੰਘ ਪਟਿਆਲਾ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 4 ਜੁਲਾਈ 2026:-
ਪਿਛਲੀ ਦਿਨੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ । ਜਿਸ ਵਿੱਚ ਵੱਡੇ ਪੱਧਰ ਤੇ ਗਲਤ ਸੈਂਕਸ਼ਨ ਪੋਸਟਾਂ ਤੇ ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲੇ ਨੇ ਦੱਸਿਆ ਕਿ ਹੋਈਆਂ ਬਦਲੀਆਂ ਵਿੱਚੋਂ 646 ਦੇ ਕਰੀਬ ਅਧਿਆਪਕਾਂ ਦੀਆਂ ਗਲਤ ਢੰਗ ਨਾਲ ਬਦਲੀਆਂ ਕਰ ਦਿੱਤੀਆਂ ਗਈਆਂ। ਇਹ ਬਦਲੀਆਂ ਈ ਪੰਜਾਬ ਪੋਰਟਲ ਤੇ ਗਲਤ ਅੰਕੜੇ ਹੋਣ ਕਰਕੇ ਹੋਈਆਂ। ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਹੋਣਾ ਪੈ ਰਿਹਾ ਹੈ। ਇੱਕ ਪਾਸੇ ਤਾਂ ਪੰਜਾਬ ਸਰਕਾਰ ਲੇਡੀਜ਼ ਅਧਿਆਪਕਾਂ ਲਈ 40 ਕਿਲੋਮੀਟਰ ਦੇ ਨੇੜੇ ਦੀ ਨੀਤੀ ਲਿਆ ਰਹੀ ਹੈ ਪਰ ਦੂਜੇ ਪਾਸੇ ਦੂਰ ਦੁਰਾਡੇ ਬੈਠੇ ਅਧਿਆਪਕਾਂ ਲਈ ਬੇਤਰਤੀਬੇ ਢੰਗ ਨਾਲ ਹੋਈਆਂ ਬਦਲੀਆਂ ਸਰਾਸਰ ਧੱਕਾ ਹੈ । ਉਹਨਾਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਬੀਐਲਓਜ ਡਿਊਟੀ ਜਨਗਣਨਾ,ਡਰੱਗ ਜਨਗਣਨਾ, ਡਿਊਟੀ ਹੋਰ ਅਨੇਕਾਂ ਗੈਰ ਵਿਦਿਅਕ ਜ਼ਿੰਮੇਵਾਰੀਆਂ ਨਾਲ ਪੀਸਿਆ ਜਾ ਰਿਹਾ ਹੈ। ਉਹਨਾਂ ਨੇ ਅਧਿਆਪਕਾਂ ਦਾ ਬਣਦਾ ਹੱਕ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਉਹ ਵੀ ਸਿੱਖਿਆ ਵਿਭਾਗ ਦੇਣ ਵਿੱਚ ਹੁਣ ਤੱਕ ਫੇਲ੍ਹ ਹੋਇਆ ਹੈ। ਆਗੂਆਂ ਨੇ ਕਿਹਾ ਜ ਬਹੁਤ ਲੰਬੇ ਸੰਘਰਸ਼ ਬਾਅਦ ਅਧਿਆਪਕਾਂ ਨੂੰ ਆਨਲਾਈਨ ਬਦਲੀਆਂ ਦਾ ਫਲ ਮਿਲਿਆ ਸੀ। ਪਰ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਕਰਕੇ ਸਰਕਾਰ ਇਸ ਨੂੰ ਤੋੜਨਾ ਚਾਹੁੰਦੀ ਹੈ ਅਤੇ ਪੁਰਾਣਾ ਭ੍ਰਿਸ਼ਟਾਚਾਰ ਵਾਲੀਆਂ ਬਦਲੀਆਂ ਲਿਆਉਣ ਦਾ ਸ਼ੰਕਾ ਵੀ ਉਹਨਾਂ ਨੇ ਪ੍ਰਗਟਾਇਆ । ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪਟਿਆਲਾ ਜਿਲ੍ਹੇ ਦੇ ਅੰਦਰ ਪੋਸਟਾਂ ਸਹੀ ਕਰਕੇ ਛੇਤੀ ਤੋਂ ਛੇਤੀ ਦੁਬਾਰਾ ਸਟੇਸ਼ਨ ਚੁਆਇਸ ਕਰਵਾਉਣੀ ਚਾਹੀਦੀ ਹੈ ਜੇਕਰ ਅਜਿਹਾ ਨਹੀਂ ਕਰਦੀ ਤਾਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।
- Download Babushahi App
-
-