ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਵਿੱਚ ਨਵੀਆਂ ਲਿੰਕ ਸੜਕਾਂ ਦੀ ਉਸਾਰੀ ਸ਼ੁਰੂ ਕਰਵਾਈ
ਕਿਹਾ, ਮਾਨ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਅਕਤੂਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਭਰ ਵਿੱਚ ਸੰਪੂਰਨ ਵਿਕਾਸ ਅਤੇ ਪੇਂਡੂ-ਸ਼ਹਿਰੀ ਸੜਕੀ ਸੰਪਰਕ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ, ਇਹ ਗੱਲ ਸੋਮਵਾਰ ਨੂੰ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਹਲਕੇ ਵਿੱਚ ਕਈ ਨਵੇਂ ਸੜਕੀ ਪ੍ਰੋਜੈਕਟਾਂ ਦੇ ਨਿਰਮਾਣ ਦੀ ਸ਼ੁਰੂਆਤ ਕਰਦਿਆਂ ਕਹੀ।
ਵੇਰਵੇ ਦਿੰਦੇ ਹੋਏ ਵਿਧਾਇਕ ਨੇ ਕਿਹਾ ਕਿ 1.75 ਕਿਲੋਮੀਟਰ ਲੰਬਾਈ ਅਤੇ 10 ਫੁੱਟ ਚੌੜਾਈ ਵਾਲੀ ਚਾਚੂਮਾਜਰਾ-ਬਾਕਰਪੁਰ-ਝੁੰਗੀਆਂ ਸੜਕ ਦੀ ਆਖਰੀ ਮੁਰੰਮਤ 2015 ਵਿੱਚ ਕੀਤੀ ਗਈ ਸੀ। ਸੜਕ ਨੂੰ ਹੁਣ 39 ਲੱਖ ਰੁਪਏ ਦੀ ਲਾਗਤ ਨਾਲ ਮੁੜ ਤੋਂ ਬਣਾਇਆ ਜਾਵੇਗਾ, ਜਿਸ ਵਿੱਚੋਂ 31 ਲੱਖ ਰੁਪਏ ਉਸਾਰੀ 'ਤੇ ਖਰਚ ਕੀਤੇ ਜਾਣਗੇ ਅਤੇ ਬਾਕੀ ਰਕਮ ਪੰਜ ਸਾਲਾਂ ਦੇ ਰੱਖ-ਰਖਾਅ ਲਈ ਰੱਖੀ ਗਈ ਹੈ। ਸੜਕ ਨੂੰ ਲੁੱਕ ਨਾਲ ਬਣਾਇਆ ਜਾਵੇਗਾ ਅਤੇ ਛੇ ਮਹੀਨਿਆਂ ਦੇ ਅੰਦਰ ਪੂਰਾ ਕੀਤਾ ਜਾਵੇਗਾ।
ਇਸੇ ਤਰ੍ਹਾਂ, ਜਗਤਪੁਰਾ-ਕੰਡਾਲਾ-ਨੰਡਿਆਲੀ-ਸਫੀਪੁਰ-ਬਾਕਰਪੁਰ ਸੜਕ ਨੂੰ 95 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾਵੇਗਾ, ਜਿਸ ਵਿੱਚ ਨਿਰਮਾਣ ਲਈ 82 ਲੱਖ ਰੁਪਏ ਅਤੇ ਪੰਜ ਸਾਲਾਂ ਦੇ ਰੱਖ-ਰਖਾਅ ਲਈ 13 ਲੱਖ ਰੁਪਏ ਸ਼ਾਮਲ ਹਨ। ਇਸ ਸੜਕ ਦਾ ਲਗਭਗ ਇੱਕ ਕਿਲੋਮੀਟਰ ਹਿੱਸਾ 18 ਫੁੱਟ ਚੌੜਾ ਹੋਵੇਗਾ, ਜਦੋਂ ਕਿ ਬਾਕੀ ਹਿੱਸੇ ਦੀ ਚੌੜਾਈ 10 ਫੁੱਟ ਹੋਵੇਗੀ। ਲਗਭਗ ਅੱਧਾ ਕਿਲੋਮੀਟਰ ਹਿੱਸਾ 80 ਐਮ ਐਮ ਪੇਵਰ ਬਲਾਕਾਂ ਦੀ ਵਰਤੋਂ ਕਰਕੇ ਬਣਾਇਆ ਜਾਵੇਗਾ, ਬਾਕੀ ਹਿੱਸਾ ਲੁੱਕ ਵਾਲੀ ਸੜਕ ਵਜੋਂ ਕਵਰ ਕੀਤਾ ਜਾਵੇਗਾ। ਇਹ ਪ੍ਰੋਜੈਕਟ ਵੀ ਛੇ ਮਹੀਨਿਆਂ ਦੇ ਅੰਦਰ ਪੂਰਾ ਹੋਣ ਦਾ ਟੀਚਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਝਿਉਰਹੇੜੀ-ਅਲੀਪੁਰ ਸੜਕ, ਜੋ ਕਿ 1.10 ਕਿਲੋਮੀਟਰ ਲੰਬੀ ਹੈ ਅਤੇ 10 ਫੁੱਟ ਚੌੜੀ ਹੈ, ਨੂੰ 45 ਲੱਖ ਰੁਪਏ ਦੀ ਕੁੱਲ ਲਾਗਤ ਨਾਲ 80 ਐਮ ਐਮ ਪੇਵਰ ਬਲਾਕਾਂ ਨਾਲ ਦੁਬਾਰਾ ਬਣਾਇਆ ਜਾਵੇਗਾ ਅਤੇ ਇਹ ਕੰਮ ਵੀ ਛੇ ਮਹੀਨਿਆਂ ਵਿੱਚ ਪੂਰਾ ਹੋਣ ਦੀ ਉਮੀਦ ਹੈ।
ਇਸ ਮੌਕੇ ਇਨ੍ਹਾਂ ਪਿੰਡਾਂ ਦੇ ਲੋਕਾਂ, ਪੰਚਾਂ-ਸਰਪੰਚਾਂ ਅਤੇ ਆਮ ਆਦਮੀ ਪਾਰਟੀ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ 'ਤੇ ਖਰੀ ਉਤਰੀ ਹੈ - ਭਾਵੇਂ ਉਹ ਘਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਪ੍ਰਦਾਨ ਕਰਨਾ ਹੋਵੇ, ਆਮ ਆਦਮੀ ਕਲੀਨਿਕ ਸਥਾਪਤ ਕਰਨਾ ਹੋਵੇ ਜੋ ਰੋਜ਼ਾਨਾ ਲੱਖਾਂ ਨਾਗਰਿਕਾਂ ਨੂੰ ਮੁਫ਼ਤ ਦਵਾਈਆਂ ਅਤੇ ਲੈਬ ਟੈਸਟ ਪ੍ਰਦਾਨ ਕਰਦੇ ਹਨ, ਜਾਂ ਰਾਜ ਭਰ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ ਹੋਵੇ।
ਉਨ੍ਹਾਂ ਅੱਗੇ ਦੱਸਿਆ ਕਿ ਮੋਹਾਲੀ ਵਿੱਚ ਬਿਜਲੀ ਸਪਲਾਈ ਨੈੱਟਵਰਕ ਦੇ ਆਧੁਨਿਕੀਕਰਨ ਲਈ 728 ਕਰੋੜ ਰੁਪਏ ਦਾ ਇੱਕ ਵੱਡਾ ਪ੍ਰੋਜੈਕਟ ਚੱਲ ਰਿਹਾ ਹੈ, ਜੋ ਆਉਣ ਵਾਲੇ ਸਾਲਾਂ ਲਈ ਨਿਰਵਿਘਨ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ ਨੂੰ ਯਕੀਨੀ ਬਣਾਏਗਾ।
ਉਨ੍ਹਾਂ ਨੇ ਪਾਰਦਰਸ਼ੀ ਸ਼ਾਸਨ, ਗੁਣਵੱਤਾ ਭਰਪੂਰ ਬੁਨਿਆਦੀ ਢਾਂਚੇ ਅਤੇ ਜਨਤਕ ਭਲਾਈ-ਮੁਖੀ ਨੀਤੀਆਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਜਿਸਦਾ ਉਦੇਸ਼ ਹਰੇਕ ਨਾਗਰਿਕ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣਾ ਹੈ।
ਇਸ ਮੌਕੇ ਸ਼੍ਰੀ ਸੁਖਵਿੰਦਰ ਸਿੰਘ ਸਰਪੰਚ ਪਿੰਡ ਬਾਕਰਪੁਰ, ਸ਼੍ਰੀ ਕੁਲਦੀਪ ਸਿੰਘ ਸਮਾਣਾਂ, ਸ਼੍ਰੀ ਸੁਰਜੀਤ ਸਿੰਘ, ਡਾ. ਕੁਲਦੀਪ ਸਿੰਘ, ਸ਼੍ਰੀ ਮੁਖਤਿਆਰ ਸਿੰਘ ਕੁਰੜਾ ਬਲਾਕ ਪ੍ਰਧਾਨ, ਸ਼੍ਰੀਮਤੀ ਰਮਨਪ੍ਰੀਤ ਕੌਰ ਕੁੰਭੜਾ, ਹਲਕਾ ਕੋਆਰਡੀਨੇਟਰ, ਮਹਿਲਾ ਵਿੰਗ, ਸ਼੍ਰੀਮਤੀ ਰਾਜਬੀਰ ਕੌਰ, ਬਲਾਕ ਪ੍ਰਧਾਨ, ਵੂਮੈਨ ਵਿੰਗ, ਸ਼੍ਰੀਮਤੀ ਕਮਲਜੀਤ ਕੌਰ, ਬਲਾਕ ਪ੍ਰਧਾਨ, ਮਹਿਲਾ ਵਿੰਗ, ਸ਼੍ਰੀਮਤੀ ਗਿਆਨ ਕੌਰ ਸਰਪੰਚ ਸਫੀਪੁਰ, ਸ਼੍ਰੀ ਦਵਿੰਦਰ ਸਿੰਘ ਸਰਪੰਚ ਰਜਿੰਦਰ ਸਿੰਘ, ਹਲਕਾ ਕੋਆਰਡੀਨੇਟਰ, ਐਸ.ਸੀ. ਵਿੰਗ, ਸ਼੍ਰੀ ਗੁਰਪ੍ਰੀਤ ਸਿੰਘ ਕੁਰੜਾ, ਸ਼੍ਰੀ ਹਰਮੇਸ਼ ਸਿੰਘ ਕੁੰਬੜਾ, ਸ਼੍ਰੀ ਗੁਰਪ੍ਰੀਤ ਸਿੰਘ ਬਲਿਆਲੀ, ਸ਼੍ਰੀ ਸਤਨਾਮ ਸਿੰਘ ਸਰਪੰਚ ਸੇਖਣ ਮਾਜਰਾ, ਸ਼੍ਰੀ ਗੁਰਜੰਟ ਸਿੰਘ ਸਰਪੰਚ ਪੱਤੋਂ, ਸ਼੍ਰੀ ਅਵਤਾਰ ਸਿੰਘ ਸਰਪੰਚ ਮਟਰਾਂ, ਸ਼੍ਰੀ ਸਤਵਿੰਦਰ ਸਿੰਘ ਲਾਲਾ, ਸ਼੍ਰੀ ਕਰਮਜੀਤ ਸਿੰਘ ਸਫੀਪੁਰ, ਸ਼੍ਰੀ ਹਰਪ੍ਰੀਤ ਸਿੰਘ ਸਰਪੰਚ, ਕੰਡਾਲਾ, ਸ਼੍ਰੀ ਗੁਰਸੇਵਕ ਸਿੰਘ ਸਰਪੰਚ, ਮੌਲੀ ਬੈਦਵਾਣ, ਸ਼੍ਰੀ ਭੁਪਿੰਦਰ ਸਿੰਘ ਪੰਚ, ਮੌਲੀ ਬੈਦਵਾਣ, ਸ਼੍ਰੀ ਰਵਿੰਦਰ ਸਿੰਘ, ਸਰਪੰਚ ਮਾਣਕਪੁਰ ਕੱਲਰ, ਸ਼੍ਰੀ ਅਮਿਤ ਜੈਨ, ਸ਼੍ਰੀ ਲੱਕੀ ਬਾਕਰਪੁਰ, ਸ਼੍ਰੀ ਨਿਰਮਲ ਸਿੰਘ ਕੁਰੜੀ, ਸ਼੍ਰੀ ਛੱਜਾ ਸਿੰਘ ਕੁਰੜੀ, ਸ਼੍ਰੀ ਚਰਨਜੀਤ ਸਿੰਘ ਸਰਪੰਚ ਅਲੀਪੁਰ, ਸ਼੍ਰੀ ਕਰਮਜੀਤ ਕੁਮਾਰ ਸਰਪੰਚ ਝਿਉਰਹੇੜੀ, ਸ਼੍ਰੀ ਅਵਤਾਰ ਸਿੰਘ ਸਰਪੰਚ, ਸ਼੍ਰੀ ਹਰਪਾਲ ਸਿੰਘ ਬਰਾੜ, ਸ਼੍ਰੀ ਆਰ.ਪੀ. ਸ਼ਰਮਾ, ਸ਼੍ਰੀ ਜਸਪਾਲ ਸਿੰਘ ਮਟੌਰ, ਸ਼੍ਰੀ ਅਕਬਿੰਦਰ ਸਿੰਘ ਗੋਸਲ, ਸ਼੍ਰੀ ਗੁਰਪਾਲ ਸਿੰਘ ਗਰੇਵਾਲ, ਸ਼੍ਰੀ ਅਰੁਣ ਗੋਇਲ, ਸ਼੍ਰੀ ਸ਼ਿਵਪ੍ਰੀਤ ਸਿੰਘ ਐਕਸੀਅਨ, ਪੀ.ਡਬਲਿਊ.ਡੀ., ਸ਼੍ਰੀ ਭਰਤ, ਐਸ.ਡੀ.ਓ., ਪੀ.ਡਬਲਿਊ.ਡੀ., ਆਦਿ ਹਾਜਰ ਸਨ।