ਲੁਧਿਆਣਾ Police ਵੱਲੋਂ 70 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ
ਲੁਧਿਆਣਾ, 18 ਜੁਲਾਈ 2026
ਕਮਿਸ਼ਨਰ ਪੁਲਿਸ, ਲੁਧਿਆਣਾ ਸਵੱਪਨ ਸ਼ਰਮਾ ਆਈ.ਪੀ.ਐਸ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ,ਅਡੀਸ਼ਨਲ ਕਮਿਸ਼ਨਰ ਲੁਧਿਆਣਾ ਰੁਪਿੰਦਰ ਸਿੰਘ ਆਈ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਲੁਧਿਆਣਾ ਸਮੀਰ ਵਰਮਾ ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ ਉਤਰੀ , ਲੁਧਿਆਣਾ ਕਿੱਕਰ ਸਿੰਘ ਪੀ.ਪੀ.ਐਸ. ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਦਰੇਸੀ ਲੁਧਿਆਣਾ ਇੰਸਪੈਕਟਰ ਜਸਵਿੰਦਰ ਸਿੰਘ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਦਰੇਸੀ ਨੂੰ ਸਫਲਤਾ ਹਾਸਲ ਹੋਈ ਹੈ।
ਏ.ਐੱਸ.ਆਈ. ਤਰਸੇਮ ਸਿੰਘ ਨੰਬਰ 348/ਐਲ.ਡੀ.ਐੱਚ., ਥਾਣਾ ਦਰੇਸੀ ਦੀ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦਿਆਂ ਕਾਸ਼ੀ ਪੁੱਤਰ ਕ੍ਰਿਸ਼ਨ ਲਾਲ ਵਾਸੀ ਮਕਾਨ ਨੰਬਰ 1282, ਗਲੀ ਨੰਬਰ 2, ਬਾਲਮੀਕ ਨਗਰ ਮੁਹੱਲਾ, ਲੁਧਿਆਣਾ ਨੂੰ ਕਾਬੂ ਕੀਤਾ ਗਿਆ।
ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ ਵਿੱਚੋਂ 70 ਗ੍ਰਾਮ ਹੈਰੋਇਨ, 25 ਜ਼ਿਪਲਾਕ ਲਿਫ਼ਾਫ਼ੇ ਅਤੇ ਇੱਕ ਇਲੈਕਟ੍ਰਾਨਿਕ ਕੰਡਾ ਬਰਾਮਦ ਕੀਤਾ ਗਿਆ।
ਇਸ ਸਬੰਧੀ ਐਫ.ਆਈ.ਆਰ. ਨੰਬਰ 140 ਮਿਤੀ 17.07.2026 ਅਧੀਨ ਧਾਰਾ 21, 61 ਅਤੇ 85 ਐਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਦਰੇਸੀ, ਲੁਧਿਆਣਾ ਵਿਖੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ
- Download Babushahi App
-
-