ਲੁਧਿਆਣਾ: ਸਪੈਸ਼ਲ ਸੈੱਲ ਵੱਲੋਂ ਨਜਾਇਜ਼ ਸ਼ਰਾਬ ਸਣੇ ਇੱਕ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ , 21 ਮਈ 2025- ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾਂ ਆਈ.ਪੀ.ਐਸ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ INSP ਨਵਦੀਪ ਸਿੰਘ, ਇੰਚਾਰਜ ਸਪੈਸ਼ਲ ਸੈੱਲ, ਲੁਧਿਆਣਾ ਵੱਲੋਂ ਸ਼ਰਾਬ ਦੀ ਗੈਰ ਕਾਨੂੰਨੀ ਮੈਨੂਫੈਕਚਰਿੰਗ ਅਤੇ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 19-05-2025 ਨੂੰ ਸਪੈਸ਼ਲ ਸੈੱਲ, ਲੁਧਿਆਣਾ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਜਿਸ ਤਹਿਤ ਥਾਣਾ ਜਮਾਲਪੁਰ, ਲੁਧਿਆਣਾ ਦੇ ਏਰੀਆ ਵਿੱਚੋਂ 01 ਦੋਸ਼ੀ ਨੂੰ ਸਮੇਤ ਐਕਟਿਵਾ ਸਕੂਟਰੀ ਨੰਬਰ PB-11- CD-7025 ਰੰਗ ਕਾਲਾ ਦੇ ਨਾਲ ਕਾਬੂ ਕਰ ਕੇ ਉਸ ਦੇ ਕਬਜ਼ੇ ਵਿਚੋਂ 15 ਪੇਟੀਆਂ ਸ਼ਰਾਬ ਵੱਖ-ਵੱਖ ਮਾਰਕਾ ਬਰਾਮਦ ਕੀਤੀਆਂ।
ਮਿਤੀ 19-05-2025 ਨੂੰ ASI ਮੁਹੰਮਦ ਸਦੀਕ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਨਾਕਾਬੰਦੀ ਦੌਰਾਨ ਜਮਾਲਪੁਰ ਚੌਂਕ, ਲੁਧਿਆਣਾ ਤੋ ਦੋਸ਼ੀ ਤਰਲੋਚਨ ਸਿੰਘ ਉਰਫ਼ ਤੋਚੀ ਨੂੰ ਸਮੇਤ ਐਕਟਿਵਾ ਸਕੂਟਰੀ ਨੰਬਰੀ PB-11- CD-7025 ਰੰਗ ਕਾਲਾ ਦੇ ਕਾਬੂ ਕਰ ਕੇ ਜ਼ਾਬਤੇ ਅਨੁਸਾਰ ਤਲਾਸ਼ੀ ਅਮਲ ਵਿੱਚ ਲਿਆ ਕੇ ਉਸ ਦੇ ਕਬਜ਼ੇ ਵਿੱਚੋਂ 03 ਪੇਟੀਆਂ ਸ਼ਰਾਬ ਮਾਰਕਾ ਸ਼ੌਕੀਨ ਸੰਤਰਾ ਬਰਾਮਦ ਕੀਤੀ। ਦੋਸ਼ੀ ਦੇ ਬਰਖ਼ਿਲਾਫ਼ ਮੁਕੱਦਮਾ ਨੰ. 76 ਮਿਤੀ 19.05.2025 ਜੁਰਮ 21B-61-85 NDPS Act ਥਾਣਾ ਜਮਾਲਪੁਰ, ਲੁਧਿਆਣਾ ਦਰਜ ਰਜਿਸਟਰ ਕਰਵਾ ਕੇ ਦੋਸ਼ੀ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ। ਦੋਸ਼ੀ ਦੀ ਪੁੱਛਗਿੱਛ ਦੌਰਾਨ ਦੋਸ਼ੀ ਵੱਲੋਂ ਕੀਤੇ ਇੰਕਸ਼ਾਫ਼ ਮੁਤਾਬਿਕ 12 ਪੇਟੀਆਂ ਸ਼ਰਾਬ ਮਾਰਕਾ ਰਾਇਲ ਸਟੈਗ ਉਸ ਦੇ ਕਿਰਾਏ ਦੇ ਘਰੋ ਬਰਾਮਦ ਕੀਤੀਆਂ ਗਈਆਂ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ 01 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।