ਮਾਹਿਲਪੁਰ ਦੀ ਮਿੱਟੀ ਦਾ ਜੋਸ਼, ਤੇ ਕੀਵੀ ਕਲਚਰ ਦਾ ਮੇਲ ਹੈ;
ਵਿਸ਼ਵ ਕੱਪ ਦੇ ਅਮਰੀਕੀ ਮੈਦਾਨਾਂ ਵਿੱਚ, ‘ਸਿੰਘ’ ਜਰਸੀ ਦਾ ਖੇਡ ਹੈ!
ਫੀਫਾ ਵਰਲਡ ਕੱਪ ’ਚ ਚਮਕੇਗਾ ਨਿਊਜ਼ੀਲੈਂਡ ਦਾ ਫੁੱਟਬਾਲ ਸਟਾਰ
ਸਰਪ੍ਰੀਤ ਸਿੰਘ
-ਹੁਸ਼ਿਆਰਪੁਰ ਦੇ ਨਾਨਕੇ ਪਿੰਡ ਢਾਡਾ ਖੁਰਦ ਤੱਕ ਹੈ ਖੁਸ਼ੀ ਦੀ ਲਹਿਰ
-ਨਿਊਜ਼ੀਲੈਂਡ ਫੁੱਟਬਾਲ ਟੀਮ ਦੇ ਕੱਲ੍ਹ ਹੈ ਪਹਿਲਾ ਮੈਚ 1 ਵਜੇ ਉਰਾਨ ਦੇ ਨਾਲ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 15 ਜੂਨ, 2026:-ਉੱਤਰੀ ਅਮਰੀਕਾ ਦੀ ਧਰਤੀ ’ਤੇ ਫੁੱਟਬਾਲ ਦਾ ਇਤਿਹਾਸਕ ਮਹਾਂਕੁੰਭ ਪੂਰੇ ਜਲਾਲ ਵਿੱਚ ਚੱਲ ਰਿਹਾ ਹੈ। ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ 11 ਜੂਨ ਨੂੰ ਮੈਕਸੀਕੋ ਸਿਟੀ ਤੋਂ ਹੋ ਚੁੱਕਾ ਹੈ ਜਿੱਥੇ ਮੇਜ਼ਬਾਨ ਮੈਕਸੀਕੋ ਨੇ ਸਾਊਥ ਅਫ਼ਰੀਕਾ ਨੂੰ 2-0 ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਅਮਰੀਕਾ ਨੇ ਵੀ ਪੈਰਾਗੁਏ ਨੂੰ 4-1 ਨਾਲ ਹਰਾ ਕੇ ਆਪਣੇ ਸਫ਼ਰ ਦੀ ਦਮਦਾਰ ਸ਼ੁਰੂਆਤ ਕੀਤੀ ਹੈ। ਹੁਣ ਸਾਰੀਆਂ ਨਜ਼ਰਾਂ ਆਉਣ ਵਾਲੇ ਦਿਨਾਂ ਦੇ ਵੱਡੇ ਮੁਕਾਬਲਿਆਂ ’ਤੇ ਟਿਕੀਆਂ ਹੋਈਆਂ ਹਨ। 48 ਟੀਮਾਂ ਨੂੰ 12 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਮੈਚਾਂ ਦੀ ਲੜੀ ਲਗਾਤਾਰ ਜਾਰੀ ਹੈ।
ਨਿਊਜ਼ੀਲੈਂਡ ਦੀ ਟੀਮ ‘ਆਲ ਵਾਈਟਸ’ (All Whites):
ਇਤਿਹਾਸ ਰਚਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਵਾਰ ਨਿਊਜ਼ੀਲੈਂਡ ਨੂੰ ‘ਗਰੁੱਪ-ਜੀ’ (Group G) ਵਿੱਚ ਰੱਖਿਆ ਗਿਆ ਹੈ, ਜਿੱਥੇ ਉਸਦਾ ਮੁਕਾਬਲਾ ਇਰਾਨ, ਮਿਸਰ (Egypt) ਅਤੇ ਬੈਲਜੀਅਮ ਵਰਗੀਆਂ ਦਿੱਗਜ ਟੀਮਾਂ ਨਾਲ ਹੋਵੇਗਾ। ਫੀਫਾ ਵਰਲਡ ਕੱਪ 2026 ਦੇ ਮੰਚ ’ਤੇ ਨਿਊਜ਼ੀਲੈਂਡ ਦੀ ਟੀਮ ਯਾਨੀ ‘ਆਲ ਵਾਈਟਸ’ (All Whites) ਇਤਿਹਾਸ ਰਚਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਵਾਰ ਨਿਊਜ਼ੀਲੈਂਡ ਨੂੰ ‘ਗਰੁੱਪ-ਜੀ’ (Group G) ਵਿੱਚ ਰੱਖਿਆ ਗਿਆ ਹੈ, ਜਿੱਥੇ ਉਸਦਾ ਮੁਕਾਬਲਾ ਇਰਾਨ, ਮਿਸਰ (Egypt) ਅਤੇ ਬੈਲਜੀਅਮ ਵਰਗੀਆਂ ਦਿੱਗਜ ਟੀਮਾਂ ਨਾਲ ਹੋਵੇਗਾ।
ਨਿਊਜ਼ੀਲੈਂਡ ਜਿੱਥੇ ਆਪਣੀ ਨੈਸ਼ਨਲ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਬਹੁਤ ਉਤਸੁਕ ਹੈ ਉਥੇ ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਅਤੇ ਪੰਜਾਬ ਵਾਸੀ ਇਸ ਗੱਲ ਦਾ ਪੂਰਾ ਮਾਣ ਕਰ ਸਕਦੇ ਹਨ ਕਿ ਇਤਿਹਾਸ ਦੇ ਵਿਚ ਪਹਿਲੀ ਵਾਰ ਇਕ 27 ਸਾਲਾ ਨੌਜਵਾਨ ਸਰਪ੍ਰੀਤ ਸਿੰਘ ‘ਸਿੰਘ’ ਜਰਸੀ ਦੇ ਨਾਲ ਖੇਡੇਗਾ। ਪਰਿਵਾਰ ਭਾਵੇਂ 35 ਸਾਲ ਤੋਂ ਇਥੇ ਹੈ ਪਰ ਹਲਕਾ ਮਾਹਿਲਪੁਰ ਦੀ ਮਿੱਟੀ ਦੀ ਖੁਸ਼ਬੋ ਅਜੇ ਵੀ ਮੱਧਮ ਨਹੀਂ ਪਈ ਹੈ। ਫੁੱਟਬਾਲ ਦੇ ਗੜ੍ਹ ਵਜੋਂ ਜਾਣੇ ਜਾਂਦੇ ਪੰਜਾਬ ਦੇ ਮਾਹਿਲਪੁਰ ਇਲਾਕੇ ਨੂੰ ਜਸ਼ਨ ਮਨਾਉਣ ਦਾ ਇੱਕ ਖਾਸ ਮੌਕਾ ਮਿਲਿਆ ਹੈ। ਨਿਊਜ਼ੀਲੈਂਡ ਦੇ ਸਟਾਰ ਫੁੱਟਬਾਲਰ ਸਰਪ੍ਰੀਤ ਸਿੰਘ ਦੀ ਫੀਫਾ ਵਰਲਡ ਕੱਪ ਲਈ ਚੋਣ ਹੋਣ ਨਾਲ ਹੁਸ਼ਿਆਰਪੁਰ ਵਿੱਚ ਸਥਿਤ ਉਨ੍ਹਾਂ ਦੇ ਨਾਨਕੇ ਪਿੰਡ ਢੱਡਾ ਖੁਰਦ ਵਿੱਚ ਭਾਰੀ ਉਤਸ਼ਾਹ ਹੈ। ਪਰ ਪਿਤਾ ਜੀ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਹਨ। ਸਰਪ੍ਰੀਤ ਸਿੰਘ ਦਾ ਪਰਿਵਾਰ ਲਗਭਗ 35 ਸਾਲ ਪਹਿਲਾਂ ਨਿਊਜ਼ੀਲੈਂਡ ਵੱਸ ਗਿਆ ਸੀ। ਉਸ ਦੀ ਮਾਤਾ ਸਰਬਜੀਤ ਕੌਰ ਹੁਸ਼ਿਆਰਪੁਰ ਦੇ ਢਾਡਾ ਖੁਰਦ ਪਿੰਡ ਨਾਲ ਸਬੰਧਿਤ ਹਨ, ਜਦਕਿ ਉਸ ਦੇ ਪਿਤਾ ਜਲੰਧਰ ਇਲਾਕੇ ਨਾਲ ਸੰਬੰਧ ਰੱਖਦੇ ਹਨ। ਸਰਪ੍ਰੀਤ ਨੇ ਸਿਰਫ਼ ਢਾਈ ਸਾਲ ਦੀ ਉਮਰ ਵਿੱਚ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਬਚਪਨ ਤੋਂ ਹੀ ਇਸ ਖੇਡ ਲਈ ਉਸ ਵਿੱਚ ਜ਼ਬਰਦਸਤ ਜਜ਼ਬਾ ਸੀ। ਵਿਦੇਸ਼ ਵਿੱਚ ਰਹਿਣ ਦੇ ਬਾਵਜੂਦ ਪਰਿਵਾਰ ਨੇ ਆਪਣੇ ਪੰਜਾਬੀ ਪਿੰਡ ਅਤੇ ਭਾਈਚਾਰੇ ਨਾਲ ਮਜ਼ਬੂਤ ਰਿਸ਼ਤਾ ਕਾਇਮ ਰੱਖਿਆ।
ਸਰਪ੍ਰੀਤ ਸਿੰਘ ਦੀ ਵਰਲਡ ਕੱਪ ਲਈ ਚੋਣ ਨਾ ਸਿਰਫ਼ ਉਸ ਦੇ ਪਰਿਵਾਰ ਲਈ, ਸਗੋਂ ਪੰਜਾਬ, ਖ਼ਾਸ ਕਰਕੇ ਉਸ ਦੇ ਪੁਰਖਿਆਂ ਦੇ ਪਿੰਡ ਅਤੇ ਪੂਰੇ ਪੰਜਾਬੀ ਭਾਈਚਾਰੇ ਲਈ ਮਾਣ ਅਤੇ ਪ੍ਰੇਰਣਾ ਦਾ ਸਰੋਤ ਬਣੀ ਹੈ। ਇਹ ਸਫਲਤਾ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਦੀ ਮਿਹਨਤ, ਲਗਨ ਅਤੇ ਆਪਣੀਆਂ ਜੜ੍ਹਾਂ ਨਾਲ ਜੁੜਾਅ ਨੂੰ ਦਰਸਾਉਂਦੀ ਹੈ। ਉਹ ਜਰਮਨ ਦੇ ਖੇਡ ਕਲੱਬ ਲਈ ਵੀ ਖੇਡ ਚੁੱਕਾ ਹੈ।
ਸਰਪ੍ਰੀਤ ਦੀ ਵਰਲਡ ਕੱਪ ਲਈ ਚੋਣ ਹੋਣ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੀ ਮਾਤਾ ਸਰਬਜੀਤ ਕੌਰ ਨੇ ਆਪਣੇ ਪਰਿਵਾਰਕ ਦੋਸਤ ਅਤੇ ਸੇਵਾਮੁਕਤ ਸਕੂਲ ਪ੍ਰਿੰਸੀਪਲ ਸੁਖਚੈਨ ਸਿੰਘ ਰਾਹੀਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ਼ੁਕਰਾਨੇ ਦਾ ਪ੍ਰਸ਼ਾਦ ਵੰਡਵਾਇਆ। ਸਰਪ੍ਰੀਤ ਦੇ ਟੂਰਨਾਮੈਂਟ ਲਈ ਰਵਾਨਾ ਹੋਣ ਤੋਂ ਪਹਿਲਾਂ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਅਰਦਾਸ ਵੀ ਕਰਵਾਈ ਗਈ।
ਪਹਿਲਾ ਮੁਕਾਬਲਾ: ਨਿਊਜ਼ੀਲੈਂਡ ਬਨਾਮ ਇਰਾਨ: 16 ਜੂਨ, 2026 — ਦੁਪਹਿਰ 01:00 ਵਜੇ ਸਟੇਡੀਅਮ: ਲਾਸ ਏਂਜਲਸ ਸਟੇਡੀਅਮ (ਕੈਲੀਫੋਰਨੀਆ, ਅਮਰੀਕਾ)।
ਇਹ ਨਿਊਜ਼ੀਲੈਂਡ ਟੀਮ ਦਾ ਸਭ ਤੋਂ ਅਹਿਮ ਆਗਾਜ਼ ਹੈ। ਇਰਾਨ ਦੀ ਮਜ਼ਬੂਤ ਰੱਖਿਆ ਪੰਗਤੀ ਦੇ ਖਿਲਾਫ ਨਿਊਜ਼ੀਲੈਂਡ ਅਟੈਕਿੰਗ ਫੁੱਟਬਾਲ ਨਾਲ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੇਗਾ।
ਦੂਜਾ ਮੁਕਾਬਲਾ: ਨਿਊਜ਼ੀਲੈਂਡ ਬਨਾਮ ਮਿਸਰ : 22 ਜੂਨ, 2026 — ਦੁਪਹਿਰ 01:00 ਵਜੇ। ਸਟੇਡੀਅਮ: ਬੀ.ਸੀ. ਪਲੇਸ, ਵੈਨਕੂਵਰ (ਕੈਨੇਡਾ)। ਕੈਨੇਡਾ ਦੀ ਧਰਤੀ ’ਤੇ ਨਿਊਜ਼ੀਲੈਂਡ ਦਾ ਸਾਹਮਣਾ ਅਫ਼ਰੀਕੀ ਤਾਕਤ ‘ਮਿਸਰ’ ਨਾਲ ਹੋਵੇਗਾ। ਅਗਲੇ ਨਾਕਆਊਟ ਦੌਰ ਵਿੱਚ ਪਹੁੰਚਣ ਲਈ ਇਹ ਮੈਚ ਫੈਸਲਾਕੁੰਨ ਸਾਬਤ ਹੋ ਸਕਦਾ ਹੈ।
ਤੀਜਾ ਮੁਕਾਬਲਾ: ਨਿਊਜ਼ੀਲੈਂਡ ਬਨਾਮ ਬੈਲਜੀਅਮ: 27 ਜੂਨ, 2026 — ਦੁਪਹਿਰ 03:00 ਵਜੇ। ਸਟੇਡੀਅਮ: ਬੀ.ਸੀ. ਪਲੇਸ, ਵੈਨਕੂਵਰ (ਕੈਨੇਡਾ)। ਇਸ ਗਰੁੱਪ ਸਟੇਜ ਦਾ ਆਖਰੀ ਅਤੇ ਸਭ ਤੋਂ ਮੁਸ਼ਕਿਲ ਮੈਚ ਹੋਵੇਗਾ! ਦੁਨੀਆ ਦੀ ਚੋਟੀ ਦੀਆਂ ਟੀਮਾਂ ਵਿੱਚ ਸ਼ਾਮਲ ਬੈਲਜੀਅਮ ਦੇ ਖਿਲਾਫ ਨਿਊਜ਼ੀਲੈਂਡ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ।
ਅਗਲਾ ਪੜਾਅ: ਨਾਕਆਊਟ ਰਾਊਂਡ ਵੱਲ ਕਦਮ: 28 ਜੂਨ – 19 ਜੁਲਾਈ, 2026
ਜੇਕਰ ਨਿਊਜ਼ੀਲੈਂਡ ਆਪਣੇ ਗਰੁੱਪ ਵਿੱਚੋਂ ਪਹਿਲੇ ਦੋ ਸਥਾਨਾਂ ’ਤੇ ਰਹਿੰਦਾ ਹੈ (ਜਾਂ 8 ਸਰਵੋਤਮ ਤੀਜੇ ਸਥਾਨ ਵਾਲੀਆਂ ਟੀਮਾਂ ਵਿੱਚ ਆਉਂਦਾ ਹੈ), ਤਾਂ ਉਹ ਪਹਿਲੀ ਵਾਰ ਇਤਿਹਾਸਕ ‘ਰਾਊਂਡ ਆਫ਼-32’ (Knockout Stage) ਵਿੱਚ ਪ੍ਰਵੇਸ਼ ਕਰੇਗਾ।
- Download Babushahi App
-
-