ਮਾਤਾ ਭੱਦਰ ਕਾਲੀ ਜੀ ਮੰਦਿਰ ਜਗਰਾਓਂ ਵਿਖੇ ਪੁਰਾਤਨ ਵਿਰਾਸਤੀ ਬੂਟੇ ਲਗਾਏ
ਦੀਪਕ ਜੈਨ
ਜਗਰਾਉਂ , 13 ਜੁਲਾਈ 2026 :
ਗਰੀਨ ਪੰਜਾਬ ਮਿਸ਼ਨ ਟੀਮ ਵਲੋ ਵਿਰਾਸਤੀ ਬੂਟੇ ਲਗਾਉਣ ਦੀ ਚਲਾਈ ਮੁਹਿੰਮ ਤਹਿਤ ਅੱਜ ਮਾਤਾ ਭੱਦਰ ਕਾਲੀ ਜੀ ਮੰਦਿਰ ਜਗਰਾਓਂ ਵਿਖੇ ਪੁਰਾਤਨ ਵਿਰਾਸਤੀ ਬੂਟੇ ਲਗਾਏ ਗਏ ਇਸ ਮੌਕੇ ਗਰੀਨ ਪੰਜਾਬ ਮਿਸ਼ਨ ਟੀਮ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੀਮ ਵਲੋ 2019 ਤੋ ਅੱਜ ਤੱਕ ਲਗਾਤਾਰ ਧਰਤੀ ਮਾਂ ਦੀ ਸੇਵਾ ਵਿੱਚ ਮਨੁੱਖਤਾ ਦੀ ਸੇਵਾ ਹਿਤ ਅਤੇ ਆਪਣੇ ਵਿਰਾਸਤੀ ਅਲੋਪ ਹੋ ਰਹੇ ਰੁੱਖਾਂ ਨੂੰ ਸੰਭਾਲਣ ਦੇ ਯਤਨਾਂ ਤਹਿਤ 80000 ਅੱਸੀ ਹਜ਼ਾਰ ਰੁੱਖ ਜਗਰਾਓਂ ਸ਼ਹਿਰ ਵਿੱਚ ਲਗਾਕੇ ਸੰਭਾਲੇ ਜਾ ਰਹੇ ਹਨ ਅਤੇ 150000 ਡੇਡ ਲੱਖ ਤੋ ਵੱਧ ਬੂਟੇ ਇਲਾਕੇ ਵਿੱਚ ਵੰਡੇ ਜਾ ਚੁੱਕੇ ਹਨ,ਸ੍ਰ ਦੇਹੜਕਾ ਨੇ ਲੋਕਾਂ ਨੂੰ ਬੇਨਤੀ ਕਰਦਿਆ ਕਿਹਾ ਕੇ ਜੇ ਬਿਮਾਰੀ ਮੁੱਕਤ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਆਕਸੀਜਨ ਦਾ ਪ੍ਰਬੰਧ ਕਰਨਾ ਪਵੇਗਾ ਤੇ ਆਕਸੀਜਨ ਦਾ ਸਰੋਤ ਸਿਰਫ ਰੁੱਖ ਹੀ ਹਨ,
ਇਸ ਮੌਕੇ ਮੈਡਮ ਕੰਚਨ ਗੁਪਤਾ ਅਤੇ ਵਕੀਲ ਤਰੁਣ ਮਲਹੋਤਰਾ ਨੇ ਸਹਿਰ ਵਾਸੀਆ ਨੂੰ ਵਾਤਾਵਰਣ ਪ੍ਰੇਮੀ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਰੋਜ਼ਾਨਾ ਝਾਂਸੀ ਚੌਕ ਵਿਚ ਸ਼ਾਮ 6 ਵਜੇ ਤੋ 7:30 ਵਜੇ ਤੱਕ ਵਿਰਾਸਤੀ ਰੁੱਖ ਮੁਫ਼ਤ ਵਿੱਚ ਪ੍ਰਾਪਤ ਕਰਕੇ ਲਗਾਓ ਤਾਂ ਕਿ ਆਕਸੀਜਨ ਦੀ ਘਾਟ ਕਾਰਨ ਪੈਦਾ ਹੋ ਰਹੀਆਂ ਬਿਮਾਰੀਆਂ ਤੋਂ ਸਮਾਜ ਨੂੰ ਬਚਾਇਆ ਜਾ ਸਕੇ.
ਇਸ ਮੌਕੇ ਸਪਤਾਲ ਸਿੰਘ ਦੇਹੜਕਾ,ਕੰਚਨ ਗੁਪਤਾ,ਤਰੁਣ ਮਲਹੋਤਰਾ,ਤਰੁਣ ਸ਼ੰਕਰ ਅਤੇ ਜਸਵੰਤ ਜੰਟਾ ਆਦਿ ਵਾਤਾਵਰਣ ਪ੍ਰੇਮੀ ਹਾਜ਼ਰ ਸਨ
- Download Babushahi App
-
-