ਮਾਤਾ ਕੁਲਵੰਤ ਕੌਰ ਜੀ ਦੇ ਅਕਾਲ ਚਲਾਣੇ ’ਤੇ ਅਮਰਿੰਦਰ ਸਿੰਘ ਤੁੜ ਵੱਲੋਂ ਡੂੰਘਾ ਦੁੱਖ
ਪਟਿਆਲਾ, 21 ਸਤੰਬਰ: ਪੂਰਾ ਪੰਜਾਬ ਲਹਿਰ, ਮਿਸਲ ਸਤਲੁਜ ਦੇ ਕੌਮੀ ਕਨਵੀਨਰ ਸਰਦਾਰ ਅਮਰਿੰਦਰ ਸਿੰਘ ਤੁੜ ਨੇ ਸਿੱਖ ਪੰਥ ਦੇ ਸੰਘਰਸ਼ਸ਼ੀਲ ਆਗੂ ਅਤੇ ਅਕਾਲੀ ਦਲ ਵਾਰਸ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਡਰੋਲੀ ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਕੁਲਵੰਤ ਕੌਰ ਜੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸਰਦਾਰ ਅਮਰਿੰਦਰ ਸਿੰਘ ਤੁੜ ਨੇ ਕਿਹਾ ਕਿ ਮਾਤਾ ਕੁਲਵੰਤ ਕੌਰ ਜੀ ਦਾ ਅਕਾਲ ਚਲਾਣਾ ਪਰਿਵਾਰ ਲਈ ਹੀ ਨਹੀਂ, ਸਗੋਂ ਸਮਾਜ ਲਈ ਵੀ ਇੱਕ ਵੱਡਾ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਵੱਲੋਂ ਸਹਿਣ ਕੀਤਾ ਜਾ ਰਿਹਾ ਵਿਛੋੜਾ ਬੇਹੱਦ ਪੀੜਾਦਾਇਕ ਹੈ ਅਤੇ ਪੰਥਕ ਹਲਕਿਆਂ ਵਿੱਚ ਵੀ ਮਾਤਾ ਜੀ ਦੇ ਅਕਾਲ ਚਲਾਣੇ ਨਾਲ ਸੋਗ ਦੀ ਲਹਿਰ ਹੈ।
ਉਨ੍ਹਾਂ ਸਰਦਾਰ ਜਸਵਿੰਦਰ ਸਿੰਘ ਡਰੋਲੀ ਦੀਆਂ ਪੰਥ ਪ੍ਰਤੀ ਸੇਵਾਵਾਂ ਅਤੇ ਸੰਘਰਸ਼ਸ਼ੀਲ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਿੱਖ ਪੰਥ ’ਤੇ ਆਈਆਂ ਔਖੀਆਂ ਘੜੀਆਂ ਵਿੱਚ ਡਟ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਅਜਿਹੇ ਸਮੇਂ ਵਿੱਚ ਪਰਿਵਾਰ ਦੇ ਨਾਲ ਖੜ੍ਹਨਾ ਅਤੇ ਉਨ੍ਹਾਂ ਦੇ ਦੁੱਖ ਵਿੱਚ ਸ਼ਾਮਲ ਹੋਣਾ ਸਾਡਾ ਫਰਜ਼ ਹੈ।
ਸਰਦਾਰ ਅਮਰਿੰਦਰ ਸਿੰਘ ਤੁੜ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਮਾਤਾ ਕੁਲਵੰਤ ਕੌਰ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰਕ ਮੈਂਬਰਾਂ, ਸਾਕ-ਸਬੰਧੀਆਂ ਅਤੇ ਸਨੇਹੀਆਂ ਨੂੰ ਇਹ ਅਸਹਿ ਵਿਛੋੜਾ ਸਹਿਣ ਦਾ ਬਲ ਪ੍ਰਦਾਨ ਕਰਨ।
- Download Babushahi App
-
-