ਮਨੁੱਖਤਾ ਦੀ ਸੇਵਾ ਲਈ ਸਾਂਝੇ ਯਤਨ ਕਰਦੇ ਹੋਏ CGC ਯੂਨੀਵਰਸਿਟੀ ਮੋਹਾਲੀ ਵਿਖੇ ਖੂਨਦਾਨ ਕੈਂਪ ਲਾਇਆ
ਪੰਜਾਬ ਰਾਜਪਾਲ ਨੇ ਖ਼ੂਨਦਾਨੀਆਂ ਨੂੰ ਦਿੱਤਾ ਅਸ਼ੀਰਵਾਦ, 618 ਖ਼ੂਨਦਾਨੀਆਂ ਨੇ ਕੀਤਾ ਖ਼ੂਨ ਦਾਨ
ਮੋਹਾਲੀ, 5 ਸਤੰਬਰ 2025 :
ਸੀ.ਜੀ.ਸੀ ਯੂਨੀਵਰਸਿਟੀ,ਮੋਹਾਲੀ ਵਲੋਂ ਗ੍ਰੇਟ ਨਵ ਭਾਰਤ ਮਿਸ਼ਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਪਣੇ ਕੈਂਪਸ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਹ ਸਮਾਗਮ ਪੰਜਾਬ ਦੇ ਮਾਨਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਸ਼ਾਨਦਾਰ ਮੌਜੂਦਗੀ ਨਾਲ ਖਾਸ ਬਣ ਗਿਆ, ਜਿਨ੍ਹਾਂ ਨੇ ਆਪਣੇ ਸ਼ਬਦਾਂ ਨਾਲ ਸਾਰਿਆਂ ਨੂੰ ਖੂਨਦਾਨ ਨੂੰ ਇੱਕ ਫ਼ਰਜ਼ ਨਹੀਂ, ਬਲਕਿ ਮਨੁੱਖਤਾ ਪ੍ਰਤੀ ਇੱਕ ਗਹਿਰੀ ਜ਼ਿੰਮੇਵਾਰੀ ਵਜੋਂ ਦੇਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਨੇ ਸਮਾਗਮ ਲਈ ਸਹੀ ਮਾਹੌਲ ਤਿਆਰ ਕੀਤਾ ਅਤੇ ਅਜੋਕੇ ਸਮੇਂ ਵਿੱਚ ਨਿਰਸਵਾਰਥ ਭਾਵਨਾ ਦੇ ਮਹੱਤਵ ਨੂੰ ਹੋਰ ਮਜ਼ਬੂਤ ਕੀਤਾ। ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਾਹ ਕਿ ਮਨੁੱਖਤਾ ਦੇ ਕੰਮ ਹੀ ਸਮਾਜ ਨੂੰ ਇਕਜੁੱਟ ਰੱਖਦੇ ਹਨ।
ਇਨ੍ਹਾਂ ਵਿੱਚੋਂ ਖੂਨਦਾਨ ਸਭ ਤੋਂ ਉੱਤਮ ਕਾਰਜਾਂ ਵਿੱਚੋਂ ਇੱਕ ਹੈ ਜਿੱਥੇ ਦਾਨ ਕੀਤਾ ਗਿਆਂ ਖੁਨ ਕਿਸੇ ਨੁੰ ਇੱਕ ਨਵੀਂ ਜ਼ਿੰਦਗੀ ਦੇ ਸਕਦੀ ਹੈ। ਇਸ ਮੌਕੇ, ਲਿਮਕਾ ਬੁੱਕ ਰਿਕਾਰਡ ਹੋਲਡਰ ਅਤੇ ਪੀ.ਐਚ.ਡੀ. ਚੈਂਬਰ (ਪੰਜਾਬ) ਦੇ ਸਹਿ-ਚੇਅਰਮੈਨ, ਅਤੇ ਪਲਕਸ਼ਾ ਯੂਨੀਵਰਸਿਟੀ, ਮੋਹਾਲੀ ਦੇ ਸੰਸਥਾਪਕ ਕਰਨ ਗਿਲਹੋਤਰਾ ਵੀ ਮੌਜੂਦ ਸਨ। ਇੱਕ ਨੌਜਵਾਨ ਆਗੂ ਅਤੇ ਸਮਾਜ ਲਈ ਯੋਗਦਾਨ ਪਾਉਣ ਵਾਲੇ ਵਜੋਂ ਉਨ੍ਹਾਂ ਦੀ ਯਾਤਰਾ ਨੇ ਕੈਂਪ ਦੇ ਉਦੇਸ਼ ਨਾਲ ਮੇਲ ਖਾਂਦਿਆਂ ਸਭ ਨੂੰ ਯਾਦ ਦਿਵਾਇਆ ਕਿ ਲੀਡਰਸ਼ਿਪ ਸਿਰਫ਼ ਪ੍ਰਾਪਤੀਆਂ ਬਾਰੇ ਨਹੀਂ, ਬਲਕਿ ਦੂਜਿਆਂ ਦੀ ਸੇਵਾ ਬਾਰੇ ਵੀ ਹੈ। ਪੀ.ਐਚ.ਡੀ. ਚੈਂਬਰ ਤੋਂ ਰਾਜਨ ਚੋਪੜਾ ਨੇ ਵੀ ਇਸ ਮੌਕੇ ’ਤੇ ਸ਼ਿਰਕਤ ਕੀਤੀ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ । ਜਦ ਕਿ ਸੀ.ਜੀ.ਸੀ ਯੂਨੀਵਰਸਿਟੀ ਵੱਲੋਂ ਕਾਰਜਕਾਰੀ ਨਿਰਦੇਸ਼ਕ ਸੁਸ਼ੀਲ ਪਰਾਸ਼ਰ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਸਭ ਖੂਨਦਾਨੀਆਂ ਦਾ ਧੰਨਵਾਦ ਕੀਤਾ ।
ਇਹ ਕੈਂਪ ਸੁਰੱਖਿਆ, ਕੁਸ਼ਲਤਾ ਅਤੇ ਸਾਰੇ ਖੂਨਦਾਨੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਂਦੇ ਹੋਏ ਸਹੀ ਯੋਜਨਾਬੰਦੀ ਅਤੇ ਡਾਕਟਰੀ ਨਿਗਰਾਨੀ ਨਾਲ ਕੀਤਾ ਗਿਆ। ਰਜਿਸਟ੍ਰੇਸ਼ਨ ਤੋਂ ਲੈ ਕੇ ਖੂਨਦਾਨ ਤੋਂ ਬਾਅਦ ਦੀ ਦੇਖਭਾਲ ਤੱਕ, ਹਰ ਕਦਮ ਵਿੱਚ ਪ੍ਰਬੰਧਕੀ ਟੀਮਾਂ ਦਾ ਪੇਸ਼ੇਵਰ ਰਵੱਈਆ ਅਤੇ ਜਿੰਮੇਵਾਰੀ ਝਲਕ ਰਹੀ ਸੀ। ਅਖੀਰ ਵਿਚ 618 ਯੂਨਿਟ ਖੂਨਦਾਨੀਆਂ ਦਾ ਖੁਨ ਇਕੱਠਾ ਕੀਤ ਗਿਆ। ਇਸ ਮੌਕੇ ਤੇ ਖੂਨਦਾਨੀਆਂ ਲਈ ਲੋੜੀਦੀਂ ਡਾਈਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ।ਅਖੀਰ ਵਿਚ ਇਹ ਦਿਨ ਹਰ ਖੂਨਦਾਨੀ, ਪਤਵੰਤੇ ਅਤੇ ਵਾਲੰਟੀਅਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਮਾਪਤ ਹੋਇਆ।