ਭਗਵੰਤ ਮਾਨ ਹਰਿਆਣਾ ਨੂੰ ਦੋ ਟੁੱਕ - ਪੰਜਾਬ ਤੋਂ ਉਮੀਦ ਨਾ ਰੱਖੋ
ਮਾਨ ਨੇ ਕਿਹਾ- ਅਸੀਂ ਪਾਣੀ ਲਈ ਲੜ੍ਹ ਰਹੇ ਹਾਂ
ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਕਿ, ਇੱਕ ਵੀ ਬੂੰਦ ਪਾਣੀ ਨਹੀਂ ਦਿਆਂਗੇ
ਹੜਾਂ ਵਿੱਚ ਡੁੱਬਣ ਲਈ ਅਸੀਂ ਰੱਖੇ ਹੋਏ ਹਾਂ,
ਰਾਜਸਥਾਨ ਅਤੇ ਹਰਿਆਣੇ ਨੇ ਸਾਡਾ ਹੜ੍ਹਾਂ ਵੇਲੇ ਸਾਥ ਨਹੀਂ ਦਿੱਤਾ
21 ਮਈ ਦੇ ਬਾਅਦ ਹਰਿਆਣੇ ਨੂੰ ਦਿਆਂਗੇ ਪਾਣੀ।
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਪਾਣੀ ਵਿਵਾਦ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ। ਮਾਨ ਨੇ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਅਸੀਂ ਆਪਣਾ ਹੱਕ ਨਹੀਂ ਛੱਡਾਂਗੇ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਲਿਖੇ ਪੱਤਰ ਵਿੱਚ ਜ਼ੋਰ ਦੇ ਕੇ ਕਿਹਾ, "ਪੰਜਾਬ ਦੇ ਕਿਸਾਨਾਂ ਦਾ ਪਾਣੀ ਹਰਿਆਣਾ ਨੂੰ ਨਹੀਂ ਦਿੱਤਾ ਜਾ ਸਕਦਾ, ਪੰਜਾਬ ਦਾ ਪਾਣੀ ਪੰਜਾਬ ਲਈ ਹੀ ਰਹੇਗਾ।"
ਮਾਨ ਨੇ ਦੱਸਿਆ ਕਿ ਹਰਿਆਣਾ ਨੇ 31 ਮਾਰਚ ਤੱਕ ਆਪਣੇ ਹਿੱਸੇ ਦਾ ਪਾਣੀ ਲੈ ਲਿਆ ਸੀ। ਹੁਣ ਜਦੋਂ ਡੈਮਾਂ ਵਿੱਚ ਪਾਣੀ ਦਾ ਪੱਧਰ ਨੀਵਾਂ ਹੈ, ਤਾਂ ਪੰਜਾਬ ਲਈ ਬੂੰਦ-ਬੂੰਦ ਪਾਣੀ ਕੀਮਤੀ ਹੈ। ਉਨ੍ਹਾਂ ਕਿਹਾ ਕਿ "ਅਸੀਂ ਪਾਣੀ ਲਈ ਲੜ੍ਹ ਰਹੇ ਹਾਂ, ਇੱਕ ਵੀ ਬੂੰਦ ਵਾਧੂ ਪਾਣੀ ਨਹੀਂ ਦੇਵਾਂਗੇ।"
ਮੁੱਖ ਮੰਤਰੀ ਨੇ ਇਹ ਵੀ ਉਲਲੇਖ ਕੀਤਾ ਕਿ ਹੜ੍ਹਾਂ ਦੇ ਸਮੇਂ ਜਦੋਂ ਪੰਜਾਬ ਮੁਸ਼ਕਲ ਵਿੱਚ ਸੀ, ਤਾਂ ਰਾਜਸਥਾਨ ਅਤੇ ਹਰਿਆਣਾ ਨੇ ਸਾਥ ਨਹੀਂ ਦਿੱਤਾ। ਇਸ ਲਈ ਹੁਣ ਉਹਨਾਂ ਨੂੰ ਪੰਜਾਬ ਤੋਂ ਪਾਣੀ ਦੀ ਉਮੀਦ ਨਹੀਂ ਰੱਖਣੀ ਚਾਹੀਦੀ। "ਹੜ੍ਹਾਂ ਵਿੱਚ ਡੁੱਬਣ ਲਈ ਅਸੀਂ ਰੱਖੇ ਹੋਏ ਹਾਂ," ਮਾਨ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ।
ਉਨ੍ਹਾਂ ਸਾਫ਼ ਕੀਤਾ ਕਿ 21 ਮਈ ਤੋਂ ਬਾਅਦ ਹੀ, ਜੇ ਕੋਈ ਵਾਧੂ ਪਾਣੀ ਹੋਇਆ, ਤਾਂ ਹੀ ਹਰਿਆਣਾ ਨੂੰ ਦਿੱਤਾ ਜਾਵੇਗਾ। ਮਾਨ ਨੇ ਭਾਜਪਾ ਤੇ ਕੇਂਦਰ ਸਰਕਾਰ 'ਤੇ ਵੀ ਦੋਸ਼ ਲਗਾਇਆ ਕਿ ਉਹ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰ ਰਹੇ ਹਨ ਅਤੇ ਪੰਜਾਬੀਆਂ ਵਿਰੁੱਧ ਸਾਜ਼ਿਸ਼ਾਂ ਕਰ ਰਹੇ ਹਨ।