ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਦੋ ਹਜ਼ਾਰ ਸੱਤ ਦੇ ਸ਼ਹੀਦ ਸਿੰਘਾਂ ਦੀ 19ਵੀਂ ਬਰਸੀ ਮਨਾਈ ਗਈ
ਪਟਿਆਲਾ/ਫਤਿਹਗੜ੍ਹ ਸਾਹਿਬ:- 21 ਸਤੰਬਰ ( ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਪਿਤਾ, ਦੋ ਭਰਾ ਅਤੇ ਭਤੀਜੇ ਨੂੰ 21 ਸਤੰਬਰ 2007 ਨੂੰ ਪੰਥ ਦੁਸ਼ਮਣ ਸ਼ਕਤੀਆਂ ਵਲੋਂ ਘਾਤਕ ਹਮਲਾ ਕਰਕੇ ਸ਼ਹੀਦ ਕਰ ਦਿਤਾ ਗਿਆ ਸੀ। ਯਾਦ ਰਹੇ ਇਸ ਹਮਲੇ ਦੌਰਾਨ ਬਾਬਾ ਬਲਬੀਰ ਸਿੰਘ ਅਕਾਲੀ 96 ਕੋਰੜੀ ਦੇ ਪਿਤਾ ਬਾਬਾ ਆਸਾ ਸਿੰਘ, ਦੋ ਭਰਾ ਬਾਬਾ ਭਜਨ ਸਿੰਘ, ਬਾਬਾ ਜਗਦੀਸ਼ ਸਿੰਘ ਅਤੇ ਭਤੀਜਾ ਭੁਜੰਗੀ ਕਰਮਜੀਤ ਸਿੰਘ ਸ਼ਹੀਦ ਕਰ ਦਿਤੇ ਗਏ ਸਨ ਦੀ 19ਵੀਂ ਸਲਾਨਾ ਬਰਸੀ ਗੁਰਦੁਆਰਾ ਬਗੀਚੀ ਬਾਬਾ ਬੰਬਾ ਸਿੰਘ ਜੀ ਲੋਅਰ ਮਾਲ ਵਿਖੇ ਪੂਰਨ ਸਰਧਾ ਤੇ ਸਤਿਕਾਰ ਨਾਲ ਮਨਾਈ ਗਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਦਾ ਰਸਭਿੰਨਾ ਮਨੋਹਰ ਕੀਰਤਨ ਬਾਬਾ ਮੱਘਰ ਸਿੰਘ, ਭਾਈ ਅਮਰਜੀਤ ਸਿੰਘ ਪਟਿਆਲਾ ਨੇ ਕੀਤਾ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਨੇ ਇਸ ਮੌਕੇ ਕਿਹਾ ਕਿ ਕੁਰਬਾਨੀ ਤਾਂ ਬਹੁਤ ਵੱਡੀ ਹੈ। ਬੁੱਢਾ ਦਲ ਦੇ ਇਹ ਸ਼ਹੀਦ ਸਦਾ ਲਈ ਅਮਰ ਹੋ ਗਏ ਤੇ ਹਰ ਸਾਲ ਇਨ੍ਹਾਂ ਨੂੰ ਗੁਰਮਤਿ ਸਮਾਗਮਾਂ ਨਾਲ ਯਾਦ ਕੀਤਾ ਜਾਂਦਾ ਰਹੇਗਾ। ਪਰ ਪੰਥ ਦੁਸ਼ਮਣ ਸ਼ਕਤੀਆਂ ਦਾ ਨਾਮੋ ਨਿਸ਼ਾਨ ਮਿੱਟ ਜਾਵੇਗਾ। ਉਨ੍ਹਾਂ ਕਿਹਾ ਸੱਚ ਨੇ ਹਨੇਰਾ ਪਾੜ ਕੇ ਆਪਣੀਆਂ ਕਿਰਨਾ ਬਖੇਰਨੀਆਂ ਹੁੰਦੀਆਂ ਹਨ, ਤੇ ਉਹੀ ਚਾਨਣ ਜਿੰਦਗੀ ਬਣਦਾ ਹੈ। ਕੂੜ ਕੁਸੱਤ ਦੇ ਪੈਰ ਨਹੀਂ ਹੁੰਦੇ ਉਸ ਨੇ ਆਪਣੀ ਮੌਤੇ ਆਪ ਹੀ ਮਰ ਜਾਣਾ ਹੁੰਦਾ ਹੈ। ਉਨ੍ਹਾਂ ਕਿਹਾ ਗੁਰਬਾਣੀ ਵੀ ਸੇਧ ਦਿੰਦੀ ਹੈ ਕੂੜ ਨਿਖੁਟੇ ਨਾਨਕਾ, ਓੜਕ ਸਚ ਰਹੀ। ਇਸ ਸਮੇਂ ਬਾਬਾ ਜੋਗਾ ਸਿੰਘ ਕਰਨਾਲਵਾਲੇ, ਸ. ਕਰਨਰਾਜਬੀਰ ਸਿੰਘ ਐਡਵੋਕੇਟ, ਬਾਬਾ ਗੁਰਪਿੰਦਰ ਸਿੰਘ ਵਡਾਲਾ ਸਤਲਾਣੀਸਾਹਿਬ, ਬਾਬਾ ਸੁਖਜੀਤ ਸਿੰਘ ਕਨੱਈਆ, ਗਿ. ਪ੍ਰਤਾਪ ਸਿੰਘ ਭਾਈ ਮਨੀ ਸਿੰਘ ਦਲ, ਭਾਈ ਅਮਰੀਕ ਸਿੰਘ ਯੂ.ਕੇ, ਬਾਬਾ ਰੇਸ਼ਮ ਸਿੰਘ ਗ੍ਰੰਥੀ, ਬਾਬਾ ਜੋਗਾ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਮੇਜਰ ਸਿੰਘ ਮੁਖਤਾਰੇਆਮ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਦਲੇਰ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਭੁਪਿੰਦਰ ਸਿੰਘ, ਬਾਬਾ ਦਿਆਲ ਸਿੰਘ, ਬਾਬਾ ਸ਼ੇਰ ਸਿੰਘ, ਬਾਬਾ ਮੰਗਲ ਸਿੰਘ, ਬਾਬਾ ਬਲਵਿੰਦਰ ਸਿੰਘ ਬਿੱਟੂ, ਬਾਬਾ ਭਗਤ ਸਿੰਘ ਬਹਾਦਰਗੜ੍ਹ, ਬਾਬਾ ਲਛਮਨ ਸਿੰਘ, ਬਾਬਾ ਬਹਾਦਰ ਸਿੰਘ, ਬਾਬਾ ਦਰਸ਼ਨ ਗੱਤਕਾ ਮਾਸਟਰ ਆਦਿ ਨੇ ਹਾਜ਼ਰ ਸਨ।
- Download Babushahi App
-
-