ਬਾਬਾ ਇੰਦਰ ਸਿੰਘ ਬੁੱਢਾ ਦਲ ਘੋੜਿਆਂ ਦੇ ਜਥੇਦਾਰ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ
ਤਲਵੰਡੀ ਸਾਬੋ/ਬਠਿੰਡਾ:-17 ਅਪ੍ਰੈਲ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨਿਹੰਗ ਸਿੰਘਾਂ ਦੇ ਪੁਰਾਤਨ ਅਨਿਨ ਸੇਵਕ ਬਾਬਾ ਇੰਦਰ ਸਿੰਘ ਘੋੜਿਆਂ ਦੇ ਜਥੇਦਾਰ ਜੋ ਬੀਤੇ ਦਿਨੀ ਗੁਰਪੁਰੀ ਸੁਧਾਰ ਗਏ ਸਨ। ਬੀਤੇ ਦਿਨੀ ਗੁਰਦੁਆਰਾ ਬੇਰ ਸਾਹਿਬ ਦੇਗਸਰ ਛਾਉਣੀ ਬੁੱਢਾ ਦਲ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ ਜਿਸ ਵਿਚ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਗੁਰਪ੍ਰੀਤ ਸਿੰਘ ਪੰਜਗਰਾਈ ਕਲਾਂ ਅਤੇ ਭਾਈ ਲਖਬੀਰ ਸਿੰਘ ਕੋਟਕਪੂਰਾ ਨੇ ਸ਼ਬਦ ਕੀਰਤਨ ਰਾਹੀਂ ਹਾਜਰੀਆਂ ਭਰੀਆਂ। ਬਾਬਾ ਸੁਖਵਿੰਦਰ ਸਿੰਘ ਮੋਰ ਨੇ ਅਰਦਾਸ ਬੇਨਤੀ ਕੀਤੀ। ਬਾਬਾ ਇੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਦੀ ਤਰਫੋਂ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਕਿਹਾ ਕਿ ਬਾਬਾ ਇੰਦਰ ਸਿੰਘ ਪੰਥ ਬੁੱਢੇ ਦਲ ਦੇ ਪੁਰਾਣੇ ਬਜ਼ੁਰਗ ਸੇਵਾਦਾਰ ਸਨ।
ਜਿਨਾਂ ਨੇ ਬੁੱਢਾ ਦਲ ਵਿੱਚ ਬੇਅੰਤ ਸੇਵਾਵਾਂ ਕੀਤੀਆਂ। ਅਸੀਂ ਵੀ ਕਈ ਵਾਰ ਉਹਨਾਂ ਨੂੰ ਇਸ ਅਸਥਾਨ ਦੇ ਉੱਤੇ ਕਥਾ ਵਿਖਿਆਨ ਕਰਦਿਆਂ ਸੁਣਿਆ ਉਹਨਾਂ ਦਾ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਨਾਲ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਬਾਬਾ ਇੰਦਰ ਸਿੰਘ ਬੁੱਢਾ ਦਲ ਦੇ ਬਾਰਵੇਂ ਜਥੇਦਾਰ ਬਾਬਾ ਚੇਤ ਸਿੰਘ ਵੇਲੇ ਪੰਥ ਵਿੱਚ ਭਰਤੀ ਹੋਏ ਸਨ। ਜਿਨਾਂ ਨੇ ਬਾਬਾ ਸੰਤਾ ਸਿੰਘ ਜੀ ਨਾਲ 40 ਸਾਲ ਸੇਵਾ ਨਿਭਾਈ ਉਪਰੰਤ ਹੁਣ ਮੇਰੇ ਨਾਲ ਪੰਥ ਦੇ ਵਿੱਚ ਰਹਿ ਕੇ ਬੇਅੰਤ ਸੇਵਾਵਾਂ ਕਰ ਰਹੇ ਸਨ। ਉਹਨਾਂ ਦੇ ਚਲੇ ਜਾਣ ਨਾਲ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਅਸਹਿ ਦੁੱਖ ਪਹੁੰਚਿਆ ਹੈ ਉਥੇ ਹੀ ਪੰਥ ਬੁੱਢਾ ਦਲ ਨੇ ਇੱਕ ਪੁਰਾਤਨ ਮਹਾਨ ਵਿਦਵਾਨ ਨਿਹੰਗ ਸਿੰਘ ਖੋ ਲਿਆ ਹੈ। ਉਹਨਾਂ ਕਿਹਾ ਕਿ ਬਾਬਾ ਇੰਦਰ ਸਿੰਘ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦੱਸੀ ਮਰਯਾਦਾ ਅਨੁਸਾਰ ਆਪਣਾ ਨਿਤਨੇਮ ਅਤੇ ਪੰਥ ਦੀ ਮਰਿਆਦਾ ਨੂੰ ਧਾਰਨ ਕਰਕੇ ਰੱਖਿਆ ਅਤੇ ਜੀਵਨ ਭਰ ਉਹਨਾਂ ਦੀ ਦੱਸੀ ਹੋਈ ਮਰਿਆਦਾ ਨੂੰ ਨਿਭਾਇਆ। ਬਾਬਾ ਇੰਦਰ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਵਿੱਚ ਬਾਬਾ ਜੋਗਾ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਬਿਧੀ ਚੰਦ ਦਲ ਦੇ ਸਿੰਘ, ਜਥੇਦਾਰ ਜਗਜੀਤ ਸਿੰਘ, ਬਾਬਾ ਸਾਹਿਬ ਸਿੰਘ ਗੁਰੂ ਨਾਨਕ ਦਲ ਮੜੀਆਂਵਾਲ, ਬਾਬਾ ਸੁੱਖਾ ਸਿੰਘ ਖਿਆਲੇ ਵਾਲੇ, ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ, ਬਾਬਾ ਸੁਖਪਾਲ ਸਿੰਘ ਫੂਲ ਮਾਲਵਾ ਤਰਨਾ ਦਲ, ਬਾਬਾ ਰਾਜਾ ਰਾਜ ਸਿੰਘ ਅਰਬਾਂ ਖਰਬਾਂ, ਬਾਬਾ ਦਲਵੀਰ ਸਿੰਘ ਸ੍ਰੀ ਅਨੰਦਪੁਰ ਸਾਹਿਬ, ਮੈਨੇਜਰ ਨਰਿੰਦਰਜੀਤ ਸਿੰਘ ਤਖਤ ਸਾਹਿਬ, ਬਾਬਾ ਜੱਸਾ ਸਿੰਘ ਮੱਲਣ, ਬਾਬਾ ਮੇਜਰ ਸਿੰਘ ਮੁਖਤਿਆਰੇਆਮ, ਪਰਮਜੀਤ ਸਿੰਘ ਕੋਟਫੱਤਾ ਆਪ ਕਿਸਾਨ ਵਿੰਗ ਬਠਿੰਡਾ, ਭਾਈ ਰਣਜੋਧ ਸਿੰਘ ਚੰਡੀਗੜ੍ਹ, ਵਿਧਾਇਕਾ ਬਲਜਿੰਦਰ ਕੌਰ ਚੀਫ ਵਿੱਪ ਵਲੋਂ ਦਰਸ਼ਨ ਸਿੰਘ ਜਗਾ ਰਾਮ ਤੀਰਥ, ਬਾਬਾ ਮੱਘਰ ਸਿੰਘ ਹੈਡ ਗ੍ਰੰਥੀ, ਭਾਈ ਮਾਨ ਸਿੰਘ ਲਿਖਾਰੀ, ਬਾਬਾ ਲਾਲ ਸਿੰਘ ਭੀਖੀ, ਬਾਬਾ ਸ਼ੇਰ ਸਿੰਘ ਦਮਦਮਾ ਸਾਹਿਬ, ਸੁਖਦੇਵ ਸਿੰਘ ਸੁੱਖਾ, ਬਾਬਾ ਜੀਤ ਸਿੰਘ ਮਾਨਸਾ, ਬਾਬਾ ਜਰਨੈਲ ਸਿੰਘ ਅਕਬਰਪੁਰ ਖੁਡਾਲ, ਸ. ਇੰਦਰਪਾਲ ਸਿੰਘ ਫੌਜੀ ਰਿੱਕੀ, ਬਾਬਾ ਹਰਬੰਸ ਸਿੰਘ ਸੰਗਰੂਰ, ਭਾਈ ਬਿੰਦਰ ਸਿੰਘ ਸੁਖਨਾ, ਬਾਬਾ ਦਰਸ਼ਨ ਸਿੰਘ ਪੀਲੀਆਂ ਬੰਗਾਂ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਸ਼ਮਸ਼ੇਰ ਸਿੰਘ ਪੀਰਕਾਮੜੀਆ, ਭਾਈ ਸੁਰਿੰਦਰਪਾਲ ਸਿੰਘ ਆਲ ਇੰਡੀਆ ਰੇਡੀਓ ਗੁਰਬਾਣੀ, ਬਾਬਾ ਬੂਟਾ ਸਿੰਘ ਲੰਭਵਾਲੀ, ਮਹੰਤ ਸੁਰਜੀਤ ਸਿੰਘ ਨੰਗਲ, ਬਾਬਾ ਖੜਕ ਸਿੰਘ ਗੁਰੂਸਰ, ਸੰਤ ਅਜੀਤ ਸਿੰਘ ਕੀਰਤਨਪੁਰੇ ਵਾਲੇ ਵੱਲੋਂ ਭਾਈ ਅਜੈਬ ਸਿੰਘ, ਬਾਬਾ ਕਾਕਾ ਸਿੰਘ ਮੁਰਾਦਵਾਲਾ, ਬਾਬਾ ਸਰਵਣ ਸਿੰਘ ਮਝੈਲ ਲੱਖੀ ਜੰਗਲ, ਬਾਬਾ ਭਗਤ ਸਿੰਘ ਬੁਰਜ ਅਕਾਲੀ ਫੂਲਾ ਸਿੰਘ ਮੈਨੇਜਰ ਪਰਮਜੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਜਥੇਦਾਰ ਬੱਲਮ ਸਿੰਘ ਦਸਮੇਸ਼ ਤਰਨਾ ਦਲ ਤਲਵੰਡੀ ਸਾਹਿਬ, ਬਾਬਾ ਗੁਰਮੁੱਖ ਸਿੰਘ ਹਜੂਰੀ ਸੇਵਕ, ਬਾਬਾ ਲਛਮਣ ਸਿੰਘ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਭਾਈ ਸਰਬਜੀਤ ਸਿੰਘ ਕਟਾਰਸਰ, ਬਾਬਾ ਸੁਖਵਿੰਦਰ ਸਿੰਘ ਨਿਹੰਗ, ਭਾਈ ਸਰਬਜੀਤ ਸਿੰਘ ਡੀ ਸੀ, ਭਾਈ ਸਤਨਾਮ ਸਿੰਘ ਧੂਰੀ, ਬੋਗਾ ਸਿੰਘ ਗਿੱਲ, ਹਰਨੇਕ ਸਿੰਘ ਬਹੁਜਨ ਸਮਾਜ ਪਾਰਟੀ ਤੋਂ ਇਲਾਵਾ ਬਾਬਾ ਇੰਦਰ ਸਿੰਘ ਦੇ ਭਰਾਤਾ ਭਤੀਜੇ ਰਿਸ਼ਤੇਦਾਰ ਵੀ ਹਾਜ਼ਰ ਹੋਏ। ਇਸ ਸਮੇਂ ਗੁਰੂ ਦਾ ਲੰਗਰ ਤੇ ਸ਼ਰਦਾਈਆਂ ਦੇ ਲੰਗਰ ਵੀ ਅਤੁੱਟ ਵਰਤਾਏ ਗਏ।
Click to Follow Babushahi Facebook page →