ਬਹੁਜਨ ਸਮਾਜ ਪਾਰਟੀ ਵੱਲੋਂ ਮੰਗ ਪੱਤਰ ਦਿੱਤਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 13 ਅਕਤੂਬਰ,2025
ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਜਿਲਾ ਪੱਧਰ ਤੇ ਮਾਨਯੋਗ ਰਾਸ਼ਟਰਪਤੀ ਜੀ ਦੇ ਨਾਮ ਤੇ ਮੰਗ ਪੱਤਰ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਰਾਹੀਂ ਦਿੱਤਾ ਗਿਆ ਜਿਸ ਵਿੱਚ ਪਿਛਲੇ ਦਿਨੀ ਬਾਈ ਪੂਰਨ ਸਿੰਘ ਜੀ ਵੱਲੋਂ 7 ਅਕਤੂਬਰ 2025 ਨੂੰ ਆਤਮ ਹੱਤਿਆ ਕਰ ਲਈ ਜਿਸ ਵਿੱਚ ਉਹਨਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਤੇ ਜਾਤੀਵਾਦੀ ਮਾਨਸਿਕਤਾ ਬਾਲੇ ਲੋਕਾਂ ਰਾਹੀਂ ਉਹਨਾਂ ਨੂੰ ਪ੍ਰਤਾਪਿਤ ਕੀਤਾ ਗਿਆ ਉਹਨਾਂ ਨੇ ਆਪਣੇ ਸੂਸਾਈਡ ਨੋਟ ਵਿੱਚ ਜਿਹੜੇ ਅਧਿਕਾਰੀਆਂ ਦੇ ਨਾਮ ਲਿਖੇ ਅੱਜ ਲਗਭਗ ਸੱਤ ਦਿਨ ਬੀਤਣ ਦੇ ਬਾਵਜੂਦ ਵੀ ਕਿਸੇ ਵੀ ਅਧਿਕਾਰੀ ਨੂੰ ਜੇਲ ਨਹੀਂ ਭੇਜਿਆ ਗਿਆ ਪਹਿਲਾਂ ਪਰਿਵਾਰ ਵੱਲੋਂ ਬਹੁਤ ਹੀ ਜਦੋ ਜਹਿਦ ਦੇ ਨਾਲ ਐਫਆਈਆਰ ਕਰਵਾਈ ਦੇਸ਼ ਦੀ ਅਤੇ ਹਰਿਆਣਾ ਦੀ ਬੀਜੇਪੀ ਸਰਕਾਰ ਵੱਲੋਂ ਇੱਕ ਬਹੁਤ ਹੀ ਸੀਨੀਅਰ ਅਧਿਕਾਰੀ ਜਿਹੜਾ ਲੰਮੇ ਸਮੇਂ ਤੋਂ ਦੇਸ਼ ਦੀ ਸੇਵਾ ਵਿੱਚ ਲੱਗਿਆ ਹੋਇਆ ਸੀ ਉਸ ਨੂੰ ਇਨਸਾਫ ਦਵਾਉਣ ਦੇ ਲਈ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਇੱਕ ਵੱਡੇ ਅੰਦੋਲਨ ਦੀ ਚੇਤਾਵਨੀ ਦਿੱਤੀ ਉਸ ਤੋਂ ਬਾਅਦ ਦੇਸ਼ ਦਾ ਹਰ ਮਨੁੱਖ ਜਿਹੜਾ ਜਿਹੜਾ ਇਸ ਦੇਸ਼ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਸੰਵਿਧਾਨ ਦੇ ਰਾਹੀਂ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਰਿਹਾ ਸੀ ਪਰ ਅੱਜ ਪੂਰੇ ਦੇਸ਼ ਨੂੰ ਇਹ ਲੱਗਣ ਲੱਗਾ ਕਿ ਜਦੋਂ ਇਹ ਕਿੰਨਾ ਵੱਡਾ ਸੀਨੀਅਰ ਅਧਿਕਾਰੀ ਸੇਫ ਨਹੀਂ ਸੁਰੱਖਿਆ ਨਹੀਂ ਤਾ ਆਮ ਲੋਕਾਂ ਦਾ ਕੀ ਹਾਲ ਹੋ ਸਕਦਾ ਹੈ ਇਸ ਕਰਕੇ ਬਹੁਜਨ ਸਮਾਜ ਪਾਰਟੀ ਪੰਜਾਬ ਹਰਿਆਣਾ ਚੰਡੀਗੜ੍ਹ ਭਾਰਤ ਦੀ ਰਾਸ਼ਟਰਪਤੀ ਤੋਂ ਮੰਗ ਕਰਦੀ ਹੈ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਨੂੰ ਜੇਲ ਭੇਜਿਆ ਜਾਵੇ ਇਸ ਦੇ ਨਾਲ ਹੀ ਦੇਸ਼ ਦੀ ਸਭ ਤੋਂ ਸਰਵਉਚ ਅਦਾਲਤ ਦੇ ਚੀਫ ਜਸਟਿਸ ਆਫ ਇੰਡੀਆ ਚੀਫ ਜਸਟਿਸ ਬੀ ਆਰ ਗਵਈ ਤੇ ਵੀ ਜੁੱਤੀ ਸਿੱਟਣੀ ਇਸ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰ ਵੱਲ ਨੂੰ ਵਧਣ ਵਾਲੇ ਕਦਮ ਹਨ ਇਹ ਆਉਣ ਵਾਲੇ ਸਮੇਂ ਦੇ ਅੰਦਰ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਇਸ ਦੇ ਵਿੱਚ ਅਜਿਹੀਆਂ ਘਟਨਾਵਾਂ ਘਟਣੀਆਂ ਦੇਸ਼ ਦੇ ਲੋਕਤੰਤਰ ਲਈ ਬਹੁਤ ਹੀ ਮਾੜੀਆਂ ਹਨ ਇਸ ਕਰਕੇ ਜਲਦ ਤੋਂ ਜਲਦ ਅਜਿਹੇ ਗਲਤ ਅਨਸਰਾਂ ਖਿਲਾਫ ਕਾਰਵਾਈ ਕਰਕੇ ਇਸ ਦੇਸ਼ ਦੇ ਮਾਨਵਤਾ ਬਾਅਦ ਦੀ ਲੜਾਈ ਲੜਨ ਵਾਲੇ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ ਇਸ ਕਰਕੇ ਇਸ ਦੇਸ਼ ਦੇ ਸਾਰੇ ਆਈਐਸ ਆਈਪੀਐਸ ਔਰ ਸਾਰੇ ਮੁਲਾਜ਼ਮਾਂ ਨੂੰ ਅਜਿਹੇ ਵਰਤਾਰੇ ਦੇ ਖਿਲਾਫ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਅੰਦਰ ਕਿਸੇ ਦੇ ਨਾਲ ਵੀ ਅਜਿਹੀ ਘਟਨਾ ਨਾ ਕਰ ਸਕੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸਰਬਜੀਤ ਜਾਫਰਪੁਰ ਜਿਲਾ ਪ੍ਰਧਾਨ ਦੇ ਹੇਠ ਹੋਈ ਐਮਐਲਏ ਡਾਕਟਰ ਨੱਛਤਰਪਾਲ ਜੀ ਦੇ ਨਾਲ ਸ਼੍ਰੀ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ,ਹਰਜਿੰਦਰ ਸਿੰਘ ਵਰਲਡ ਵਾਈਡ ਬੀਐਸਪੀ ਸਪੋਰਟਰ,ਸੁਰਜੀਤ ਝੰਡੇਰ ਵਰਲਡ ਵਾਇਡ ਬੀਐਸਪੀ ਸਪੋਰਟਰ,ਹਰਗੋਪਾਲ ਸਿੰਘ ਸਾਬਕਾ ਐਮਐਲਏ,ਗਿਆਨ ਚੰਦ,ਦਿਲਬਾਗ ਚੰਦ ਮਹਿੰਦੀਪੁਰ,ਗੁਰਮੁੱਖ ਨੌਰਥ ਵਾਈਸ ਪ੍ਰਧਾਨ ਨਗਰ ਕੌਂਸਲ,ਹਰਬਲਾਸ ਬਸਰਾ,ਮਨੋਹਰ ਕਮਾਮ,ਸੋਹਣ ਸਿੰਘ ਤੈਂਗੜਪੁਰ,ਵਿਜੇ ਗੁਣਾਚੋਰ,ਹਰਨਿਰਜਨ ਬੇਗਮਪੁਰ,ਜੈਪਾਲ ਸੁੰਡਾ,ਅਮਰੀਕ ਸਿੰਘ ਬੰਗਾ,ਅਸ਼ਵਨੀ ਕੁਮਾਰ,ਸੁਰਿੰਦਰ ਪਾਲ, ਬੱਲੂ ਪੈਟਰ,ਬਿਸ਼ਨ ਦਾਸ,ਚਮਨ ਲਾਲ, ਸਤਪਾਲ ਜੱਸੀ,ਜਗਤਾਰ ਲਾਡੀ,ਹਰਮੇਸ਼ ਲਾਲ,ਗਿਆਨ ਚੰਦ ਬੀ ਓ ਰਿਟਾਇਰਡ, ਮੇਜਰ ਰਾਮ,ਗੁਰਦੇਵ ਰਾਮ,ਸਤ ਪਾਲ ਰਿਟੈਡਾਂ,ਰੂਪ ਲਾਲ ਧੀਰ,ਚਮਨ ਲਾਲ, ਸ਼ਿੰਗਾਰਾ ਰਾਮ,ਹਰੀ ਰਾਮ,ਸੱਤ ਪਾਲ ਸਰੋਆ,ਭੁਪਿੰਦਰ ਬੇਗਮਪੁਰ,ਕੁਲਦੀਪ ਬਹਿਰਾਮ, ਨਿਰਮਲ ਸਿੰਘ,ਦਰਸ਼ਨ ਸਿੰਘ,ਵਿਜੇਮੂਸਾਪੁਰ,ਪਰਮਜੀਤ,ਸਤਨਾਮ,ਰਵਿੰਦਰ ਮਹਿਮੀ,ਸੱਤ ਪਾਲ ਔਡ਼ ਅਤੇ ਹੋਰ ਵੀ ਸਾਥੀ ਵੀ ਮੌਜੂਦ ਸਨ l