Punjab News: ਪੰਜਾਬ 'ਚ ਪੁਲਿਸ ਦੀ ਵਰਦੀ ਵਿੱਚ ਗੈਂਗਸਟਰ- ਜਾਖੜ ਦਾ ਵੱਡਾ ਦੋਸ਼ (ਵੇਖੋ ਵੀਡੀਓ)
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 7 ਦਸੰਬਰ 2025- ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਗੈਂਗਸਟਰਵਾਦ ਨੂੰ ਲੈ ਕੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਮੀਡੀਆ ਨੂੰ ਸੰਬੋਧਨ ਕਰਦਿਆਂ ਹੋਇਆ ਜਾਖੜ ਨੇ ਕਿਹਾ ਕਿ ਅੱਜ ਸੱਤ ਦਸੰਬਰ ਹੈ ਤੇ ਪਿਛਲੇ ਮਹੀਨੇ ਸੱਤ ਨਵੰਬਰ ਦਾ ਥੋੜ੍ਹਾ ਚੇਤਾ ਕਰੋ। ਤਰਨ ਤਾਰਨ ਇਲੈਕਸ਼ਨ ਦੇ ਅੰਦਰ ਅੱਜ ਦੇ ਦਿਨ ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਸੀ ਕਿ ਮੈਂ ਪੰਜਾਬ ਦੇ ਗੈਂਗਸਟਰਾਂ ਨੂੰ ਕਹਿਣ ਲੱਗਿਆਂ ਵੀ ਸੱਤ ਦਿਨਾਂ ਦੇ ਅੰਦਰ-ਅੰਦਰ ਜਾਂ ਤਾਂ ਪੰਜਾਬ ਛੱਡ ਦਿਓ ਨਹੀਂ ਤਾਂ ਤੁਹਾਡੀ ਖੈਰ ਨਹੀਂ। ਉਹ ਜਿਹੜੀ ਸੱਤ ਤਰੀਕ ਸੀ, ਅੱਜ ਇੱਕ ਪੂਰਾ ਮਹੀਨਾ ਹੋ ਗਿਆ।
ਲਗਾਤਾਰ ਉਸ ਤਰੀਕ ਦੇ ਬਾਅਦ ਮੇਰੇ ਖਿਆਲ ਕੋਈ ਦਿਨ ਜਾਂਦਾ ਹੀ ਨਹੀਂ ਜਿਸ ਦਿਨ ਕਿਤੇ ਕੋਈ ਗੋਲੀਬਾਰੀ, ਕੋਈ ਮਰਡਰ ਨਾ ਹੋਵੇ। ਗੁਰਦਾਸਪੁਰ ਦੇ ਅੰਦਰ ਕਹਿੰਦੇ ਜੀ ਬੰਬ ਚੱਲਿਆ, ਪੁਲਿਸ ਕਹਿੰਦੀ ਨਹੀਂ ਜੀ ਬਾਹਰ ਟਾਇਰ ਪਾਟ ਗਿਆ। ਪਤਾ ਨਹੀਂ ਪੰਜਾਬ ਦੇ ਅੰਦਰ ਕਿੰਨੇ ਕੁ ਟਾਇਰ ਪਾਟਣ ਲੱਗੇ ਸਾਰੇ ਪੁਲਿਸ ਸਟੇਸ਼ਨਾਂ ਦੇ ਅੰਦਰ ਜਿਹੜੀ ਗੱਡੀ ਖੜ੍ਹੀ ਹੈ ਜਾਂ ਬਾਹਰ ਗੱਡੀ ਹੈ ਸਾਰੇ ਸਾਰਿਆਂ ਦੇ ਟਾਇਰ ਪਾਟੀ ਜਾਂਦੇ। ਕੋਈ ਟਾਇਰ ਕੰਪਨੀਆਂ ਵਾਲੇ 'ਤੇ ਕੋਈ ਪਰਚੇ ਕਰ ਦਿਓ।
ਉਨ੍ਹਾਂ ਕਿਹਾ ਕਿ ਪੰਜਾਬ ਕੋਲ 17 ਸਪੈਸ਼ਲ ਡੀਜੀਪੀ ਹਨ, ਜਦੋਂਕਿ ਇੱਕ ਹੀ ਨੋਟ ਸਪੈਸ਼ਲ ਡੀਜੀਪੀ ਹੈ, ਉਹ ਹੈ ਪੰਜਾਬ ਦਾ ਡੀਜੀਪੀ ਗੌਰਵ ਯਾਦਵ। ਦੂਜੇ ਪਾਸੇ ਹਰਿਆਣੇ ਦੇ ਅੰਦਰ ਡੀਜੀਪੀ ਇਕ ਹੈ। ਹਰਿਆਣੇ ਦੇ ਅੰਦਰ ਇੱਕ ਡੀਜੀਪੀ ਹੈ, ਸਾਡੇ ਕੋਲ 17 ਡੀਜੀਪੀ ਲਈ ਬੈਠੇ ਆ। ਪਰ ਕਾਨੂੰਨ ਵਿਵਸਥਾ ਫਿਰ ਵੀ ਨਹੀਂ ਸੁਧਰ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਗੈਂਗਸਟਰਾਂ ਦੇ ਰੂਪ ਵਿੱਚ ਹੁਣ ਪੁਲਿਸ ਕੰਮ ਕਰ ਰਹੀ ਹੈ।