ਬਠਿੰਡਾ ਜ਼ਿਲ੍ਹੇ 'ਚ ਪੋਲਿੰਗ ਬੂਥਾਂ ਦੀ ਗਿਣਤੀ ਵਧ ਕੇ ਹੋਈ 1204 : ਜ਼ਿਲ੍ਹਾ ਚੋਣ ਅਫ਼ਸਰ
ਅਸ਼ੋਕ ਵਰਮਾ
ਬਠਿੰਡਾ, 31 ਜੁਲਾਈ 2026 : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿਖੇ ਪੋਲਿੰਗ ਬੂਥਾਂ ਦੇ ਰੈਸ਼ਨਲਾਈਜ਼ੇਸ਼ਨ (ਤਰਕ ਸੰਗਤ) ਕਰਨ ਉਪਰੰਤ ਹੁਣ ਪੋਲਿੰਗ ਬੂਥਾਂ ਦੀ ਗਿਣਤੀ 1192 ਤੋਂ ਵੱਧ ਕੇ 1204 ਹੋ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਜਿਸ ਵੀ ਪੋਲਿੰਗ ਬੂਥ 'ਤੇ 1200 ਜਾਂ ਇਸ ਤੋਂ ਵੱਧ ਵੋਟਰ ਹਨ, ਉਸ ਨੂੰ ਵੰਡ ਕੇ ਨਵਾਂ ਪੋਲਿੰਗ ਬੂਥ ਬਣਾਏ ਜਾਣ ਬਾਰੇ ਭੇਜੀ ਗਈ ਤਜਵੀਜ਼ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਪਾਸ ਕਰ ਕਰਦਿਆਂ ਪੋਲਿੰਗ ਬੂਥਾਂ ਦੀ ਗਿਣਤੀ 1192 ਤੋਂ ਵਧ ਕੇ 1204 ਕਰ ਦਿੱਤੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ 6 ਵਿਧਾਨ ਸਭਾ ਚੋਣ ਹਲਕਿਆਂ ਵਿੱਚ ਹੁਣ ਭਾਰਤ ਚੋਣ ਕਮਿਸ਼ਨ ਵੱਲੋਂ ਪਾਸ ਕੀਤੀ ਗਈ ਤਜਵੀਜ਼ ਅਨੁਸਾਰ 90-ਰਾਮਪੁਰਾ ਫੂਲ ਵਿੱਚ 200 ਪੋਲਿੰਗ ਸਟੇਸ਼ਨ, 91-ਭੁੱਚੋ ਮੰਡੀ ਵਿੱਚ 208 ਪੋਲਿੰਗ ਸਟੇਸ਼ਨ, 92-ਬਠਿੰਡਾ (ਸ਼ਹਿਰੀ) ਵਿੱਚ 249 ਪੋਲਿੰਗ ਸਟੇਸ਼ਨ, 93-ਬਠਿੰਡਾ (ਦਿਹਾਤੀ) ਵਿੱਚ 168 ਪੋਲਿੰਗ ਸਟੇਸ਼ਨ, 94-ਤਲਵੰਡੀ ਸਾਬੋ ਵਿੱਚ 181 ਪੋਲਿੰਗ ਸਟੇਸ਼ਨ ਅਤੇ 95-ਮੌੜ ਵਿੱਚ 198 ਪੋਲਿੰਗ ਬੂਥ ਹੋ ਗਏ ਹਨ।
- Download Babushahi App
-
-