ਬਠਿੰਡਾ : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਝੰਡੀ
ਅਸ਼ੋਕ ਵਰਮਾ
ਬਠਿੰਡਾ, 18 ਦਸੰਬਰ 2025 : ਬੀਤੀ 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਗਿਣਤੀ ਉਪਰੰਤ ਨਤੀਜੇ ਐਲਾਨੇ ਗਏ। ਜ਼ਿਲ੍ਹਾ ਪ੍ਰੀਸ਼ਦ ਦੀਆਂ 17 ਸੀਟਾਂ ਲਈ 63 ਉਮੀਦਵਾਰਾਂ ਤੇ ਪੰਚਾਇਤ ਸੰਮਤੀ ਦੇ 8 ਬਲਾਕਾਂ ਦੀਆਂ 137 ਸੀਟਾਂ ਲਈ 448 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ।
ਜ਼ਿਲ੍ਹਾ ਚੋਣ ਅਫਸਰ ਨੇ ਬਲਾਕ ਬਠਿੰਡਾ ਦੀ ਗਿਣਤੀ ਲਈ ਸੈਂਟਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ, ਬਲਾਕ ਮੌੜ ਦਾ ਸੈਂਟਰ ਸੈਮੀਨਾਰ ਹਾਲ ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ, ਬਲਾਕ ਰਾਮਪੁਰਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ, ਬਲਾਕ ਤਲਵੰਡੀ ਸਾਬੋਂ ਦਾ ਮਲਟੀਪਰਪਜ਼ ਹਾਲ ਸ਼੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਤਲਵੰਡੀ ਸਾਬੋ, ਬਲਾਕ ਸੰਗਤ ਦਾ ਸਪੋਰਟਸ ਸਕੂਲ ਘੁੱਦਾ, ਬਲਾਕ ਗੋਨਿਆਣਾ ਦਾ ਸ਼ਹੀਦ ਕੁਲਦੀਪ ਸਿੰਘ ਸਰਕਾਰੀ ਹਾਈ ਸਕੂਲ ਗਿੱਲ ਪੱਤੀ, ਬਲਾਕ ਨਥਾਣਾ ਦਾ ਸਕੂਲ ਆਫ ਐਮੀਨੈਂਸ ਭੁੱਚੋਂ ਕਲਾਂ ਅਤੇ ਬਲਾਕ ਫੂਲ ਅੰਦਰ ਪਈਆਂ ਵੋਟਾਂ ਦੀ ਗਿਣਤੀ ਪੰਜਾਬੀ ਯੂਨੀਵਰਸਿਟੀ, ਟੀ.ਪੀ.ਡੀ. ਮਾਲਵਾ ਕਾਲਜ ਫੂਲ ਵਿਖੇ ਸਥਾਪਤ ਕੀਤਾ ਗਿਆ ਸੀ, ਇਨ੍ਹਾਂ ਸੈਂਟਰਾਂ ਵਿਖੇ ਗਿਣਤੀ ਪ੍ਰਕਿਰਿਆਂ ਸਵੇਰੇ 8 ਵਜੇ ਸ਼ੁਰੂ ਹੋਈ ਸੀ, ਜੋ ਕਿ ਪਾਰਦਰਸ਼ੀ ਤੇ ਸਾਂਤੀਪੂਰਵਕ ਢੰਗ ਨਾਲ ਸੰਪੰਨ ਹੋਈ।
ਜ਼ਿਲ੍ਹਾ ਚੋਣ ਅਫਸਰ ਨੇ ਐਲਾਨੇ ਗਏ ਨਤੀਜਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ 17 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 4 ਅਤੇ ਸ੍ਰੋਮਣੀ ਆਕਾਲੀ ਦਲ ਨੇ 13 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਪੰਚਾਇਤ ਸੰਮਤੀ ਦੀਆਂ ਕੁੱਲ 137 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਦੇ 35 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 79, ਕਾਂਗਰਸ ਦੇ 16 ਅਤੇ ਅਜ਼ਾਦ 7 ਉਮੀਦਵਾਰ ਜੇਤੂ ਰਹੇ ਹਨ।
ਬਲਾਕ ਸੰਮਤੀ ਦੇ ਚੋਣ ਨਤੀਜਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਬਲਾਕ ਗੋਨਿਆਣਾ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 1, ਕਾਂਗਰਸ 2, ਸ੍ਰੋਮਣੀ ਅਕਾਲੀ ਦਲ 11 ਸੀਟਾਂ ਅਤੇ 1 ਸੀਟ ਤੇ ਅਜ਼ਾਦ ਉਮੀਦਵਾਰ ਜੇਤੂ ਰਿਹਾ।
1. ਬਲਾਕ ਫੂਲ ਦੀਆਂ ਕੁੱਲ 18 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 6, ਕਾਂਗਰਸ 3 , ਸ੍ਰੋਮਣੀ ਅਕਾਲੀ ਦਲ ਨੇ 8 ਸੀਟਾਂ ਅਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ।
2. ਬਲਾਕ ਨਥਾਣਾ ਦੀਆਂ ਕੁੱਲ 16 ਸੀਟਾਂ ‘ਚੋਂ ਕਾਂਗਰਸ ਨੇ 2 ਸੀਟਾਂ, ਸ੍ਰੋਮਣੀ ਅਕਾਲੀ ਦਲ ਨੇ 13 ਸੀਟਾਂ ਅਤੇ 1 ਸੀਟ ਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ।
3. ਬਲਾਕ ਬਠਿੰਡਾ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 2, ਸ੍ਰੋਮਣੀ ਅਕਾਲੀ ਦਲ ਨੇ 13 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ।
4. ਬਲਾਕ ਸੰਗਤ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 3, ਕਾਂਗਰਸ ਨੇ 1, ਸ੍ਰੋਮਣੀ ਅਕਾਲੀ ਦਲ ਨੇ 10 ਸੀਟਾਂ ਅਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ।
5. ਬਲਾਕ ਰਾਮਪੁਰਾ ਦੀਆਂ ਕੁੱਲ 18 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 8, ਸ੍ਰੋਮਣੀ ਅਕਾਲੀ ਦਲ ਨੇ 8 ਸੀਟਾਂ ਅਤੇ 2 ਅਜ਼ਾਦ ਉਮੀਦਵਾਰ ਜੇਤੂ ਰਹੇ।
6. ਬਲਾਕ ਮੌੜ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 6 , ਕਾਂਗਰਸ ਨੇ 2, ਸ੍ਰੋਮਣੀ ਅਕਾਲੀ ਦਲ ਨੈ 6 ਸੀਟਾਂ ਅਤੇ 1 ਸੀਟ ਤੇ ਅਜ਼ਾਦ ਉਮੀਦਵਾਰ ਜੇਤੂ ਰਿਹਾ।
7. ਬਲਾਕ ਤਲਵੰਡੀ ਸਾਬੋ ਦੀਆਂ ਕੁੱਲ 25 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 9, ਕਾਂਗਰਸ ਨੇ 6 ਅਤੇ ਸ੍ਰੋਮਣੀ ਅਕਾਲੀ ਦਲ ਨੇ 10 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ।
ਜ਼ਿਲ੍ਹਾ ਚੋਣ ਅਫਸਰ ਨੇ ਗਿਣਤੀ ਪ੍ਰਕਿਰਿਆਂ ਨੂੰ ਪਾਰਦਰਸ਼ੀ ਅਤੇ ਸਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ‘ਤੇ ਕਾਊਂਟਿੰਗ ਸਟਾਫ, ਮਾਈਕਰੋ ਓਵਜ਼ਰਬਰਾਂ ਤੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦਾ ਪੂਰਨ ਸਹਿਯੋਗ ਦੇਣ ‘ਤੇ ਧੰਨਵਾਦ ਕੀਤਾ।