ਫਾਜ਼ਿਲਕਾ: CM ਮਾਨ ਵੱਡੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ ਅਤੇ ਰੱਖਣਗੇ ਨੀਂਹ ਪੱਥਰ
ਕਰੋੜਾਂ ਰੁਪਏ ਦੇ ਵਿਕਾਸ ਕਾਰਜ ਮਨਜ਼ੂਰ
ਫਾਜਿਲਕਾ 1 ਅਪ੍ਰੈਲ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਾਜ਼ਿਲਕਾ ਹਲਕੇ ਵਿੱਚ ਕੱਲ੍ਹ (ਵੀਰਵਾਰ) ਨੂੰ ਸੜਕ ਢਾਂਚਾ, ਸਿੱਖਿਆ, ਬਿਜਲੀ ਅਤੇ ਹੋਰ ਮਹੱਤਵਪੂਰਨ ਖੇਤਰਾਂ ਨਾਲ ਸੰਬੰਧਿਤ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਜਾਵੇਗਾ। ਇਨ੍ਹਾਂ ਪ੍ਰੋਜੈਕਟਾਂ ਦੀ ਲਾਗਤ ਕਰੋੜਾਂ ਰੁਪਏ ਹੈ, ਜੋ ਇਲਾਕੇ ਦੇ ਸਮੱਗਰੀਕ ਵਿਕਾਸ ਨੂੰ ਨਵੀਂ ਦਿਸ਼ਾ ਦੇਣਗੇ।
ਫਾਜ਼ਿਲਕਾ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਦਿੰਦੇ ਹੋਏ ਪੰਜਾਬ ਮੰਡੀ ਬੋਰਡ ਵੱਲੋਂ ਲਿੰਕ ਸੜਕਾਂ, ਪੁਲਾਂ ਅਤੇ ਮੰਡੀਆਂ ਦੇ ਵਿਕਾਸ ਲਈ ਵੱਡੇ ਪੱਧਰ ‘ਤੇ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ। ਇਹ ਪ੍ਰੋਜੈਕਟ ਇਲਾਕੇ ਦੀ ਆਵਾਜਾਈ ਅਤੇ ਢਾਂਚਾਗਤ ਸੁਵਿਧਾਵਾਂ ਨੂੰ ਮਜ਼ਬੂਤ ਕਰਨਗੇ।
ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਵੇ ਪੁੱਲਾਂ ਅਤੇ ਲਿੰਕ ਸੜਕਾਂ ਤਹਿਤ ਹਲਕਾ ਫਾਜ਼ਿਲਕਾ ਵਿੱਚ 59 ਨਵੇ ਪੁੱਲ ਅਤੇ ਲਿੰਕ ਸੜਕਾਂ ਬਣਾਈਆਂ ਜਾਣਗੀਆਂ, ਜਿਨ੍ਹਾਂ ‘ਤੇ 34 ਕਰੋੜ 61 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਦੇ ਨਾਲ ਹੀ 34 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਨੂੰ ਚੌੜਾ ਕਰਨ ਲਈ 22 ਕਰੋੜ 43 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ, ਜਿਸ ਨਾਲ ਆਵਾਜਾਈ ਹੋਰ ਸੁਗਮ ਅਤੇ ਸੁਰੱਖਿਅਤ ਬਣੇਗੀ।
ਪਹਿਲਾਂ ਬਣੀਆਂ ਲਿੰਕ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਵੀ ਵੱਡੇ ਪੱਧਰ ‘ਤੇ ਰਾਸ਼ੀ ਜਾਰੀ ਕੀਤੀ ਗਈ ਹੈ। 107 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਲਈ 25 ਕਰੋੜ 86 ਲੱਖ ਰੁਪਏ, ਜਦਕਿ 90 ਕਿਲੋਮੀਟਰ ਹੋਰ ਸੜਕਾਂ ਦੇ ਨਵੀਨੀਕਰਨ ਲਈ 29 ਕਰੋੜ 66 ਲੱਖ ਰੁਪਏ ਖਰਚ ਕੀਤੇ ਜਾਣਗੇ।
ਇਸ ਤੋਂ ਇਲਾਵਾ 13 ਪੁਲਾਂ ਦਾ ਨਵੀਨੀਕਰਨ ਕਰਨ ਲਈ 5 ਕਰੋੜ 60 ਲੱਖ ਰੁਪਏ ਦੀ ਲਾਗਤ ਆਵੇਗੀ, ਜਿਸ ਨਾਲ ਪੁਰਾਣੇ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ।
ਅਨਾਜ ਮੰਡੀਆਂ ਵਿੱਚ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਸਟੋਰੇਜ, ਨਵੇਂ ਸ਼ੈਡ ਅਤੇ ਪਲੇਟਫਾਰਮ ਤਿਆਰ ਕਰਨ ਲਈ 7 ਕਰੋੜ 36 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ।ਅਬੋਹਰ-ਫਾਜ਼ਿਲਕਾ ਰੋਡ ਦੇ 11.23 ਕਿਲੋਮੀਟਰ ਹਿੱਸੇ ਦੇ ਨਵੀਨੀਕਰਨ ਲਈ ਵੀ 9 ਕਰੋੜ 63 ਲੱਖ ਰੁਪਏ ਖਰਚ ਕੀਤੇ ਜਾਣਗੇ।
ਇਸ ਤੋਂ ਇਲਾਵਾ ਫੋਕਲ ਪੁਆਇੰਟ ਰਾਣਾ ਰੋਡ ਦੇ ਨਵੀਨੀਕਰ ਦੇ 86 ਲੱਖ ਰੁਪੲ, ਨਹਿਰੀ ਪਾਣੀ ਲਈ ਅੰਡਰਗਰਊਂਡ ਪਾਈਪਾਂ ਵਿਛਾਉਣ ਤੇ 2 ਕਰੋੜ 45 ਲੱਖ ਰੁਪਏ ਦਾ ਖਰਚ ਕੀਤੇ ਜਾਣਗੇ। ਸਤਲੁਜ ਦਰਿਆ ਨਾਲ ਲਗਦੇ ਸਰਹੱਦੀ ਪਿੰਡਾਂ ਫਾਜਿਲਕਾ ਸ਼ਹਿਰ ਨੂੰ ਹੜ੍ਹਾਂ ਤੋ ਬਚਾਅ ਲਈ 7 ਕਰੋੜ 50 ਲੱਖ ਖਰਚੇ ਜਾਣਗੇ। ਸਿੱਖਿਆ ਖੇਤਰ ਲਈ ਫਾਜਿਲਕਾ ਹਲਕੇ ਵਿਚ ਚਾਰ ਸਾਲਾਂ ਵਿਚ 17 ਕਰੋੜ 90 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿਚੋ 10 ਕਰੋੜ ਰੁਪਏ ਨਵੇ ਕਲਾਸਰੂਮ ਬਣਾਉਣ ਲਈ ਖਰਚੇ ਜਾ ਰਹੇ ਹਨ ਅਤੇ 87 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਨਗਰ ਕੌਂਸਲ ਫਾਜਿਲਕਾ ਵੱਲੋਂ ਚਾਰ ਸਾਲਾਂ ਵਿੱਚ 8 ਕਰੋੜ 88 ਲੱਖ ਰੁਪਏ ਖਰਚ ਕੇ ਸ਼ਹਿਰ ਵਿਚ ਨਵੀਆ ਸੜਕਾਂ, ਪੀਣ ਵਾਲਾ ਸਾਫ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾ ਦਿੱਤੀਆਂ ਗਈਆ। ਇਸ ਤੋ ਇਲਾਵਾ 6 ਕਰੋੜ 7 ਲੱਖ ਰੁਪਏ ਦੇ ਵਿਕਾਸ ਕੰਮ ਚੱਲ ਰਹੇ ਹਨ। ਫਾਜਿਲਕਾ ਹਲਕੇ ਵਿਚ ਬਿਜਲੀ ਸੁਧਾਰਾਂ ਲਈ 23 ਕਰੋੜ 75 ਲੱਖ ਰੁਪਏ ਖਰਚੇ ਜਾ ਰਹੇ ਹਨ। ਫਾਜਿਲਕਾ ਸ਼ਹਿਰ ਦੇ ਸੁੰਦਰੀਕਰਨ ਲਈ ਬਿਜਲੀ ਸੁਧਾਰਾਂ ਤੇ 3 ਕਰੋੜ 20 ਲੱਖ ਰੁਪਏ ਖਰਚੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਸਮੇਂ ਸਿਰ ਪੂਰੇ ਕਰਕੇ ਲੋਕਾਂ ਨੂੰ ਬਿਹਤਰ ਸੜਕ ਅਤੇ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਵਿਕਾਸ ਕਾਰਜ ਇਲਾਕੇ ਦੀ ਆਰਥਿਕ ਤਰੱਕੀ ਨੂੰ ਵੀ ਮਜ਼ਬੂਤੀ ਦੇਣਗੇ ਅਤੇ ਲੋਕਾਂ ਦੀ ਜੀਵਨਸ਼ੈਲੀ ਵਿੱਚ ਸੁਧਾਰ ਲਿਆਉਣਗੇ।
ਇਨ੍ਹਾਂ ਸਾਰੇ ਕੰਮਾਂ ਤੋਂ ਇਲਾਵਾ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਕਰੋੜਾਂ ਰੁਪਏ ਦੇ ਹੋਰ ਵੀ ਵੱਡੇ ਪ੍ਰੋਜੈਕਟ ਹਲਕੇ ਦੇ ਵਿਕਾਸ ਲਈ ਦੇ ਕੇ ਜਾਣਗੇ।
Click to Follow Babushahi Facebook page →