ਪੰਜਾਬੀਆਂ ਅਤੇ ਪਰਵਾਸੀਆਂ ਦੇ ਸਾਂਝੇ ਮਾਰਚ ਵਿਚ ਭਰਵੀਂ ਸ਼ਮੂਲੀਅਤ ਕਰੇਗਾ ਸੰਯੁਕਤ ਕਿਸਾਨ ਮੋਰਚਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 20 ਸਤੰਬਰ,2025
ਪੰਜਾਬੀ ਪਰਵਾਸੀ ਲੋਕ ਭਲਾਈ ਮੰਚ ਵਲੋਂ 23 ਸਤੰਬਰ ਨੂੰ ਨਵਾਂਸ਼ਹਿਰ ਵਿਖੇ ਪੰਜਾਬੀਆਂ ਅਤੇ ਪਰਵਾਸੀਆਂ ਦੇ ਕੀਤੇ ਜਾ ਰਹੇ ਏਕਤਾ ਮਾਰਚ ਵਿਚ ਸੰਯੁਕਤ ਕਿਸਾਨ ਮੋਰਚਾ ਭਰਵੀਂ ਸ਼ਮੂਲੀਅਤ ਕਰੇਗਾ।ਇਹ ਫੈਸਲਾ ਅੱਜ ਸਥਾਨਕ ਦਾਣਾ ਮੰਡੀ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਕੀਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਰਵਾਸੀਆਂ ਵਿਰੁੱਧ ਇਕ ਸਾਜਿਸ਼ ਤਹਿਤ ਮੁਹਿੰਮ ਚਲਾਈ ਜਾ ਰਹੀ ਹੈ ਜਿਸਦਾ ਜਵਾਬ ਪੰਜਾਬੀਆਂ ਅਤੇ ਪਰਵਾਸੀਆਂ ਦੀ ਏਕਤਾ ਨੂੰ ਹੋਰ ਮਜਬੂਤ ਕਰਕੇ ਦਿੱਤਾ ਜਾ ਸਕਦਾ ਹੈ।ਉਹਨਾਂ ਕਿਹਾ ਕਿ ਪਰਵਾਸੀ ਭਾਈਚਾਰੇ ਤੋਂ ਬਿਨਾਂ ਪੰਜਾਬ ਦੀ ਤਰੱਕੀ ਨੂੰ ਬਰੇਕਾਂ ਲੱਡ ਜਾਣਗੀਆਂ, ਭਾਵੇਂ ਖੇਤੀ ਹੈ, ਭਾਵੇਂ ਸਨਅਤ,ਚਾਹੇ ਉਸਾਰੀ ਦੇ ਕੰਮ ਹਨ।ਇਸ ਮੀਟਿੰਗ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਕੁਲਵਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ,
ਸੰਤੋਖ ਸਿੰਘ ਰੈਲਮਾਜਰਾ ਬੀ ਕੇ ਯੂ (ਰਾਜੇਵਾਲ),ਨਿਰਮਲ ਸਿੰਘ ਔਜਲਾ ਹਰਬਿੰਦਰ ਸਿੰਘ ਚਾਹਲ(ਕੌਮੀ ਕਿਸਾਨ ਯੂਨੀਅਨ,ਜਸਵਿੰਦਰ ਭੰਗਲ ਆਲ ਇੰਡੀਆ ਕਿਸਾਨ ਸਭਾ ,ਸਤਨਾਮ ਗੁਲਾਟੀ ,ਸਤਨਾਮ ਸਿੰਘ ਸੁੱਜੋਂ, ਮਾਸਟਰ ਗੁਰਦਿਆਲ ਮਹਿੰਦੀ ਪੁਰ , ਆਲ ਇੰਡੀਆ ਕਿਸਾਨ ਸਭਾ ਦੇ ਆਗੂ ਚਰਨਜੀਤ ਸਿੰਘ ਦੌਲਤਪੁਰ ਨੇ ਸੰਬੋਧਨ ਕੀਤਾ।