ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੀ ਸੱਸ ਬੀਬੀ ਅਮਰਜੀਤ ਕੌਰ ਢਿੱਲੋਂ ਦੀ ਪਹਿਲੀ ਬਰਸੀ ਮਨਾਈ ਗਈ
ਬਾਬੂਸ਼ਾਹੀ ਬਿਊਰੋ
ਸ੍ਰੀ ਅਨੰਦਪੁਰ ਸਾਹਿਬ:- 28 ਮਈ 2026 : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਸੱਸ ਅਤੇ ਸ. ਇਕਬਾਲ ਸਿੰਘ ਢਿੱਲੋਂ ਦੀ ਮਾਤਾ ਮਹਰੂਮ ਬੀਬੀ ਅਮਰਜੀਤ ਕੌਰ ਢਿਲੋਂ ਜੋ ਕਿ 31 ਮਈ 2025 ਨੂੰ ਸਵਰਗਵਾਸ ਹੋ ਗਏ ਸਨ ਉਨ੍ਹਾਂ ਦੀ ਪਹਿਲੀ ਬਰਸੀ ਉਨ੍ਹਾਂ ਦੇ ਨਿਵਾਸ ਅਸਥਾਨ ਗੁ: ਭੋਰਾ ਸਾਹਿਬ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ਗੁਰੂ ਕਾ ਬਾਗ਼ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਕੀਰਤਨ ਅਤੇ ਅਰਦਾਸ ਸਮਾਗਮ ਹੋਇਆ। ਜਿਸ ਵਿੱਚ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਨੇ ਆਪਣੇ ਬੀਰਰਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਮਾਤਾ ਅਮਰਜੀਤ ਕੌਰ ਢਿਲੋਂ ਨੂੰ ਯਾਦ ਕਰਦਿਆਂ ਕਿਹਾ ਕਿ ਬੱਚਿਆ ਸਿਰ `ਤੇ ਮਾਂ ਦਾ ਹੱਥ ਰਹਿਣਾ ਤੇ ਪਿਆਰ ਅਸੀਸ ਮਿਲਣੀ ਪ੍ਰਮਾਤਮਾ ਰੂਪ ਹੈ। ਜਦੋਂ ਇਹ ਅਸੀਸ ਤੋਂ ਸੱਖਣੇ ਹੋਈ ਦਾ ਹੈ ਦਾ ਬਹੁਤ ਕੁਝ ਗੁਆਚ ਗਿਆ ਮਹਿਸੂਸ ਹੁੰਦਾ ਹੈ। ਮਾਤਾ ਜੀ ਦੀ ਪ੍ਰੀਵਾਰ ਤੇ ਸਮਾਜ ਲਈ ਘਾਲਣਾ ਸਿੱਖਿਆ ਦਾਇਕ ਹੈ। ਇਸ ਸਮੇਂ ਬਾਬਾ ਨਾਗਰ ਸਿੰਘ ਹਰੀਆਂ ਬੇਲਾ, ਭਾਈ ਸੁਖਜੀਤ ਸਿੰਘ ਕਨੱਈਆ, ਬੀਬੀ ਤਨਵਿੰਦਰ ਕੌਰ, ਬੀਬੀ ਮਨਪ੍ਰੀਤ ਕੌਰ, ਐਡਵੋਕੇਟ ਸ. ਕਰਨਰਾਜਬੀਰ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਲਛਮਣ ਸਿੰਘ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਸ਼ੇਰ ਸਿੰਘ, ਬਾਬਾ ਭਗਤ ਸਿੰਘ ਅਦਿ ਹਾਜ਼ਰ ਸਨ।
bs
Click to Follow Babushahi Facebook page →