ਨਿਊਜ਼ੀਲੈਂਡ ’ਚ ਪ੍ਰਧਾਨ ਮੰਤਰੀ ਨੇ ਯਾਦ ਰੱਖਿਆ ਖੰਡਾਲਾ ਅਤੇ ਅੰਮ੍ਰਿਤਸਰ
ਰਾਜਧਾਨੀ ਵੈਲਿੰਗਟਨ ਦੀਆਂ ਪਹਾੜੀਆਂ ’ਚ ਵਸੇ ਸ਼ਹਿਰ ਖੰਡਾਲਾ ਦੀਆਂ ਪੰਜਾਬ, ਅੰਮ੍ਰਿਤਸਰ ਅਤੇ ਰਾਵੀ ਸਟ੍ਰੀਟ ਜੋੜਦੀਆਂ ਹਨ
ਵਿਰਸੇ ਦੀਆਂ ਰਾਹਵਾਂ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 12 ਜੁਲਾਈ 2026:-
ਬੀਤੀ ਰਾਤ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਨਿਊਜ਼ੀਲੈਂਡ ਦੇ ਵਿਚ ਭਾਰਤੀ ਨਾਵਾਂ ’ਤੇ ਵਸ਼ੇ ਸ਼ਹਿਰਾਂ ਅਤੇ ਗਲੀਆਂ ਦਾ ਜ਼ਿਕਰ ਕੀਤਾ। ਆਓ ਤੁਹਾਨੂੰ ਇਸ ਸਬੰਧੀ ਹੋਰ ਜਾਣਕਾਰੀ ਦੇ ਨਾਲ ਸਾਂਝ ਪਵਾਈਏ।
ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਦੀਆਂ ਪਹਾੜੀਆਂ ਵਿੱਚ ‘ਛੋਟਾ ਪੰਜਾਬ’ ਵਸਦਾ ਨਜ਼ਰ ਆਉਂਦਾ ਹੈ। 1991 ਦੇ ਵਿੱਚ ਸਿੱਖ ਸੁਸਾਇਟੀ ਸਥਾਪਿਤ ਹੋਈ ਸੀ ਅਤੇ 1997 ਦੇ ਵਿੱਚ ਪਹਿਲਾ ਗੁਰਦੁਆਰਾ ਸਾਹਿਬ ਖੁੱਲ੍ਹ ਗਿਆ ਸੀ। ਇੱਥੇ ਦਾ ਇੱਕ ਇਲਾਕਾ ਹੈ ‘ਖੰਡਾਲਾ’, ਜਿੱਥੇ ਭਾਰਤੀ ਵਿਰਸੇ ਦੀ ਦਾਸਤਾਨ ਹਵਾ ਦੀ ਰਵਾਨਗੀ ਦੇ ਵਿੱਚ ਹੈ। ਇਸ ਨੂੰ ਵਸਿਆਂ ਸਵਾ ਸਾਲ ਤੋਂ ਉੱਪਰ ਹੋ ਗਿਆ ਹੈ ਆਪਣੇ ਆਪ ਚ ਨਿਆਰੀ ਵਿਲੱਖਣਤਾ ਰੱਖਦਾ ਹੈ। ਇੱਥੇ ਦਰਜਨਾਂ ਦੇ ਕਰੀਬ ਗਲੀਆਂ ਅਤੇ ਸੜਕਾਂ ਦੇ ਨਾਂਅ ਭਾਰਤੀ ਸ਼ਹਿਰਾਂ ਦੇ ਨਾਵਾਂ ਅਤੇ ਹੋਰ ਸ਼ਖ਼ਸੀਅਤਾਂ ਦੇ ਉੱਤੇ ਹਨ। ਪੰਜਾਬ ਵਾਸੀਆਂ ਨੂੰ ਖ਼ੁਸ਼ੀ ਹੋਵੇਗੀ ਕਿ ਇੱਥੇ ‘ਪੰਜਾਬ ਸਟ੍ਰੀਟ’, ‘ਅੰਮ੍ਰਿਤਸਰ ਸਟ?ਰੀਟ’ ਅਤੇ ‘ਰਾਵੀ ਸਟ੍ਰੀਟ’ ਵਿਰਸੇ ਦੀਆਂ ਰਾਹਵਾਂ ਦਰਸਾਉਂਦੀਆਂ ਨਜ਼ਰ ਆਉਂਦੀਆਂ ਹਨ।
ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਦੀਆਂ ਪਹਾੜੀਆਂ ਵਿੱਚ ਵਸਿਆ ਇਹ ਇੱਕ ਅਜਿਹਾ ਇਲਾਕਾ ਹੈ, ਜਿੱਥੇ ਦੀਆਂ ਹਵਾਵਾਂ ਵਿੱਚ ਭਾਰਤ ਅਤੇ ਪੰਜਾਬ ਦੀ ਮਹਿਕ ਆਉਂਦੀ ਹੈ। ਖੰਡਾਲਾ ਨਾਮਕ ਇਹ ਉਪਨਗਰ ਨਾ ਸਿਰਫ਼ ਆਪਣੀ ਸੁੰਦਰਤਾ ਲਈ ਮਸ਼ਹੂਰ ਹੈ, ਸਗੋਂ ਇਹ ਨਿਊਜ਼ੀਲੈਂਡ ਅਤੇ ਭਾਰਤ ਦੇ ਸਦੀਆਂ ਪੁਰਾਣੇ ਇਤਿਹਾਸਕ ਸਬੰਧਾਂ ਦਾ ਜਿਉਂਦਾ-ਜਾਗਦਾ ਸਬੂਤ ਹੈ।
ਨਾਵਾਂ ਦੀ ਗੂੰਜ, ਇਤਿਹਾਸ ਦੀ ਸਾਂਝ (History & Origin): ਖੰਡਾਲਾ ਸ਼ਬਦ ਦਾ ਅਰਥ ਹੈ ‘ਪਹਾੜੀਆਂ ਤੇ ਘਾਟੀਆਂ’। ਇਸ ਇਲਾਕੇ ਦਾ ਨਾਮ 19ਵੀਂ ਸਦੀ ਵਿੱਚ ਇੱਕ ਭਾਰਤੀ ਫ਼ੌਜ ਦੇ ਅਧਿਕਾਰੀ (ਸ਼ਾਇਦ ਕੈਪਟਨ ਐਡਵਰਡ ਬੈਟਰਸਬੀ ਜਾਂ ਜੇਮਸ ਐਂਡਰਿਊ) ਦੁਆਰਾ ਭਾਰਤ ਦੇ ਪ੍ਰਸਿੱਧ ਹਿੱਲ ਸਟੇਸ਼ਨ ‘ਖੰਡਾਲਾ’ ਦੇ ਨਾਮ ’ਤੇ ਰੱਖਿਆ ਗਿਆ ਸੀ। ਕੈਪਟਨ ਐਡਵਰਡ ਨੇ ਤਕਰੀਬਿਨ 20 ਸਾਲ ਭਾਰਤੀ ਖੰਡਾਲਾ ਵਿਚ ਬਤੀਤ ਕੀਤੇ ਸਨ ਅਤੇ ਉਸ ਨੇ ਕੋਈ 450 ਏਕੜ ਜ਼ਮੀਨ ਦਾ ਮਾਲਕ ਸੀ ।
ਪੰਜਾਬ ਦੀ ਸ਼ਾਨ, ਅੰਮ੍ਰਿਤਸਰ ਦੀ ਪਛਾਣ (Punjab & Amritsar Pride): ਖੰਡਾਲਾ ਵਿੱਚ ਪੰਜਾਬੀ ਵਿਰਸਾ ਬਹੁਤ ਮਜ਼ਬੂਤੀ ਨਾਲ ਉੱਕਰਿਆ ਹੋਇਆ ਹੈ। ਇੱਥੇ ਦੋ ਸੜਕਾਂ ਖ਼ਾਸ ਖ਼ਿੱਚ ਦਾ ਕੇਂਦਰ ਹਨ:
ਪੰਜਾਬ ਸਟ੍ਰੀਟ: 1920 ਦੇ ਦਹਾਕੇ ਵਿੱਚ ਰੱਖਿਆ ਗਿਆ ਇਹ ਨਾਮ ਸਾਡੇ ਪੰਜਾਬ ਸੂਬੇ ਦੇ ਸਨਮਾਨ ਵਿੱਚ ਹੈ। ਪੰਜਾਬ ਦੇ ਮਿੱਠੇ ਪਾਣੀ ਦੀ ਯਾਦ ਦਿਵਾਉਂਦੀ ਰਾਵੀ ਸਟ੍ਰੀਟ ਵੀ ਹੈ। ਇਥੇ ਪੰਜਾਬੀਆਂ ਦੀ ਗਿਣਤੀ ਨਾ ਮਾਤਰ ਹੀ ਹੈ, ਪਰ ਹਰ ਲੰਘਣ ਵਾਲੇ ਨੂੰ ਪੰਜਾਬ ਦੀ ਯਾਦ ਤਾਜ਼ਾ ਜਰੂਰ ਕਰਵਾਉਂਦੀ ਹੈ।
ਅੰਮ੍ਰਿਤਸਰ ਸਟ੍ਰੀਟ: ਗੁਰੂ ਸਾਹਿਬ ਦੀ ਵਰੋਸਾਈ ਨਗਰੀ ਦੇ ਨਾਮ ’ਤੇ ਬਣੀ ਇਹ ਸੜਕ ਸਿੱਖੀ ਵਿਰਸੇ ਦੀ ਗਵਾਹੀ ਭਰਦੀ ਹੈ। ਇਸ ਸੜਕ ’ਤੇ ਮਸ਼ਹੂਰ ‘ਐਥਫੀਲਡ ਹਾਊਸ’ ਵੀ ਸਥਿਤ ਹੈ, ਜੋ ਨਿਊਜ਼ੀਲੈਂਡ ਦੀ ਵਾਸਤੂਕਲਾ ਦਾ ਅਜੂਬਾ ਹੈ।
ਹਰ ਮੋੜ ’ਤੇ ਭਾਰਤ, ਸੜਕਾਂ ਦੀ ਇਬਾਰਤ: ਖੰਡਾਲਾ ਦੀਆਂ 30 ਤੋਂ ਵੱਧ ਸੜਕਾਂ ਦੇ ਨਾਮ ਭਾਰਤੀ ਸ਼ਹਿਰਾਂ, ਨਦੀਆਂ ਅਤੇ ਸ਼ਖ਼ਸੀਅਤਾਂ ’ਤੇ ਹਨ। 1948 ਦੀ ਇਤਿਹਾਸਕ ਸੂਚੀ ਅਤੇ ਮੌਜੂਦਾ ਨਾਮ ਹੇਠ ਲਿਖੇ ਹਨ:
ਪ੍ਰਮੁੱਖ ਸ਼ਹਿਰ ਅਤੇ ਹੋਰ ਨਾਂਅ: ਆਗਰਾ ਕਰੈਸੈਂਟ, ਬੰਬੇ ਸਟ੍ਰੀਟ, ਅਮਾਪੁਰ ਡਰਾਈਵ, ਬੜੌਦਾ ਸਟ੍ਰੀਟ, ਬੰਗਾਲ ਸਟ੍ਰੀਟ, ਬਰਮਾ ਰੋਡ, ਬੂਟੀਵਾਸ ਸਟ੍ਰੀਟ, ਕਲਕੱਤਾ ਸਟ੍ਰੀਟ, ਕਸ਼ਮੀਰ ਐਵੇਨਿਊ, ਡੈੱਕਾ ਸਟ੍ਰੀਟ, ਦਿੱਲੀ ਕਰੈਸੈਂਟ, ਦਿੱਲੀ ਕ੍ਰੈਂਸਟ, ਹਿਮਾਲਿਆ ਡ੍ਰਾਈਵ, ਐਵਰੈਸਟ ਸਟ੍ਰੀਟ, ਗੰਗਾ ਰੋਡ, ਗਯਾ ਗਰੋਵ, ਗਾਵਸਕਰ ਪਲੇਸ, ਗੋਰਖਾ ਕਰੈਸੈਂਟ, ਇੰਦਰਾ ਪਲੇਸ, ਨਹਿਰੂ ਪਲੇਸ, ਇੰਡਸ ਸਟ੍ਰੀਟ, ਜਾਲਨਾ ਸਟ੍ਰੀਟ, ਕਾਬੁਲ ਸਟ੍ਰੀਟ, ਕਪਿਲ ਗਰੋਵ, ਕਰਾਚੀ ਕਰੈਸੈਂਟ, ਕਿਮ ਸਟ੍ਰੀਟ, ਕੋਹਿਮਾ ਡਰਾਈਵ, ਲੋਹੀਆ ਸਟ੍ਰੀਟ, ਲਖਨਊ ਟੈਰੇਸ, ਮਦਰਾਸ ਸਟ੍ਰੀਟ, ਮਾਲਦਾ ਗਰੋਵ, ਮਾਲਦੀਵ ਸਟ੍ਰੀਟ, ਮੰਡਾਲੇ ਟੈਰੇਸ, ਮੈਸੂਰ ਸਟ੍ਰੀਟ, ਨਾਦੀਆ ਗਰੋਵ, ਉਮਰ ਸਟ੍ਰੀਟ, ਪੂਨਾ ਸਟ੍ਰੀਟ, ਰਾਮਾ ਕਰੈਸੈਂਟ, ਰਾਮਫਲ ਟੈਰੇਸ, ਰੰਗੂਨ ਸਟ੍ਰੀਟ, ਰਾਵੀ ਸਟ੍ਰੀਟ, ਸਤਾਰਾ ਕਰੈਸੈਂਟ, ਸ਼ਾਸਤਰੀ ਟੈਰੇਸ, ਸ਼ਿਮਲਾ ਕਰੈਸੈਂਟ, ਦੀਪਕ ਲੇਨ, ਨੀਲਗਿਰੀ ਸਟ੍ਰੀਟ ਆਦਿ।
ਖੇਤਰ ਅਤੇ ਨਦੀਆਂ: ਕੈਸ਼ਮੀਰ, ਬੰਗਾਲ, ਇੰਡਸ, ਗੰਗਾ ਰੋਡ, ਮੈਸੂਰ, ਗੁਜਰਾਤ।
ਗੁਆਂਢੀ ਦੇਸ਼: ਕਾਬੁਲ, ਕਰਾਚੀ, ਰੰਗੂਨ, ਮਾਂਡਲੇ, ਕੋਹਿਮਾ, ਮਾਲਦੀਵ।
ਸ਼ਖ਼ਸੀਅਤਾਂ: ਇੰਦਰਾ ਪਲੇਸ, ਸ਼ਾਸਤਰੀ ਟੈਰੇਸ, ਗਾਵਸਕਰ ਪਲੇਸ, ਕਪਿਲ ਗਰੋਵ।
ਵਿਸ਼ੇਸ਼ ਨੋਟ: 1919 ਤੋਂ ਬਾਅਦ ਕਈ ਅੰਗਰੇਜ਼ੀ ਨਾਮ ਬਦਲ ਕੇ ਭਾਰਤੀ ਕੀਤੇ ਗਏ। ਜਿਵੇਂ ‘ਜੈਸੀ ਸਟ੍ਰੀਟ’ ਹੁਣ ਬੜੌਦਾ ਸਟ੍ਰੀਟ ਹੈ ਅਤੇ ‘ਕ੍ਰੇਸੈਂਟ ਰੋਡ’ ਹੁਣ ਸ਼ਿਮਲਾ ਕ੍ਰੇਸੈਂਟ ਹੈ।
ਖ਼ਾਸ ਸਥਾਨ ਅਤੇ ਇਤਿਹਾਸਕ ਨਿਸ਼ਾਨ:
ਖੰਡਾਲਾ ਰੇਲਵੇ ਸਟੇਸ਼ਨ (1885): ਇਸੇ ਸਟੇਸ਼ਨ ਦੇ ਬਣਨ ਨਾਲ ਇਹ ਇਲਾਕਾ ਇੱਕ ਸ਼ਹਿਰ ਵਜੋਂ ਵਿਕਸਤ ਹੋਇਆ।
ਮਾਊਂਟ ਕਾਉਕਾਉ: ਇੱਥੋਂ ਖੜ੍ਹੇ ਹੋ ਕੇ ਕੈਪਟਨ ਵਾਟ ਨੇ ਭਾਰਤ ਦੇ ਹਿੱਲ ਸਟੇਸ਼ਨ ਦੀ ਕਲਪਨਾ ਕੀਤੀ ਸੀ।
ਗੰਗਾ ਪ੍ਰਾਈਵੇਟ ਰੋਡ: ਭਾਰਤ ਦੀ ਪਵਿੱਤਰ ਨਦੀ ਦੇ ਨਾਮ ’ਤੇ ਇੱਕ ਸ਼ਾਂਤ ਰਸਤਾ।
ਇਸ ਤੋਂ ਇਲਾਵਾ ਔਕਲੈਂਡ ਦੇ ਕੁਝ ਖੇਤਰਾਂ ਦੇ ਵਿੱਚ ਵੀ ਹੁਣ ਗਲੀਆਂ ਦੇ ਨਾਂਅ ਭਾਰਤੀ ਨਾਵਾਂ ਉੱਤੇ ਰੱਖੇ ਜਾਣ ਦੀ ਰਵਾਇਤ ਸ਼ੁਰੂ ਹੋ ਚੁੱਕੀ ਹੈ। ਜਵਾਲਾ ਸਿੰਘ ਲੇਨ ਪੁੱਕੀਕੋਹੀ, ਅੰਬੇਡਕਰ ਵੇਅ ਪੁੱਕੀਕੋਹੀ, ਵਾਹਿਗੁਰੂ ਲੇਨ ਮੈਨੁਕਾਓ, ਬਸਰਾ ਡ੍ਰਾਈਵ, ਚੜ੍ਹਦੀ ਕਲਾ ਵੇਅ, ਸੁੱਖ ਲੇਨ ਮੈਨੁਰੇਵਾ, ਭੰਗਲੇ ਲੇਨ ਪਾਪਾਕੁਰਾ ਅਤੇ ਹੋਰ। ਸੰਨ 1953 ਵਿਚ ਜਵਾਲਾ ਸਿੰਘ ਪਿੰਡ ਰਸੂਲਪੁਰ (ਨਵਾਂਸ਼ਹਿਰ) ਪਹਿਲਾਂ ਭਾਰਤੀ ਸੀ ਜਿਸ ਨੇ ਆਪਣੀ ਵਪਾਰਕ ਇਮਾਰਤ ਖਰੀਦੀ ਅਤੇ ਹੋਰ ਤਰੱਕੀ ਕੀਤੀ । ਰਾਵਲਪਿੰਡੀ ਸਟ੍ਰੀਟ ਵੀ ਮਾਊਂਟ ਐਲਬਰਟ ਵਿਖੇ ਹੈ।
- Download Babushahi App
-
-