ਨਵਜੋਤ ਸਿੱਧੂ ਕਰਨ ਜਾ ਰਹੇ ਨੇ ਨਵੀਂ ਪਾਰੀ ਦੀ ਸ਼ੁਰੂਆਤ, ਸੱਦੀ ਪ੍ਰੈਸ ਕਾਨਫਰੰਸ
ਚੰਡੀਗੜ੍ਹ, 29 ਅਪ੍ਰੈਲ 2025- ਸਿਆਸਤ ਵਿੱਚੋਂ ਲੰਮਾ ਸਮਾਂ ਗਾਇਬ ਰਹਿਣ ਮਗਰੋਂ ਅਤੇ ਆਈਪੀਐਲ ਵਿੱਚ ਕੁਮੈਂਟਰੀ ਕਰਦੇ ਨਜ਼ਰ ਆ ਰਹੇ ਨਵਜੋਤ ਸਿੱਧੂ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ। ਇਸ ਬਾਰੇ ਉਹ ਕੱਲ੍ਹ (30 ਅਪ੍ਰੈਲ) ਖ਼ੁਲਾਸਾ ਕਰਨਗੇ। ਐਕਸ ਤੇ ਪੋਸਟ ਪਾਉਂਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ, 30 ਅਪ੍ਰੈਲ ਨੂੰ ਆਪਣੇ ਅੰਮ੍ਰਿਤਸਰ ਸਥਿਤ ਨਿਵਾਸ 110 ਹੋਲੀ ਸਿਟੀ ਵਿਖੇ ਸਵੇਰੇ 11 ਵਜੇ ਇੱਕ ਪ੍ਰੈਸ ਕਾਨਫਰੰਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਉਹ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਖੋਲ੍ਹਣਗੇ ਅਤੇ ਸਾਰੇ ਪੱਤਰਕਾਰਾਂ ਨੂੰ ਸ਼ਾਮਲ ਹੋਣ ਦੀ ਦਾਅਵਤ ਦਿੱਤੀ ਹੈ। ਸਿੱਧੂ, ਜੋ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ, ਹੁਣ ਉਹ ਕੋਈ ਨਵਾਂ ਰਾਜਨੀਤਿਕ ਐਲਾਨ ਕਰ ਸਕਦੇ ਹਨ।