ਨਰੇਗਾ ਕਰਮਚਾਰੀਆਂ ਦਾ ਫਗਵਾੜਾ ਵਿਖੇ ਧਰਨਾ ਜਾਰੀ
-29 ਜੁਲਾਈ ਨੂੰ ਮੋਹਾਲੀ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।
ਫਗਵਾੜਾ, ( ) ਪੰਜਾਬ ਦੇ ਸਮੁਚੇ ਨਰੇਗਾ ਕਰਮਚਾਰੀ ਪਿਛਲੇ 56 ਦਿਨ ਤੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਮਨਾਉਣ ਲਈ ਧਰਨੇ ’ਤੇ ਬੈਠੇ ਹਨ। ਉਹਨਾਂ ਦੀ ਮੁੱਖ ਮੰਗਾਂ ਵਿੱਚ ਨਰੇਗਾ ਕਰਮਚਾਰੀਆਂ ਨੂੰ ਪੰਚਾਇਤ ਵਿਭਾਗ ਵਿੱਚ ਮਰਜ਼ ਕਰਨ ਅਤੇ ਪੂਰੇ ਪੇ-ਸਕੇਲ ਦੇਣ, ਆਊਟਸੋਰਸਿੰਗ ਮੁਲਾਜ਼ਮਾਂ ਨੂੰ ਸਿੱਧੇ ਵਿਭਾਗ ਅਧੀਨ ਠੇਕੇ ’ਤੇ ਲੈਣ ਅਤੇ ਪਿਛਲੇ 8 ਮਹੀਨਿਆਂ ਤੋਂ ਤਨਖਾਹ ਨਾ ਮਿਲਣਾ ਸ਼ਾਮਲ ਹੈ।
ਫਗਵਾੜਾ ਦੇ ਸਮੁੱਚੇ ਵਰਕਰ ਜਿਹਨਾਂ ਵਿੱਚ ਬਲਾਕ ਪ੍ਰਧਾਨ ਮੇਜਰ, ਜ਼ਿਲਾ ਪ੍ਰਧਾਨ ਰਾਮ ਦੱਤਾ ਮਨਜੀਤ ਕੌਰ ਸੋਨੀਆ, ਮੇਜਰ ਰਮਨ, ਬਲਾਕ ਵਿਕਾਸ ਦਫ਼ਤਰ ਫਗਵਾੜਾ ਵਿਖੇ ਧਰਨੇ ’ਤੇ ਬੈਠੇ ਹਨ। ਜ਼ਿਲਾ ਪ੍ਰਧਾਨ ਰਾਮ ਦੱਤਾ ਅਤੇ ਬਲਾਕ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਪੰਚਾਇਤ ਮੰਤਰੀ ਸਾਹਿਬ ਨਾਲ 8, ਵਿੱਤ ਮੰਤਰੀ ਸਾਹਿਬ ਨਾਲ 2 ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ 5 ਮੀਟਿੰਗਾਂ ਹੋ ਚੁੱਕੀਆਂ ਹਨ। ਮੰਤਰੀ ਸਾਹਿਬਾਨ ਨੇ ਹਰ ਮੀਟਿੰਗ ਵਿੱਚ ਸਾਡੀ ਪੰਚਾਇਤ ਵਿਭਾਗ ਵਿੱਚ ਮਰਜ਼ ਕਰਨ, ਮਰਜ਼ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੱਕ ਪੇ-ਸਕੇਲ ਦੇਣ, ਆਊਟਸੋਰਸਿੰਗ ਮੁਲਾਜ਼ਮਾਂ ਨੂੰ ਸਿੱਧੇ ਵਿਭਾਗ ਅਧੀਨ ਠੇਕੇ ਤੇ ਲੈਣ, ਸਾਰੇ ਮਾਰੂ ਪੱਤਰ ਵਾਪਸ ਲੈਣ ਤੇ ਬਕਾਇਆ ਤਨਖ਼ਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਨੂੰ ਜਾਇਜ਼ ਠਹਿਰਾਉਂਦਿਆਂ ਤੁਰੰਤ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ ਪ੍ਰੰਤੂ ਵਿਭਾਗ ਦੀ ਅਫ਼ਸਰਸ਼ਾਹੀ ਹਰ ਵਾਰ ਲਿਖ਼ਤੀ ਦੇਣ ਤੋਂ ਮੁੱਕਰ ਜਾਂਦੀ ਰਹੀ ਹੈ।
ਉਹਨਾਂ ਨੇ ਦੱਸਿਆ ਕਿ ਨਰੇਗਾ ਸੂਬਾ ਕਮੇਟੀ ਨੇ ਕਾਨਫਰੰਸ ਕਾਲ ਕਰਕੇ ਫ਼ੈਸਲਾ ਕੀਤਾ ਹੈ ਕਿ ਬੁੱਧਵਾਰ 29 ਜੁਲਾਈ ਨੂੰ ਵਿਕਾਸ ਭਵਨ ਮੋਹਾਲੀ ਦਾ ਘਿਰਾਓ ਕੀਤਾ ਜਾਵੇਗਾ। ਇਸ ਘਿਰਾਓ ਵਿੱਚ ਲਾ ਮਿਸਾਲ ਇਕੱਠ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਆਪਣੇ ਸਰਕਲ ਅਧੀਨ ਆਉਂਦੀਆਂ ਪੰਚਾਇਤਾਂ, ਮੇਟਾਂ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਤਾਲਮੇਲ ਕਰਕੇ 29 ਜੁਲਾਈ ਨੂੰ ਸਵੇਰੇ 11 ਵਜੇ ਵਿਕਾਸ ਭਵਨ ਮੋਹਾਲੀ ਪੁੱਜਣ ਦਾ ਸੱਦਾ ਦੇ ਰਹੇ ਹਨ ਤਾਂ ਕਿ ਇਸ ਘਿਰਾਓ ਨੂੰ ਸਫ਼ਲ ਕੀਤਾ ਜਾ ਸਕੇ।
- Download Babushahi App
-
-