ਨਗਰ ਨਿਗਮ ਦੇ ਅਧਿਕਾਰੀਆਂ ਨੇ ਕੀਤਾ ਪਾਰਕਾਂ ਦਾ ਨਿਰੀਖਣ
ਫਗਵਾੜਾ, 28 ਅਕਤੂਬਰ ( ) - ਨਗਰ ਨਿਗਮ ਫਗਵਾੜਾ ਵਿੱਚ ਤਾਇਨਾਤ ਐਸ.ਡੀ.ਓ. ਨੇਹਾ ਪੰਚਾਲ ਨੇ ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਵਿਖੇ ਸਥਿਤ ਡਾ: ਵਿਰਕ ਹਸਪਤਾਲ ਦੇ ਲਾਗਲੇ ਪਾਰਕ ਦਾ ਦੌਰਾ ਕੀਤਾ ਅਤੇ ਪਾਰਕ ਵਿੱਚ ਲਗਾਏ ਗਏ ਪੌਦਿਆਂ, ਬੂਟਿਆਂ, ਬਿਜਲੀ ਕੁਨੈਕਸ਼ਨ, ਪਾਣੀ ਦੀ ਸਪਲਾਈ ਦਾ ਨਿਰੀਖਣ ਕੀਤਾ। ਉਹਨਾਂ ਨੇ ਇਸ ਗੱਲ 'ਤੇ ਤੱਸਲੀ ਪ੍ਰਗਟ ਕੀਤੀ ਕੀ ਸ਼੍ਰੀ ਗੁਰੂ ਹਰਿਗੋਬਿੰਦ ਨਗਰ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ (ਰਜਿ:) ਫਗਵਾੜਾ ਵਧੀਆ ਢੰਗ ਨਾਲ ਪਾਰਕ ਦੀ ਦੇਖਭਾਲ ਕਰਦੀ ਹੈ। ਯਾਦ ਰਹੇ ਪਾਰਕਾਂ ਦੇ ਰੱਖ-ਰਖਾਵ ਲਈ ਫਗਵਾੜਾ ਸ਼ਹਿਰ ਦੇ ਵੱਖੋ-ਵੱਖਰੇ ਪਾਰਕਾਂ ਲਈ ਗ਼ੈਰ-ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਂਦਾ ਹੈ।
ਇਸ ਸਮੇਂ ਮੌਜੂਦ ਅਸ਼ੋਕ ਡੀਲੈਕਸ ਪ੍ਰਧਾਨ ਅਤੇ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਪਾਰਕ ਵਿੱਚ ਲਗਾਈਆਂ ਹੋਈਆਂ ਖੇਡਾਂ ਦੇ ਸਾਜੋ-ਸਮਾਨ ਦੀ ਮੁਰੰਮਤ ਕੀਤੀ ਜਾਵੇ। ਬਿਜਲੀ ਸਪਲਾਈ ਦਿੱਤੀ ਜਾਵੇ ਅਤੇ ਪਾਰਕ ਵਿੱਚੋਂ ਕੂੜਾ-ਕਰਕਟ ਉਠਾਉਣ ਲਈ ਸਹਿਯੋਗ ਅਤੇ ਸਹਾਇਤਾ ਮੁਹੱਈਆ ਕੀਤੀ ਜਾਵੇ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਪਾਰਕ ਵਿੱਚ ਲੋਕਾਂ ਦੇ ਬੈਠਣ ਲਈ ਸੀਟਾਂ ਦਿੱਤੀਆਂ ਜਾਣ ਅਤੇ ਜਿਹੜੇ ਦਰਖੱਤ ਖਰਾਬ ਹੋ ਚੁੱਕੇ ਹਨ, ਉਹਨਾਂ ਨੂੰ ਵੱਢਣ ਦੀ ਆਗਿਆ ਦਿੱਤੀ ਜਾਵੇ।