ਥਾਣਾ ਦੀਨਾ ਨਗਰ ਦੇ ਐਸ ਐਚ ਓ ਨੂੰ ਕੀਤਾ ਲਾਈਨ ਹਾਜ਼ਰ
ਮਾਮਲਾ ਵਕੀਲ ਦੇ ਚੈਂਬਰ ਤੋਂ ਮੁਲਜ਼ਮ ਨੂੰ ਜ਼ਬਰਨ ਚੁੱਕ ਕੇ ਲੈ ਜਾਣ ਦਾ
ਰੋਹਿਤ ਗੁਪਤਾ
ਗੁਰਦਾਸਪੁਰ 14 ਜੁਲਾਈ
ਖਾਣਾ ਦੀਨਾ ਨਗਰ ਦੇ ਐਸ ਐਚ ਓ ਅੰਮ੍ਰਿਤਪਾਲ ਸਿੰਘ ਨੂੰ ਐਸਐਸਪੀ ਗੁਰਦਾਸਪੁਰ ਅਦਿੱਤੇ ਵੱਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਮਾਮਲਾ ਇੱਕ ਵਕੀਲ ਦੇ ਚੈਂਬਰ ਵਿੱਚੋਂ ਕਥਤ ਦੋਸ਼ੀ ਨੂੰ ਜਬਰੀ ਚੁੱਕ ਕੇ ਲੈ ਜਾਣ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਅਚਾਨਕ ਪੁਲਿਸ ਥਾਣਾ ਦੀਨਾਨਗਰ ਦੇ ਐੱਸਐੱਚਓ ਅਤੇ ਹੋਰ 6 ਤੋਂ 7 ਪੁਲਿਸ ਮੁਲਾਜ਼ਮ ਸੀਨੀਅਰ ਵਕੀਲ ਦਿਲਬਾਗ ਸਿੰਘ ਸੈਣੀ ਦੇ ਚੈਂਬਰ ਵਿਖੇ ਆਏ ਅਤੇ ਉਥੇ ਆਪਣੇ ਕੇਸ ਦੇ ਸਿਲਸਿਲੇ ਵਿੱਚ ਬੈਠੇ ਉਨ੍ਹਾਂ ਦੇ ਕਲਾਇਂਟ ਪਵਨ ਕੁਮਾਰ ਨੂੰ ਜ਼ਬਰਨ ਚੁੱਕ ਕੇ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਪਵਨ ਕੁਮਾਰ ਇੱਕ ਐਫ ਆਈਆਰ ਦੇ ਕੇਸ ਵਿੱਚ ਹੀ ਜਮਾਨਤ ਅਰਜ਼ੀ ਲਗਵਾਉਣ ਲਈ ਵਕੀਲ ਕੋਲ ਆਇਆ ਸੀ ।ਇਸ ਦੌਰਾਨ ਵਕੀਲ ਅਤੇ ਪੁਲਿਸ ਦਰਮਿਆਨ ਕਾਫੀ ਤਕਰਾਰ ਹੋਈ ਅਤੇ ਵੱਡੀ ਗਿਣਤੀ ਵਿੱਚ ਲੋਕ ਅਤੇ ਵਕੀਲ ਵੀ ਇੱਕਤਰ ਹੋ ਗਏ ਸੀ। ਪੂਰੇ ਮਾਮਲੇ ਦੀ ਜਾਣਕਾਰੀ ਐਡਵੋਕੇਟ ਦਿਲਬਾਗ ਸਿੰਘ ਸੈਣੀ ਨੇ ਬਾਰ ਦੇ ਪ੍ਰਧਾਨ ਰਾਜਪਾਲ ਸਿੰਘ,ਉੱਪ ਪ੍ਰਧਾਨ ਹਰਪਾਲ ਸਿੰਘ ਗਿੱਲ ਅਤੇ ਅਤੇ ਹੋਰਨਾਂ ਅਹੁਦੇਦਾਰਾਂ ਦੇ ਧਿਆਨ ਵਿੱਚ ਲਿਆਂਦੀ,ਇਸ ਉਪਰੰਤ ਬਾਰ ਐਸੋਸੀਏਸ਼ਨ ਵੱਲੋਂ ਤੁਰੰਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਕ ਦਿੱਤੀ ਸੀ।
Click to Follow Babushahi Facebook page →