ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਮਰੀਜ਼ਾਂ ਲਈ 5 ਯੂਨਿਟ ਖ਼ੂਨਦਾਨ
ਅਸ਼ੋਕ ਵਰਮਾ
ਬਠਿੰਡਾ,8 ਜੂਨ 2025: ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਮਰੀਜ਼ ਵਾਸੀ ਲਾਲ ਸਿੰਘ ਨਗਰ, ਬਠਿੰਡਾ ਜੋ ਕਿ ਪ੍ਰੈਗਮਾ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਲਾਲ ਸਿੰਘ ਨਗਰ ਦੇ ਸੇਵਾਦਾਰ ਗੁਰਪ੍ਰੀਤ ਇੰਸਾਂ ਪੁੱਤਰ ਮਹਿੰਦਰ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ ਪੁੱਤਰ ਤੇਜਾ ਸਿੰਘ ਇੰਸਾਂ ਅਤੇ ਪ੍ਰੇਮੀ ਸੇਵਕ ਰਕੇਸ਼ ਇੰਸਾਂ ਪੁੱਤਰ ਸੁਖਦੇਵ ਰਾਜ ਇੰਸਾਂ।
ਇਸ ਤੋਂ ਇਲਾਵਾ ਇੱਕ ਮਰੀਜ਼ ਵਾਸੀ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਜੋ ਕਿ ਪੰਜਾਬ ਕੈਂਸਰ ਕੇਅਰ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਭੱਟੀ ਰੋਡ ਦੇ ਪ੍ਰੇਮੀ ਸੰਮਤੀ 15 ਮੈਂਬਰ ਸੁਰੇਸ਼ ਇੰਸਾਂ ਪੁੱਤਰ ਸੱਤਪਾਲ ਇੰਸਾਂ ਅਤੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਸੇਵਾਦਾਰ ਪ੍ਰਿੰਸ ਇੰਸਾਂ ਪੁੱਤਰ ਵਿਨੋਦ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਇੱਥੇ ਇਹ ਜਿਕਰਯੋਗ ਹੈ ਕਿ ਪ੍ਰਿੰਸ ਇੰਸਾਂ ਹੁਣ ਤੱਕ 39 ਵਾਰ ਅਤੇ ਸੁਰੇਸ਼ ਇੰਸਾਂ 20 ਵਾਰ ਖ਼ੂਨਦਾਨ ਕਰ ਚੁੱਕਾ ਹੈ।