ਡਾ. ਬਲਵਿੰਦਰ ਸਿੰਘ ਸੋਢੀ ਦੀ ਪੁਸਤਕ "ਗਿਆਨ ਸਰਵਰ ਭਾਗ -3" ਕੀਤੀ ਲੋਕ ਅਰਪਣ
ਅਸ਼ੋਕ ਵਰਮਾ
ਬਠਿੰਡਾ, 09 ਅਕਤੂਬਰ 2026: ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਵਿੱਚ ਕਥਾਕਾਰ ਮਿਲਣੀ ਸਮਾਗਮ ਦੌਰਾਨ 'ਸਾਹਿਤਕ ਮੰਚ ਭਗਤਾ' ਵੱਲੋਂ ਸੰਪਾਦਿਤ ਡਾ. ਬਲਵਿੰਦਰ ਸਿੰਘ ਸੋਢੀ ਦੀ ਪੁਸਤਕ "ਗਿਆਨ ਸਰਵਰ -3" ਵੀ ਲੋਕ ਅਰਪਣ ਕੀਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਇਹ ਪੁਸਤਕ ਡਾ. ਸੋਢੀ ਦੇ ਪਿਛਲੇ ਲੰਮੇ ਸਮੇਂ ਦਾ ਖੋਜਾਰਥ ਭਰਪੂਰ ਕਾਰਜ ਹੈ। ਇਸ ਪੁਸਤਕ ਨੂੰ ਡਾ. ਅਮਰਜੀਤ ਕੌਂਕੇ ,ਡਾ. ਲਖਵਿੰਦਰ ਸਿੰਘ ਜੌਹਲ, ਡਾ. ਕੁਲਦੀਪ ਸਿੰਘ ਬੇਦੀ ,ਸ਼੍ਰੀ ਐਚ. ਐਸ. ਡਿੰਪਲ ,ਡਾ.ਬਲਦੇਵ ਸਿੰਘ ਧਾਲੀਵਾਲ, ਸੁਰਿੰਦਰ ਪ੍ਰੀਤ ਘਣੀਆ, ਕਹਾਣੀਕਾਰ ਭੁਪਿੰਦਰ ਸਿੰਘ ਮਾਨ ਲੋਕ ਅਰਪਣ ਕੀਤਾ। ਉਸ 'ਸਾਹਿਤਕ ਮੰਚ ਭਗਤਾ' ਦੇ ਜਨਰਲ ਸਕੱਤਰ ਅੰਮ੍ਰਿਤ ਕਲੇਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
- Download Babushahi App
-
-