ਗੋਲੀਆਂ ਚਲਾਉਣ ਦੀ ਵਾਰਦਾਤ ਵਿੱਚ ਸ਼ਾਮਿਲ ਤਿੰਨ ਦੋਸ਼ੀ ਗ੍ਰਿਫ਼ਤਾਰ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 1 ਮਈ 2025
ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਵਲੋਂ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾ ਹੇਠ ਹੀਨੀਅਸ ਕਰਾਇਮ ਨੂੰ ਜਲਦ ਤੋਂ ਜਲਦ ਟਰੇਸ ਕਰਨ ਲਈ ਯਤਨ ਕੀਤੇ ਜਾਂਦੇ ਹਨ, ਜੋ ਇਹਨਾਂ ਯਤਨਾ ਤਹਿਤ ਹੀ ਜਿਲ੍ਹਾ ਪੁਲਿਸ ਵਲੋਂ ਮਿਤੀ 25-04-2025 ਨੂੰ ਸੰਤੌਖ ਲਾਲ ਉਰਫ ਸੋਖੀ ਪੁੱਤਰ ਅਮਰ ਚੰਦ ਵਾਸੀ ਪਿੰਡ ਕੋਟਪੱਤੀ ਥਾਣਾ ਸਦਰ ਬੰਗਾ ਦੇ ਘਰ ਵਿਖੇ ਫਾਈਰਿੰਗ ਕਰਨ ਵਿੱਚ ਸ਼ਾਮਿਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਉਨ੍ਹਾ ਨੇ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 25.04.2025 ਨੂੰ ਵਕਤ ਕਰੀਬ 4:00 ਪੀ.ਐਮ ਤੇ ਸੰਤੌਖ ਲਾਲ ਉਰਫ ਸੋਖੀ ਪੁੱਤਰ ਅਮਰ ਪਿੰਡ ਕੋਟਪੱਤੀ ਥਾਣਾ ਸਦਰ ਬੰਗਾ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਆਪਣੇ ਘਰ ਦੇ ਵਿਹੜੇ ਵਿੱਚ ਬੈਠਾ ਸੀ ਤਾਂ ਬਾਹਰ ਇੱਕ ਮੋਟਰ ਸਾਈਕਲ ਪਰ ਦੋ ਨੌਜਵਾਨ ਵਿਅਕਤੀ ਮੋਟਰ ਸਾਈਕਲ ਪਰ ਆਏ ਜਿਹਨਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ, ਮੋਟਰ ਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਜੋ ਸੰਤੌਖ ਲਾਲ ਉਰਫ ਸੋਖੀ ਦੇ ਘਰ ਦੇ ਬੰਦ ਗੇਟ ਪਰ ਵੱਜਾ, ਜਿਸ ਉਪਰੰਤ ਉਕਤ ਦੋਨੋ ਹਮਲਾਵਰ ਮੋਟਰ ਸਾਈਕਲ ਤੇ ਮੌਕਾ ਤੋਂ ਫਰਾਰ ਹੋ ਗਏ ਸਨ। ਜਿਸ ਤੇ ਸੰਤੋਖ ਲਾਲ ਉਕਤ ਦੇ ਬਿਆਨ ਤੇ ਮੁਕੱਦਮਾ ਨੰਬਰ 44 ਮਿਤੀ 25.04.2025 ਅ/ਧ 109 ਬੀ.ਐਨ.ਐਸ, 25,27 ਅਸਲਾ ਐਕਟ ਥਾਣਾ ਸਦਰ ਬੰਗਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।
ਮੁਕੱਦਮਾ ਦੀ ਸਵੰਦੇਨਸ਼ੀਲਤਾ ਨੂੰ ਦੇਖਦੇ ਹੋਏ ਦੋਸ਼ੀਆਂ ਨੂੰ ਟਰੇਸ਼ ਕਰਨ ਲਈ ਕਪਤਾਨ ਪੁਲਿਸ (ਜਾਂਚ) ਸ਼ਹੀਦ ਭਗਤ ਸਿੰਘ ਨਗਰ, ਉਪ ਕਪਤਾਨ ਪੁਲਿਸ (ਡੀ), ਸ਼ਹੀਦ ਭਗਤ ਸਿੰਘ ਨਗਰ, ਉਪ ਕਪਤਾਨ ਪੁਲਿਸ, ਸਬ ਡਵੀਜਨ ਬੰਗਾ ਦੀ ਸੁਪਰਵੀਜਨ ਹੇਠ ਸਬ ਇੰਸਪੈਕਟਰ ਜਰਨੈਲ ਸਿੰਘ, ਇੰਚਾਰਜ ਸੀ.ਆਈ.ਏ, ਸ਼ਹੀਦ ਭਗਤ ਸਿੰਘ ਨਗਰ, ਸਬ ਇੰਸਪੈਕਟਰ ਅਭਿਸ਼ੇਕ ਸ਼ਰਮਾ, ਮੁੱਖ ਅਫਸਰ ਥਾਣਾ ਸਦਰ ਬੰਗਾ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।
ਦੌਰਾਨੇ ਤਫਤੀਸ਼ ਸਾਹਮਣੇ ਆਈ ਸ਼ਹਾਦਤ ਅਤੇ ਮੁਦੱਈ ਮੁਕੱਦਮਾ ਸੰਤੋਖ ਲਾਲ ਉਰਫ ਸੋਖੀ ਦੇ ਤ੍ਰਤੀਮਾ ਬਿਆਨ ਦੇ ਅਧਾਰ ਤੇ ਬਲਕਾਰ ਸਿੰਘ ਉਰਫ ਅਜੈਬ ਸਿੰਘ, ਮੱਖਣ ਸਿੰਘ ਪੁੱਤਰ ਕਰਨੈਲ ਸਿੰਘ ਵਾਸੀਆਨ ਗੋਲੀਆਂ ਥਾਣਾ ਗੜ੍ਹਸ਼ੰਕਰ, ਜਸਮੀਤ ਸਿੰਘ ਉਰਫ ਜੱਸੀ ਪੁੱਤਰ ਹਰਿੰਦਰ ਸਿੰਘ ਵਾਸੀ ਦਿਆਲਾ, ਹਾਲ ਵਾਸੀ ਗੜ੍ਹਸ਼ੰਕਰ ਅਤੇ ਜੁਬਰਾਜ ਸਿੰਘ ਉਰਫ ਮਨੀ ਪੁੱਤਰ ਜਗਦੀਪ ਸਿੰਘ ਵਾਸੀ ਨੈਨਵਾਂ ਥਾਣਾ ਗੜ੍ਹਸ਼ੰਕਰ ਨੂੰ ਮੁਕੱਦਮਾ ਵਿੱਚ ਮਿਤੀ 30.04.2025 ਨੂੰ ਦੋਸ਼ੀ ਨਾਮਜਦ ਕੀਤਾ ਗਿਆ।
ਦੌਰਾਨੇ ਤਫਤੀਸ਼ ਮੁਕੱਦਮਾ ਦੇ ਦੋਸ਼ੀ ਮੱਖਣ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗੋਲੀਆਂ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ, ਜਸਮੀਤ ਸਿੰਘ ਉਰਫ ਜੱਸੀ ਪੁੱਤਰ ਹਰਿੰਦਰ ਸਿੰਘ ਵਾਸੀ ਦਿਆਲਾ ਹਾਲ ਵਾਸੀ ਗੜ੍ਹਸ਼ੰਕਰ ਜਿਲ੍ਹਾਂ ਹੁਸ਼ਿਆਰਪੁਰ ਅਤੇ ਜੁਬਰਾਜ ਸਿੰਘ ਉਰਫ ਮਨੀ ਪੁੱਤਰ ਜਗਦੀਪ ਸਿੰਘ ਵਾਸੀ ਨੈਨਵਾ ਥਾਣਾ ਗੜ੍ਹਸ਼ੰਕਰ ਜਿਲ੍ਹਾਂ ਹੁਸ਼ਿਆਰਪੁਰ ਨੂੰ ਮਿਤੀ 30.04.2025 ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ।
ਦੌਰਾਨੇ ਪੁੱਛ-ਗਿੱਛ ਦੋਸ਼ੀਆਂ ਨੇ ਦੱਸਿਆ ਹੈ ਕਿ ਮਾਂਹ ਫਰਵਰੀ-2025 ਵਿੱਚ ਰਾਣੀ ਮਹਿਲ ਪੈਲਸ ਪਿੰਡ ਡਘਾਮ ਥਾਣਾ ਗੜ੍ਹਸ਼ੰਕਰ ਵਿਖੇ ਵਿਆਹ ਦਾ ਪ੍ਰੋਗਰਾਮ ਸੀ। ਜਿੱਥੇ ਮੁਦੱਈ ਸੰਤੋਖ ਲਾਲ ਦਾ ਲੜਕਾ ਅਮਰੀਕ ਸਿੰਘ ਵੀ ਗਿਆ ਹੋਇਆ ਸੀ। ਜਿੱਥੇ ਬਲਕਾਰ ਸਿੰਘ ਉਕਤ ਦੀ ਅਮਰੀਕ ਸਿੰਘ ਨਾਲ ਲੜ੍ਹਾਈ ਹੋ ਗਈ ਸੀ। ਜਿਸ ਸਬੰਧੀ ਇਹਨਾਂ ਦੋਨਾਂ ਧਿਰਾਂ ਦਾ ਆਪਸ ਵਿੱਚ ਰਾਜੀਨਾਮਾ ਥਾਣਾ ਗੜ੍ਹਸ਼ੰਕਰ ਵਿਖੇ ਹੋ ਗਿਆ ਸੀ, ਇਸ ਸਮੇਂ ਬਲਕਾਰ ਸਿੰਘ ਵਿਦੇਸ਼ ਗਿਆ ਹੋਇਆ ਹੈ ਪਰ ਬਲਕਾਰ ਸਿੰਘ ਉਕਤ ਨੇ ਆਪਣੇ ਮੰਨ ਵਿੱਚ ਇਸ ਗੱਲ ਦੀ ਰੰਜਸ਼ ਰੱਖੀ ਸੀ ਜਿਸ ਦਾ ਬਦਲਾ ਲੈਣ ਲਈ ਬਲਕਾਰ ਸਿੰਘ ਨੇ ਮੱਖਣ ਸਿੰਘ ਨਾਲ ਗੱਲਬਾਤ ਕਰਕੇ ਸੰਤੋਖ ਲਾਲ ਦੇ ਘਰ ਗੋਲੀਆ ਚਲਾਉਣ ਲਈ ਕਿਹਾ ਸੀ ਤੇ ਦੋਸ਼ੀ ਮੱਖਣ ਸਿੰਘ ਨੇ ਜਸਮੀਤ ਸਿੰਘ ਉਰਫ ਜੱਸੀ ਅਤੇ ਜੁਬਰਾਜ ਸਿੰਘ ਉਰਫ ਮਨੀ ਨਾਲ ਮਿਲ ਕੇ ਮਿਤੀ 25.04.2025 ਨੂੰ ਮੁਦਈ ਮੁਕੱਦਮਾ ਸੰਤੋਖ ਲਾਲ ਦੇ ਘਰ ਗੋਲੀਆਂ ਚਲਾਈਆ ਸਨ। ਮੁਕੱਦਮਾ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਦੋਸ਼ੀਆ ਦਾ ਰਿਮਾਂਡ ਹਾਸਲ ਕਰਕੇ ਦੋਸ਼ੀਆਂ ਪਾਸੋ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਜਾਵੇਗਾ।