ਗੁਰਪੁਰਬ ਦੀਆਂ ਖੁਸ਼ੀਆਂ 'ਚ ਪੌਪਕੌਰਨ ਦਾ ਲੰਗਰ
ਬੀਡੀਪੀਓ ਮਾਰਕੀਟ ਵਾਲਿਆਂ ਨੇ ਸੇਵਾ ਦਾ ਲਾਇਆ ਨਿਵੇਕਲਾ ਰੰਗ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 24 ਨਵੰਬਰ 2026
ਸੁਲਤਾਨਪੁਰ ਲੋਧੀ:, ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਥਾਂ-ਥਾਂ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ। ਇਸੇ ਲੜੀ ਤਹਿਤ ਬੀਡੀਪੀਓ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਪੌਪਕੌਰਨ ਦਾ ਲੰਗਰ ਲਗਾ ਕੇ ਸੇਵਾ ਦਾ ਇੱਕ ਨਿਵੇਕਲਾ ਅਤੇ ਮਨਮੋਹਕ ਉਪਰਾਲਾ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਦੂਰ-ਦੁਰਾਡੇ ਤੋਂ ਪਹੁੰਚ ਰਹੀਆਂ ਸੰਗਤਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਪੌਪਕੌਰਨ ਵਰਤਾਏ ਗਏ। ਬੀਡੀਪੀਓ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਕੀਤੀ ਇਸ ਪਹਿਲਕਦਮੀ ਨੇ ਗੁਰਪੁਰਬ ਦੀਆਂ ਖੁਸ਼ੀਆਂ ਵਿੱਚ ਇੱਕ ਵੱਖਰਾ ਰੰਗ ਭਰ ਦਿੱਤਾ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸੰਦੇਸ਼ ਦੇ ਕੇ ਸਮੁੱਚੀ ਮਨੁੱਖਤਾ ਨੂੰ ਸੇਵਾ, ਸਾਂਝੀਵਾਲਤਾ ਅਤੇ ਬਰਾਬਰੀ ਦਾ ਰਾਹ ਦਿਖਾਇਆ। ਗੁਰਪੁਰਬ ਮੌਕੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਉਣ ਦੀ ਪਰੰਪਰਾ ਇਸੇ ਮਹਾਨ ਸੰਦੇਸ਼ ਦੀ ਪ੍ਰਤੀਕ ਹੈ। ਬੀਡੀਪੀਓ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਪੌਪਕੌਰਨ ਦਾ ਲੰਗਰ ਲਗਾਉਣਾ ਵੀ ਇਸੇ ਸੇਵਾ ਭਾਵਨਾ ਦਾ ਸੁੰਦਰ ਪ੍ਰਗਟਾਵਾ ਰਿਹਾ।
- Download Babushahi App
-
-