ਗੁਰਦਾਸਪੁਰ ਦੇ ਗਾਹਲੜੀ ਨੇੜੇ ਧੁੱਸੀ ਬੰਨ ਵਿੱਚ ਪਾੜ, ਤੇਜ਼ੀ ਨਾਲ ਚੱਲ ਰਿਹੈ ਬੰਨ ਨੂੰ ਪੂਰਨ ਦਾ ਕੰਮ
ਰੋਹਿਤ ਗੁਪਤਾ
ਗੁਰਦਾਸਪੁਰ , 4 ਜੁਲਾਈ 2026 :
ਗੁਰਦਾਸਪੁਰ ਦੇ ਕਸਬਾ ਗਾਹਲੜੀ ਨੇੜੇ ਮੁਗਲਾਨੀ ਚੱਕ ਪਿੰਡ ਵਿਖੇ ਦੇਰ ਰਾਤ 2 ਵਜੇ ਦੇ ਕਰੀਬ ਤੁਸੀਂ ਬੰਨ ਵਿੱਚ ਅਚਾਨਕ ਪਾੜ ਪੈ ਗਿਆ ਜਿਸ ਕਾਰਨ ਪਾਣੀ ਤੇਜੀ ਨਾਲ ਖੇਤਾਂ ਵਿੱਚ ਵੜਨਾ ਸ਼ੁਰੂ ਹੋ ਗਿਆ। ਹੈਲੋ ਕਿ ਪ੍ਰਸ਼ਾਸਨ ਮੌਕੇ ਤੇ ਅਲਰਟ ਹੋ ਗਿਆ ਤੇ ਨਹਿਰ ਵਿਭਾਗ , ਡਰੇਨੇਜ ਵਿਭਾਗ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀ ਵੀ ਅਲਰਟ ਹੋ ਗਏ। ਤੁਰੰਤ ਨਹਿਰ ਦੇ ਗੇਟ ਖੋਲ੍ ਕੇ ਪਾਣੀ ਦਾ ਨਿਕਾਸ ਉਧਰ ਨੂੰ ਕਰਵਾਇਆ ਗਿਆ ਅਤੇ ਧੁੱਸੀਂ ਬੰਨ ਨੂੰ ਪੂਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਬੰਨ ਪਿਛਲੇ ਸਾਲ ਦਾ ਟੁੱਟਿਆ ਹੋਇਆ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਇਸ ਦੇ ਨਜ਼ਦੀਕ ਤੋਂ ਵੀ ਧੁੱਸੀਂ ਖੁਰਨੀ ਸ਼ੁਰੂ ਹੋ ਗਈ ਪਰ ਮੌਕੇ ਤੇ ਕਾਰਵਾਈ ਕਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ।
ਮੌਕੇ ਤੇ ਪਹੁੰਚੇ ਨਹਿਰ ਵਿਭਾਗ ਦੇ ਐਕਸੀਅਨ ਵਿਸ਼ਾਲ ਮਹਿਤਾ ਦਾ ਕਹਿਣਾ ਹੈ ਕਿ ਹਾਲਾਤ ਕੰਟਰੋਲ ਵਿੱਚ ਹਨ ਅਤੇ ਤਿੰਨ ਚਾਰ ਘੰਟਿਆਂ ਵਿੱਚ ਪੂਰੇ ਦਾ ਪੂਰਾ ਬੰਨ ਮੁਕੰਮਲ ਕਰਵਾ ਦਿੱਤਾ ਜਾਏਗਾ।
- Download Babushahi App
-
-