ਕਾਰਗਿਲ ਵਿਜੇ ਦਿਵਸ 2026: 5 ਓਪਰੇਸ਼ਨ, 84 ਦਿਨ ਅਤੇ 527 ਸ਼ਹੀਦ; ਭਾਰਤੀ ਫ਼ੌਜ ਨੇ ਦੁਸ਼ਮਣਾਂ ਨੂੰ ਖਦੇੜ ਕੇ ਇੰਝ ਲਹਿਰਾਇਆ ਸੀ ਟਾਈਗਰ ਹਿੱਲ 'ਤੇ ਤਿਰੰਗਾ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ/ਦਰਾਸ: 26 July 2026
26 ਜੁਲਾਈ, 1999 ਨੂੰ ਭਾਰਤੀ ਫ਼ੌਜੀ ਇਤਿਹਾਸ ਵਿੱਚ ਬਹਾਦਰੀ, ਰਣਨੀਤੀ ਅਤੇ ਅਟੁੱਟ ਹੌਂਸਲੇ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾਂਦਾ ਹੈ। ਅੱਜ ਦੇਸ਼ 27ਵਾਂ Kargil Vijay Diwas ਮਨਾ ਰਿਹਾ ਹੈ। ਲਗਭਗ ਢਾਈ ਮਹੀਨੇ ਚੱਲੇ Operation Vijay ਨੂੰ ਭਾਰਤੀ ਫ਼ੌਜ ਨੇ ਸਫ਼ਲਤਾਪੂਰਵਕ ਪੂਰਾ ਕਰਕੇ ਉਨ੍ਹਾਂ ਰਣਨੀਤਕ ਚੋਟੀਆਂ 'ਤੇ ਮੁੜ ਤਿਰੰਗਾ ਲਹਿਰਾਇਆ ਸੀ, ਜਿਨ੍ਹਾਂ 'ਤੇ ਪਾਕਿਸਤਾਨੀ ਘੁਸਪੈਠੀਆਂ ਨੇ ਗੈਰ-ਕਾਨੂੰਨੀ ਕਬਜ਼ਾ ਕਰ ਲਿਆ ਸੀ। ਇਹ ਦਿਨ ਨਾ ਕੇਵਲ ਜਿੱਤ ਦੀ ਯਾਦ ਦਿਵਾਉਂਦਾ ਹੈ, ਸਗੋਂ 527 ਸ਼ਹੀਦ ਜਵਾਨਾਂ ਦੇ ਸਰਵਉੱਚ ਬਲੀਦਾਨ ਨੂੰ ਨਮਨ ਕਰਨ ਦਾ ਵੀ ਮੌਕਾ ਹੈ।
ਕਾਰਗਿਲ ਯੁੱਧ ਦੀ ਸ਼ੁਰੂਆਤ 3 ਮਈ, 1999 ਨੂੰ ਹੋਈ ਸੀ, ਜਦੋਂ ਕਾਰਗਿਲ ਖੇਤਰ ਵਿੱਚ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਤੋਂ ਬਾਅਦ ਭਾਰਤੀ ਫ਼ੌਜ ਨੇ ਗਸ਼ਤ ਭੇਜੀ। ਪਾਕਿਸਤਾਨੀ ਘੁਸਪੈਠੀਆਂ ਨੇ ਹਮਲਾ ਕਰਕੇ 5 ਭਾਰਤੀ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ। ਘੁਸਪੈਠੀਆਂ ਦਾ ਮੁੱਖ ਉਦੇਸ਼ Leh-Srinagar National Highway ਨੂੰ ਨਿਸ਼ਾਨਾ ਬਣਾ ਕੇ ਲੱਦਾਖ ਦੇ Supply Network ਨੂੰ ਕੱਟਣਾ ਸੀ। 9 ਮਈ ਨੂੰ ਭਾਰੀ Shelling ਕਰਕੇ ਭਾਰਤੀ ਫ਼ੌਜ ਦੇ ਇੱਕ ਗੋਲਾ-ਬਾਰੂਦ ਡਿਪੂ ਨੂੰ ਨੁਕਸਾਨ ਪਹੁੰਚਾਇਆ ਗਿਆ। ਜਾਂਚ ਤੋਂ ਪਤਾ ਲੱਗਾ ਕਿ Dras, Kaksar ਅਤੇ Batalik ਸੈਕਟਰਾਂ ਵਿੱਚ ਲਗਭਗ 600 ਤੋਂ 800 ਹਥਿਆਰਬੰਦ ਘੁਸਪੈਠੀਏ ਮੋਰਚਾ ਲਾ ਕੇ ਬੈਠੇ ਸਨ।
ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ 15 ਮਈ ਤੋਂ ਵਾਧੂ Troops ਦੀ ਤਾਇਨਾਤੀ ਕੀਤੀ ਗਈ। 26 ਮਈ ਨੂੰ Indian Air Force ਨੇ Operation Safed Sagar ਸ਼ੁਰੂ ਕਰਕੇ Air Strikes ਸ਼ੁਰੂ ਕੀਤੀਆਂ। ਇਸ ਦੌਰਾਨ 27 ਮਈ ਨੂੰ ਦੋ ਲੜਾਕੂ ਜਹਾਜ਼ ਛੱਤੇ ਗਏ, ਜਿਸ ਵਿੱਚ Flt Lt K. Nachiketa ਨੂੰ ਬੰਦੀ ਬਣਾ ਲਿਆ ਗਿਆ ਅਤੇ Sqn Ldr Ajay Ahuja ਸ਼ਹੀਦ ਹੋ ਗਏ। 31 ਮਈ ਨੂੰ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਸਥਿਤੀ ਨੂੰ ਜੰਗ ਵਰਗੀ ਕਰਾਰ ਦਿੱਤਾ।
4 ਜੁਲਾਈ ਨੂੰ 11 ਘੰਟੇ ਚੱਲੇ ਭਿਆਨਕ ਆਪ੍ਰੇਸ਼ਨ ਤੋਂ ਬਾਅਦ ਭਾਰਤੀ ਫ਼ੌਜ ਨੇ ਅਹਿਮ Tiger Hill 'ਤੇ ਮੁੜ ਕਬਜ਼ਾ ਕੀਤਾ, ਜਿਸ ਨਾਲ ਯੁੱਧ ਦਾ ਰੁਖ਼ ਬਦਲ ਗਿਆ। 7 ਜੁਲਾਈ ਨੂੰ Batalik Sector ਦੀ Jubar Hill 'ਤੇ ਕਬਜ਼ਾ ਕੀਤਾ ਗਿਆ, ਜਿਸ ਦੌਰਾਨ Captain Vikram Batra ਨੇ ਅਦੁੱਤੀ ਬਹਾਦਰੀ ਦਿਖਾਉਂਦੇ ਹੋਏ ਸ਼ਹਾਦਤ ਦਿੱਤੀ। 11 ਜੁਲਾਈ ਤੱਕ ਜ਼ਿਆਦਾਤਰ ਚੋਟੀਆਂ ਮੁਕਤ ਕਰਵਾਈਆਂ ਜਾ ਚੁੱਕੀਆਂ ਸਨ। ਲਗਾਤਾਰ Military Pressure ਅਤੇ International Diplomacy ਕਾਰਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ 12 ਜੁਲਾਈ ਨੂੰ ਗੱਲਬਾਤ ਦੀ ਪਹਿਲ ਕੀਤੀ।
14 ਜੁਲਾਈ ਤੱਕ ਭਾਰਤੀ ਫ਼ੌਜ ਨੇ ਪਾਕਿਸਤਾਨੀ ਬਲਾਂ ਨੂੰ ਭਾਰਤੀ ਸੀਮਾ ਤੋਂ ਪੂਰੀ ਤਰ੍ਹਾਂ ਬਾਹਰ ਖਦੇੜ ਦਿੱਤਾ ਅਤੇ 26 ਜੁਲਾਈ, 1999 ਨੂੰ ਅਧਿਕਾਰਤ ਤੌਰ 'ਤੇ ਆਪ੍ਰੇਸ਼ਨ ਵਿਜੇ ਦੀ ਸਫ਼ਲਤਾ ਦਾ ਐਲਾਨ ਕੀਤਾ ਗਿਆ। ਅੱਜ Dras ਸਥਿਤ Kargil War Memorial ਤੋਂ ਲੈ ਕੇ ਦੇਸ਼ ਭਰ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਭਾਰਤੀ ਫ਼ੌਜ ਅਨੁਸਾਰ ਇਹ ਜਿੱਤ ਦੇਸ਼ ਦੀ Sovereignty ਦੀ ਰੱਖਿਆ ਲਈ ਅਨੁਸ਼ਾਸਨ, ਰਣਨੀਤੀ ਅਤੇ ਬਹਾਦਰੀ ਦਾ ਸਦੀਵੀ ਪ੍ਰਤੀਕ ਹੈ।
- Download Babushahi App
-
-