ਇੱਕ ਦਿਨ ਪਹਿਲਾਂ ਮੰਗੀ ਫਿਰੋਤੀ, ਅੱਧੀ ਰਾਤ ਨੂੰ ਘਰ ਦੇ ਬਾਹਰ ਚਲਾ ਦਿੱਤੀਆਂ ਗੋਲੀਆਂ
ਦਰਵਾਜ਼ੇ ਦੇ ਆਰ ਪਾਰ ਹੋ ਕੇ ਬੈਡ ਤੇ ਜਾਓ ਵੱਜੀਆਂ ਗੋਲੀਆਂ ਜਾਨੀ ਨੁਕਸਾਨ ਹੋਣ ਤੋਂ ਬਚਾਅ, ਗੋਲੀਆਂ ਚਲਾਉਂਦੇ ਨੌਜਵਾਨਾਂ ਦੀ ਸੀਸੀਟੀਵੀ ਆਈ ਸਾਹਮਣੇ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 25 ਅਗਸਤ, 2026
ਗੁਰਦਾਸਪੁਰ ਦੇ ਨੰਗਲ ਕੋਟਲੀ ਮੁਹੱਲੇ ਇੱਕ ਵਿਅਕਤੀ ਨੂੰ ਗੈਂਗਸਟਰਾਂ ਵੱਲੋਂ ਫਿਰੋਤੀ ਦੀਆਂ ਧਮਕੀਆਂ ਤੋਂ ਬਾਅਦ ਮੋਟਰਸਾਈਕਲ ਤੇ ਆਏ ਦੋ ਨੌਜਵਾਨਾ ਵੱਲੋਂ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੇ ਗਈਆਂ। ਮਾਮਲਾ ਪੰਜਾਹ ਲੱਖ ਦੀ ਫਿਰੋਤੀ ਮੰਗਣ ਦਾ ਹੈ। ਨਹਿਰ ਵਿਭਾਗ ਵਿੱਚੋਂ ਰਿਟਾਇਰ ਹੋਏ ਰਕੇਸ਼ ਚੰਦਰ ਨੂੰ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਫਿਰੌਤੀ ਲਈ ਕਾਲ ਆਈ ਸੀ ਅਤੇ ਉਸ ਕੋਲੋਂ 50 ਲੱਖ ਰੁਪਏ ਮੰਗੇ ਗਏ ਸਨ। ਅਤੇ ਬੀਤੀ ਅੱਧੀ ਰਾਤ ਨੂੰ 12 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਦੇ ਘਰ ਦੇ ਬਾਹਰ ਆ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ ਹਾਲਾਂਕਿ ਗੋਲੀਆਂ ਦਰਵਾਜੇ ਤੋਂ ਆਰ ਪਾਰ ਹੋ ਕੇ ਕਮਰੇ ਅੰਦਰ ਬੈਡ ਤੇ ਜਾ ਲੱਗੀਆਂ ਤੇ ਬੈਡ ਤੇ ਰਕੇਸ਼ ਕੁਮਾਰ ਦਾ ਬੇਟਾ ਵੀ ਸੁੱਤਾ ਹੋਇਆ ਸੀ ਪਰ ਗਨੀਮਾ ਤੇ ਰਹੇ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਰਿਹਾਇਸ਼ੀ ਇਲਾਕੇ ਵਿੱਚ ਘਰ ਹੋਣ ਦੇ ਕਰਕੇ ਲੋਕਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ ਉੱਥੇ ਹੀ ਪੁਲਿਸ ਦੇ ਉੱਚੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਗੋਲੀਆ ਚਲਾਉਂਦੇ ਨੌਜਵਾਨਾਂ ਦੀ ਇੱਕ ਸੀਸੀ ਟੀਵੀ ਵੀ ਸਾਹਮਣੇ ਆਈ ਹੈ ਜਿਸ ਵਿਚ ਮੋਟਰਸਾਈਕਲ ਤੇ ਆਉਂਦੇ ਦੋ ਨੌਜਵਾਨ ਗੋਲੀਆਂ ਚਲਾ ਕੇ ਭੱਜਦੇ ਹੋਏ ਸਾਫ ਨਜ਼ਰ ਆ ਰਹੇ ਹਨ।
ਗੋਲੀਆਂ ਚੱਲਣ ਤੋਂ ਬਾਅਦ ਰਕੇਸ਼ ਕੁਮਾਰ ਨੂੰ ਫਿਰ ਤੋਂ ਧਮਕਾਇਆ ਗਿਆ ਕਿ ਪੈਸੇ ਦੇ ਦਵੇ ਨਹੀਂ ਤਾਂ ਉਸ ਦੇ ਬੇਟੇ ਨੂੰ ਮਾਰ ਦਿੱਤਾ ਜਾਵੇਗਾ।
- Download Babushahi App
-
-