ਇਸ ਨੌਜਵਾਨ ਨੇ Flood ਪੀੜਤਾਂ ਲਈ ਖਾਲੀ ਕਰ ਦਿੱਤਾ ਆਪਣਾ ਕ੍ਰੈਡਿਟ ਕਾਰਡ
ਪਹਿਲੇ ਦਿਨ ਤੋਂ ਕਰ ਰਿਹਾ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਲੋੜ ਅਨੁਸਾਰ ਸਮਾਨ ਮੁਹਇਆ, ਦੋ ਫੋਗਿੰਗ ਮਸ਼ੀਨਾਂ ਖਰੀਦ ਕੇ ਪਿੰਡ ਪਿੰਡ ਆਪ ਕਰ ਰਿਹੈ ਫੋਗਿੰਗ
ਰੋਹਿਤ ਗੁਪਤਾ
ਗੁਰਦਾਸਪੁਰ 5 ਸਤੰਬਰ
ਹੜ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਹੜ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਸੇਵਾ ਕਾਰਜ ਕਰ ਰਹੇ ਹਨ ਪਰ ਗੁਰਦਾਸਪੁਰ ਦੇ ਇੱਕ ਨੌਜਵਾਨ ਰਿਸ਼ੀ ਕਾਂਤ ਨੇ ਆਪਣਾ ਕ੍ਰੈਡਿਟ ਕਾਰਡ ਹੀ ਹੜ ਪਰਿਵਾਰ ਦਾ ਸੇਵਾ ਲਈ ਖਾਲੀ ਕਰ ਦਿੱਤਾ। ਪਹਿਲੇ ਦਿਨ ਤੋਂ ਹੀ ਉਹ ਆਪਣੇ ਸਾਥੀਆਂ ਨਾਲ ਰਾਹਤ ਕਾਰਜ਼ਾਂ ਵਿੱਚ ਜੁਟਿਆ ਹੋਇਆ ਹੈ ਤੇ ਹੁਣ ਜਦੋਂ ਉਸਨੇ ਦੇਖਿਆ ਕਿ ਪਾਣੀ ਤਾਂ ਉਤਰਨਾ ਸ਼ੁਰੂ ਹੋ ਗਿਆ ਹੈ ਪਿੰਡਾਂ ਵਿੱਚੋਂ ਪਰ ਬਿਮਾਰੀਆਂ ਤੇ ਮੱਛਰਾਂ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ ਤਾਂ ਦੋ ਫੋਗਿੰਗ ਮਸ਼ੀਨਾਂ ਵੀ ਆਪਣੇ ਪੈਸਿਆਂ ਨਾਲ ਖਰੀਦੀਆਂ ਹਨ। ਦੂਜੇ ਪਾਸੇ ਜਿਆਦਾਤਰ ਪਿੰਡਾਂ ਵਿੱਚ ਪਸ਼ੂਆਂ ਲਈ ਬਣਾਏ ਗਏ ਵਾੜੇ ਵੀ ਤਬਾਹ ਹੋ ਗਏ ਹਨ ਤਾਂ ਹੁਣ ਪਿੰਡ ਪਿੰਡ ਜਾ ਕੇ ਰਿਸ਼ੀ ਕਾਂਤ ਤੇ ਉਸਦੇ ਸਾਥੀ ਫੋਗਿੰਗ ਕਰ ਰਹੇ ਹਨ , ਤਰਪਾਲਾਂ ਵੰਡ ਰਹੇ ਹਨ ਅਤੇ ਚਾਰਾ, ਚੋਕਰ ਅਤੇ ਰਾਸ਼ਨ ਵੀ ਵੰਡ ਰਹੇ ਹਨ। ਇਹੋ ਨਹੀਂ ਪਹਿਲੇ ਦਿਨ ਤੋਂ ਹੀ ਰਿਸੀ਼ਕਾਂਤ ਨੂੰ ਜਿਸ ਇਲਾਕੇ ਤੋਂ ਵੀ ਕਾਲ ਆਉਂਦੀ ਹੈ ਉਸ ਇਲਾਕੇ ਵਿੱਚ ਪਹੁੰਚ ਕੇ ਆਪਣੀ ਅੱਖੀ ਵੇਖ ਕੇ ਜਰੂਰਤ ਤੇ ਹਿਸਾਬ ਨਾਲ ਸਮਾਨ ,ਰਾਸ਼ਨ, ਦਵਾਈਆਂ ਆਦਿ ਹੜ ਪ੍ਰਭਾਵਿਤ ਲੋਕਾਂ ਨੂੰ ਮੁਹਈਆ ਕਰਵਾ ਰਿਹਾ ਹੈ ਤੇ ਉਸ ਦੀ ਸੇਵਾ ਨੂੰ ਦੇਖਦੇ ਹੋਏ ਰੈਡ ਕ੍ਰੋਸ ਵੱਲੋਂ ਵੀ ਉਸ ਦੇ ਨਾਲ ਆਪਣੀ ਟੀਮ ਭੇਜੀ ਜਾ ਰਹੀ ਹੈ। ਤਾਂ ਜੋ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਸਕਣ ।